ਪੀਟਰਬਿਲਟ 520ਈ.ਵੀ. ਲਈ ਆਰਡਰ ਖੁੱਲ੍ਹੇ

Avatar photo
ਪੀਟਰਬਿਲਟ ਮਾਡਲ 520ਈ.ਵੀ. ਇਲੈਕਟ੍ਰਿਕ ਰੀਫ਼ਿਊਜ਼ ਟਰੱਕ। (ਤਸਵੀਰ: ਪੀਟਰਬਿਲਟ)

ਪੀਟਰਬਿਲਟ ਦੇ ਮਾਡਲ 520ਈ.ਵੀ. ਇਲੈਕਟ੍ਰਿਕ ਟਰੱਕ ਹੁਣ ਆਰਡਰ ਕੀਤੇ ਜਾ ਸਕਦੇ ਹਨ ਅਤੇ ਇਨ੍ਹਾਂ ਦਾ ਉਤਪਾਦਨ 2021 ਦੀ ਦੂਜੀ ਤਿਮਾਹੀ ‘ਚ ਸ਼ੁਰੂ ਹੋ ਜਾਵੇਗਾ।

ਕੰਪਨੀ ਨੇ ਸ਼ੁਕਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਟਰੱਕਾਂ ਨੂੰ ਪੀਟਰਬਿਲਟ ਦੇ ਸਮਾਰਟਸਪੈਕ ਸੇਲਜ਼ ਟੂਲਸ ਰਾਹੀਂ ਚੁਣਿਆ ਜਾ ਸਕਦਾ ਹੈ ਜੋ ਕਿ ਡੀਲਰਸ਼ਿਪ ‘ਤੇ ਮੌਜੂਦ ਹਨ।

ਮਾਡਲ 520ਈ.ਵੀ. ‘ਚ ਮਾਡਲ 520 ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਇਲੈਕਟ੍ਰਿਕ ਪਾਵਰਟ੍ਰੇਨ ਦੀ ਉੱਨਤ ਤਕਨਾਲੋਜੀ ਜੋੜੀ ਗਈ ਹੈ, ਜੋ ਕਿ ਗ੍ਰਾਹਕਾਂ ਨੂੰ ਆਪਣੇ ਕਾਰੋਬਾਰਾਂ ਲਈ ਬੇਜੋੜ ਉਤਪਾਦ ਦਿੰਦਾ ਹੈ।

ਮਾਡਲ 520ਈ.ਵੀ. ਦੀ ਚੈਸਿਸ ਦੋ ਤਰ੍ਹਾਂ ਦੀਆਂ ਬਨਾਵਟਾਂ ‘ਚ ਮੌਜੂਦ ਹੈ ਜਿਸ ‘ਚ ਕਈ ਤਰ੍ਹਾਂ ਦੇ ਅਮਲ ਜੋੜੇ ਜਾ ਸਕਦੇ ਹਨ।

ਇਸ ‘ਚ ਆਟੋਮੈਟਿਕ ਸਾਈਡ ਲੋਡਰ ਨਾਲ ਪ੍ਰਯੋਗ ਕਰਨ ‘ਤੇ 1,100 ਬਿਨ ਸਾਈਕਲਸ ਸਮੇਤ 80-100 ਮੀਲ, ਜਾਂ ਰੀਅਰ ਲੋਡਰ ਰੀਫ਼ਿਊਜ਼ ਬਾਡੀ ਨਾਲ 130 ਕੰਪੈਕਟਰ ਸਾਈਕਲਸ ਦੀ ਰੇਂਜ ਸ਼ਾਮਲ ਹੈ।

ਪੀਟਰਬਿਲਟ ਦਾ ਕਹਿਣਾ ਹੈ ਕਿ ਮਾਡਲ 520ਈ.ਵੀ. ਦੀ ਪੂਰੀ ਤਰ੍ਹਾਂ ਏਕੀਕ੍ਰਿਤ, ਬਿਜਲੀ ‘ਤੇ ਚੱਲਣ ਵਾਲੀ ਪਾਵਰਟ੍ਰੇਨ ਨੂੰ ਬਿਹਤਰੀਨ ਭਾਰ ਵੰਡ ਅਤੇ ਕਾਰਗੁਜ਼ਾਰੀ ਲਈ ਤਿਆਰ ਕੀਤਾ ਗਿਆ ਹੈ।

ਕੰਪਨੀ ਨੇ ਕਿਹਾ ਕਿ ਇਸ ਦੀ ਲੀਥੀਅਮ ਆਇਰਨ ਫ਼ਾਸਫ਼ੇਟ (ਐਲ.ਐਫ਼.ਪੀ.) ਬੈਟਰੀ ਪੈਕ ਨੂੰ ਦੱਸੇ ਗਏ ਡੀ.ਸੀ. ਫ਼ਾਸਟ ਚਾਰਜਰ ਸਿਸਟਮ ਨਾਲ ਤਿੰਨ ਤੋਂ ਚਾਰ ਘੰਟਿਆਂ ‘ਚ ਚਾਰਜ ਕੀਤਾ ਜਾ ਸਕਦਾ ਹੈ, ਜਿਸ ਕਰਕੇ 520ਈ.ਵੀ. ਰੀਫ਼ਿਊਜ਼ ਅਮਲਾਂ ਵਰਗੇ ਪਹਿਲਾਂ ਤੋਂ ਮਿੱਥੇ ਹੋਏ ਰਸਤਿਆਂ ‘ਤੇ ਚੱਲਣ ਲਈ ਆਦਰਸ਼ ਹੈ।

ਪੀਟਰਬਿਲਟ ਦੇ ਜਨਰਲ ਮੈਨੇਜਰ ਅਤੇ ਪੈਕਾਰ ਦੇ ਵਾਇਸ-ਪ੍ਰੈਜ਼ੀਡੈਂਟ ਜੇਸਨ ਸਕੂਗ ਨੇ ਕਿਹਾ, ”ਪੀਟਰਬਿਲਟ ਮਾਡਲ 520ਈ.ਵੀ. ਸਾਡੇ ਗ੍ਰਾਹਕਾਂ ਦੇ ਇਲੈਕਟ੍ਰੀਫ਼ਿਕੇਸ਼ਨ ਦੇ ਸੁਪਨਿਆਂ ਨੂੰ ਸੱਚਾਈ ‘ਚ ਬਦਲਣ ਵਲ ਵੱਡਾ ਕਦਮ ਹੈ।”

”ਸਾਨੂੰ ਲਗਦਾ ਹੈ ਕਿ ਇਲੈਕਟ੍ਰੀਫ਼ਿਕੇਸ਼ਨ ਲਈ ਰੀਫ਼ਿਊਜ਼ ਅਤੇ ਵੋਕੇਸ਼ਨਲ ਖੇਤਰ ਬਹੁਤ ਮਹੱਤਵਪੂਰਨ ਹੈ ਅਤੇ ਪਹਿਲੇ ਮਾਡਲ ਨੂੰ ਗ੍ਰਾਹਕਾਂ ਲਈ ਪੇਸ਼ ਕਰਨਾ ਪੀਟਰਬਿਲਟ ਲਈ ਵੱਡੀ ਜਿੱਤ ਹੈ।”