ਪੀਟਰਬਿਲਟ ਨੇ ਮਾਡਲ 567 ਅਤੇ 520 ਨੂੰ ਅਪਗ੍ਰੇਡ ਕੀਤਾ

Avatar photo

ਪੀਟਰਬਿਲਟ ਨੇ ਆਪਣੇ ਵੋਕੇਸ਼ਨਲ ਮਾਡਲ 567 ਅਤੇ 520 ਟਰੱਕਾਂ ਲਈ ਕਈ ਅਪਗ੍ਰੇਡ ਜਾਰੀ ਕੀਤੇ ਹਨ – ਜਿਨ੍ਹਾਂ ’ਚ ਇੱਕ ਵੀ.ਐਮ.ਯੂ.ਐਕਸ. ਇਲੈਕਟ੍ਰੀਕਲ ਸਿਸਟਮ ਵੀ ਸ਼ਾਮਲ ਹੈ ਜੋ ਕਿ ਅਜਿਹੀਆਂ ਵਿਸ਼ੇਸ਼ਤਾਵਾਂ ਨੂੰ ਜੋੜਦਾ ਹੈ ਜਿਸ ਨੂੰ ਬਾਡੀ ਬਿਲਡਰਾਂ ਵੱਲੋਂ ਪ੍ਰਯੋਗ ਕੀਤਾ ਜਾ ਸਕਦਾ ਹੈ।

ਮਾਡਲ 567 ਦੀਆਂ ਬਾਹਰੀ ਅਪਡੇਟ ’ਚ ਸ਼ਾਮਲ ਹਨ ਕੈਬ-ਮਾਊਂਟਡ ਸਾਈਡ ਮਿਰਰ, ਵਿਕਲਪ ਵਜੋਂ ਏਅਰ ਇਨਟੇਕ ਬੈਜ਼ਲ, ਅਤੇ ਵੱਡਾ ਡੀ.ਈ.ਐਫ਼. ਟੈਂਕ।

ਮਾਡਲ 567 ਦੀਆਂ ਅਪਡੇਟ ’ਚ ਸ਼ਾਮਲ ਹਨ ਨਵੇਂ ਡਿਜੀਟਲ ਡਿਸਪਲੇ ਜੋ ਕਿ ਮਾਡਲ 579 ਤੋਂ ਆਇਆ ਹੈ। (ਤਸਵੀਰ : ਪੀਟਰਬਿਲਟ)

ਇਸ ਦੇ ਅੰਦਰ 15-ਇੰਚ ਦੀ ਡਿਜੀਟਲ ਡਿਸਪਲੇ ਸ਼ਾਮਲ ਹੈ ਜਿਸ ਨੂੰ ਨਵੇਂ ਮਾਡਲ 579 ਨਾਲ ਜਾਰੀ ਕੀਤਾ ਗਿਆ ਹੈ। ਡਿਸਪਲੇ ਦਾ ਯੂਜ਼ਰ ਇੰਟਰਫ਼ੇਸ ਪੀ.ਟੀ.ਓ. ਨਾਲ ਪੂਰੀ ਤਰ੍ਹਾਂ ਏਕੀਕਿ੍ਰਤ ਕੀਤਾ ਜਾਵੇਗਾ, ਅਤੇ ਡਰਾਈਵਰ ਇਸ ਨੂੰ ਨਵੇਂ ਸਮਾਰਟ ਸਟੀਅਰਿੰਗ ਵ੍ਹੀਲ ’ਤੇ ਲੱਗੇ ਕੰਟਰੋਲ ਰਾਹੀਂ ਆਪਣੀ ਮਰਜ਼ੀ ਨਾਲ ਪ੍ਰਯੋਗ ਕਰ ਸਕਣਗੇ।

ਡਿਸਪਲੇ ਮਾਡਲ 567 ਦੇ ਲੇਨ ਕੀਪਿੰਗ ਅਸਿਸਟ ਸਮੇਤ ਸੁਰੱਖਿਆ ਸਿਸਟਮ, ਆਟੋ ਰੀਜ਼ਿਊਮ ਨਾਲ ਅਡੈਪਟਿਵ ਕਰੂਜ਼ ਕੰਟਰੋਲ, ਸਪੀਡ ਸਾਈਨ ਪਛਾਣ, ਸਾਈਡ ਆਬਜੈਕਟ ਡਿਟੈਕਸ਼ਨ, ਸੁਰੱਖਿਆ ਡਾਇਰੈਕਟ ਏਕੀਕਰਨ, ਮਲਟੀ-ਲੇਨ ਐਮਰਜੈਂਸੀ ਬ੍ਰੇਕਿੰਗ, ਅਤੇ ਹਾਈਵੇ ਡਿਪਾਰਚਰ ਡਿਟੈਕਸ਼ਨ ਪਛਾਣ ਨਾਲ ਵੀ ਏਕੀਕਿ੍ਰਤ ਹੈ।

ਟਰੱਕ ਦੇ ਬੀ ਅਤੇ ਸੀ ਪੈਨਲ ਨੂੰ ਮਰਜ਼ੀ ਅਨੁਸਾਰ ਵਰਤਿਆ ਜਾ ਸਕਦਾ ਹੈ, ਜਿੱਥੇ ਇਨ-ਕੈਬ ਵਿਸ਼ੇਸ਼ਤਾਵਾਂ ’ਚ ਸ਼ਾਮਲ ਹਨ ਵਾਧੂ ਸਾਮਾਨ ਰੱਖਣ ਦੀ ਥਾਂ, ਦੋ ਕੱਪ ਹੋਲਡਰ, ਅਤੇ 12-ਵੋਲਟ ਜਾਂ ਯੂ.ਐਸ.ਬੀ. ਚਾਰਜਿੰਗ ਪੋਰਟ ਦਾ ਵਿਕਲਪ ਸ਼ਾਮਲ ਹੈ।

ਪੈਕਾਰ ਦੇ ਨਵੀਨਤਮ ਐਮ.ਐਕਸ.-13 ਅਤੇ ਐਮ.ਐਕਸ.-11 ਇੰਜਣਾਂ ਅਤੇ ਨਵੇਂ ਪੈਕਾਰ ਟਰਾਂਸਮਿਸ਼ਨ ਨਾਲ ਜੋੜਨ ’ਤੇ, ਟਰੱਕ ਦੀ ਫ਼ਿਊਲ ਬਚਤ ਵੀ 2% ਬਿਹਤਰ ਹੁੰਦੀ ਹੈ।

ਮਾਡਲ 520 ਦੀਆਂ ਅਪਡੇਟ

ਦੂਜੇ ਪਾਸੇ ਮਾਡਲ 520 ਅਪਗ੍ਰੇਡ ’ਚ ਸ਼ਾਮਲ ਹੈ ਇੰਸਟਰੂਮੈਂਟ ਕਲੱਸਟਰ ਦੇ ਕੇਂਦਰ ’ਚ ਸੱਤ ਇੰਚ ਦੀ ਡਿਜੀਟਲ ਡਿਸਪਲੇ, ਜਿੱਥੇ ਸਪੀਡੋਮੀਟਰ, ਟੈਕੋਮੀਟਰ, ਅਤੇ ਪਾਣੀ ਤੇ ਤੇਲ ਤਾਪਮਾਨ ਗੇਜ ਵੇਖੇ ਜਾ ਸਕਦੇ ਹਨ।

ਮਾਡਲ 520 ਦੀ ਅਪਡੇਟ ’ਚ ਸ਼ਾਮਲ ਹੈ ਸੱਤ-ਇੰਚ ਦੀ ਡਿਜੀਟਲ ਡਿਸਪਲੇ ਅਤੇ ਕਈ ਨਵੀਆਂ ਸੁਰੱਖਿਆ ਵਿਸ਼ੇਸ਼ਤਾਵਾਂ। (ਤਸਵੀਰ : ਪੀਟਰਬਿਲਟ)

ਉੱਨਤ ਡਰਾਈਵਰ ਸਿਸਟਮ, ਪੀ.ਟੀ.ਓ. ਸਟੇਟਸ, ਸਿਸਟਮ ਚੈੱਕ ਅਤੇ ਹੋਰ ਚੀਜ਼ਾਂ ਬਾਰੇ ਸੂਚਨਾ ਦਾ ‘‘ਕਾਰਡ ਸਿਸਟਮ’’ ਰਾਹੀਂ ਲੈਣ-ਦੇਣ ਕੀਤਾ ਜਾਂਦਾ ਹੈ। ਡਰਾਈਵਰ ਇਨ੍ਹਾਂ ਸੰਦੇਸ਼ਾਂ ਨੂੰ ਸਟੀਅਰਿੰਗ ਕਾਲਮ ਦੇ ਸੱਜੇ ਪਾਸੇ ਸਥਿਤ ਨੌਬ ਰਾਹੀਂ ਅੱਗੇ-ਪਿੱਛੇ ਕਰ ਸਕਦਾ ਹੈ।

ਉਹ ਟਰੱਕ ਜਿਸ ਨੇ ਪਿਛਲੇ ਸਤੰਬਰ ਦੇ ਮਹੀਨੇ ’ਚ ਸਥਿਰਤਾ ਕੰਟਰੋਲ ਜੋੜੇ ਸਨ, ਨੂੰ ਹੁਣ ਸਾਈਡ ਆਬਜੈਕਸ਼ਨ ਡਿਟੈਕਸ਼ਨ ਨਾਲ ਬੈਂਡਿਕਸ ਫ਼ਿਊਜ਼ਨ, ਆਟੋਮੈਟਿਕ ਐਮਰਜੈਂਸੀ ਬਰੇਕਿੰਗ, ਲੇਨ ਡਿਪਾਰਚਰ ਚੇਤਾਵਨੀ, ਆਟੋ ਰਿਜ਼ੀਊਮ ਸਮੇਤ ਅਡੈਪਟਿਵ ਕਰੂਜ਼ ਕੰਟਰੋਲ ਅਤੇ ਸਪੀਡ ਚਿੰਨ੍ਹ ਪਛਾਣ ਸਮਰਥਾ ਸਮੇਤ ਖ਼ਰੀਦਿਆ ਜਾ ਸਕਦਾ ਹੈ।