ਪੀ.ਐਮ.ਟੀ.ਸੀ. ਦੀ ਸਾਲਾਨਾ ਕਾਨਫ਼ਰੰਸ ਹੋਵੇਗੀ ਵਰਚੂਅਲ ਮੰਚ ‘ਤੇ

Avatar photo

ਪ੍ਰਾਈਵੇਟ ਮੋਟਰ ਟਰੱਕ ਕੌਂਸਲ ਆਫ਼ ਕੈਨੇਡਾ (ਪੀ.ਐਮ.ਟੀ.ਸੀ.) ਆਪਣੀ 2020 ਦੀ ਸਾਲਾਨਾ ਆਮ ਮੀਟਿੰਗ ਅਤੇ ਕਾਨਫ਼ਰੰਸ ਨੂੰ ਪੂਰੀ ਤਰ੍ਹਾਂ ਵਰਚੂਅਲ ਤਰੀਕੇ ਨਾਲ ਕਰਵਾਉਣ ਜਾ ਰਿਹਾ ਹੈ। ਸੰਗਠਨ ਨੇ ਸ਼ੁਕਰਵਾਰ ਨੂੰ ਇਹ ਐਲਾਨ ਕੀਤਾ।

ਪਹਿਲਾਂ ਇਹ ਜੂਨ ਦੀ ਸ਼ੁਰੂਆਤ ‘ਚ ਨਿਆਗਰਾ ਫ਼ਾਲਸ, ਓਂਟਾਰੀਓ ‘ਚ ਕਰਵਾਈ ਜਾਣੀ ਸੀ, ਪਰ ਕੋਵਿਡ-19 ਕਰ ਕੇ ਇਸ ਦੇ ਪ੍ਰੋਗਰਾਮ ‘ਚ ਤਬਦੀਲੀ ਕੀਤੀ ਗਈ ਅਤੇ ਹੁਣ ਇਹ 8-10 ਸਤੰਬਰ ਨੂੰ ਕਰਵਾਈ ਜਾਵੇਗੀ।

ਪੀ.ਐਮ.ਟੀ.ਸੀ. ਨੇ ਕਿਹਾ, ”ਸਮਾਂ ਸਾਡਾ ਇਮਤਿਹਾਨ ਲੈ ਰਿਹਾ ਹੈ ਅਤੇ ਕੋਵਿਡ-19 ਦਾ ਪ੍ਰਕੋਪ ਜਾਰੀ ਰਹਿਣ ਕਰਕੇ ਸਾਡੇ ਬੋਰਡ ਲਈ ਇਹ ਸਹਿਜ ਨਹੀਂ ਹੈ ਸੀ ਕਿ ਅਸੀਂ ਸਰੀਰਕ ਤੌਰ ‘ਤੇ ਹਾਜ਼ਰ ਰਹਿ ਕੇ ਇਸ ਪ੍ਰੋਗਰਾਮ ‘ਚ ਹਿੱਸਾ ਲੈ ਸਕਦੇ। ਸਾਡੇ ਸਟਾਫ਼, ਬੁਲਾਰਿਆਂ, ਮਿੱਤਰਾਂ, ਉਦਯੋਗ ਦੇ ਸਹਿਯੋਗੀਆਂ ਅਤੇ ਸਾਲ ਦਰ ਸਾਲ ਇਸ ਪ੍ਰੋਗਰਾਮ ‘ਚ ਸ਼ਿਰਕਤ ਕਰਨ ਵਾਲੇ ਮਹਿਮਾਨਾਂ ਦੀ ਸਿਹਤ ਅਤੇ ਸੁਰੱਖਿਆ, ਸਾਡੇ ਲਈ ਸਭ ਤੋਂ ਮਹੱਤਵਪੂਰਨ ਸੀ।”

ਪੀ.ਐਮ.ਟੀ.ਸੀ. ਨੇ ਕਿਹਾ ਕਿ ਉਸ ਨੂੰ ਯਕੀਨ ਹੈ ਕਿ 8-10 ਸਤੰਬਰ ਨੂੰ ਹੋਣ ਵਾਲੇ ਵਰਚੂਅਲ ਈਵੈਂਟ ਨਾਲ ਸਾਰੇ ਹਾਜ਼ਰੀਨਾਂ ਨੂੰ ਬਿਹਤਰੀਨ ਸਿੱਖਿਆ ਮਿਲ ਸਕੇ। ਇਸ ਨੇ ਪਹਿਲਾਂ  ਬਣੇ ਪ੍ਰੋਗਰਾਮ ‘ਚ ਤਿੰਨ ਨਵੇਂ ਸੈਮੀਨਾਰਾਂ ਨੂੰ ਵੀ ਜੋੜ ਦਿੱਤਾ ਹੈ।

ਪੀ.ਐਮ.ਟੀ.ਸੀ. ਨੇ ਕਿਹਾ ਕਿ ਇਸ ਈਵੈਂਟ ਲਈ ਉਸ ਨੇ ਆਨਲਾਈਨ ਈਵੈਂਟ ਮੈਨੇਜਮੈਂਟ ਕੰਪਨੀ ਸੀ-ਵੈਂਟ ਨਾਲ ਭਾਈਵਾਲੀ ਕੀਤੀ ਹੈ।