ਪੀਟਰਬਿਲਟ ਲਈ ਜੇ.ਡਬਲਿਊ. ਸਪੀਕਰ ਨੇ ਪੇਸ਼ ਕੀਤਾ ਪਲੱਗ-ਐਂਡ-ਪਲੇ ਹੈੱਡਲਾਈਟ

Avatar photo

ਜੇ.ਡਬਲਿਊ. ਸਪੀਕਰ ਪੀਟਰਬਿਲਟ 387, 388 ਅਤੇ 567 ਟਰੱਕਾਂ ਦੀ ਦਿੱਖ ਨੂੰ ਆਪਣੇ ਨਵੇਂ ਮਾਡਲ 9600 ਪੀ.ਓ.ਡੀ. ਲਾਈਟ ਸੀਰੀਜ਼ ਡਰਾਪ-ਇਨ ਰਿਪਲੇਸਮੈਂਟ ਹੈੱਡਲਾਈਟਾਂ ਨਾਲ ਚਾਰ ਚੰਨ ਲਾ ਰਿਹਾ ਹੈ।

(ਤਸਵੀਰ: ਜੇ.ਡਬਲਿਊ. ਸਪੀਕਰ)

ਇਕਾਈ ਪਲੱਗ-ਐਂਡ-ਪਲੇ ਡਿਜ਼ਾਈਨ ‘ਤੇ ਅਧਾਰਤ ਹੈ ਅਤੇ ਇਸ ‘ਚ ਬਦਲਵਾਂ ਸਮਾਰਟ ਹੀਟ ਸਿਸਟਮ ਵੀ ਲੱਗਾ ਹੈ ਜੋ ਕਿ ਲੈਂਸਾਂ ਤੋਂ ਬਰਫ਼ ਹਟਾਉਂਦਾ ਹੈ।

ਅਗਲਾ ਹਿੱਸਾ ਅਤੇ ਮੋੜ ਕੱਟਣ ਦਾ ਸਿਗਨਲ ਨਵੇਂ ‘ਬਲੇਡ’ ਡਿਜ਼ਾਈਨ ‘ਚ ਆਉਂਦਾ ਹੈ ਜੋ ਕਿ ਇਸ ਦੀ ਵਿਸ਼ੇਸ਼ ਦਿੱਖ ਨੂੰ ਪੇਸ਼ ਕਰਦਾ ਹੈ, ਅਤੇ ਹੈੱਡਲਾਈਟ ਨੂੰ ਸੁਰੱਖਿਅਤ ਰੱਖਣ ਲਈ ਪੋਲੀਕਾਰਬੋਨੇਟ ਦਾ ਖੋਲ੍ਹ ਹੈ।

ਦੋਹਰੀ ਐਲ.ਈ.ਡੀ. ਵੀ ਹਾਈ ਅਤੇ ਲੋਅ ਬੀਮ ਵਿਚਕਾਰ ਆਸਾਨੀ ਨਾਲ ਬਦਲਣ ਦੀ ਸਹੂਲਤ ਦਿੰਦੀ ਹੈ।

ਇਹ ਪੀਟਰਬਿਲਟ ਟਰੱਕਾਂ ਲਈ ਪਲੱਗ-ਐਂਡ-ਪਲੇ ਉਤਪਾਦ ਹੈ ਜੋ ਕਿ ਚੋਣਵੀਆਂ ਪੀ.ਓ.ਡੀ.-ਸਟਾਈਲ ਹੈੱਡਲਾਈਟਾਂ ਹਨ।