ਪੈਕਲੀਜ਼ ਵੱਲੋਂ ਕੇਨਵਰਥ ਓਂਟਾਰੀਓ ਨੂੰ ਇਸ ਵਰ੍ਹੇ ਦੇ ਕੈਨੇਡੀਅਨ ਡੀਲਰ ਦਾ ਪੁਰਸਕਾਰ

Avatar photo

ਪੈਕਲੀਜ਼ ਨੇ ਕੇਨਵਰਥ ਓਂਟਾਰੀਓ ਨੂੰ ਕੈਨੇਡਾ ’ਚ ਆਪਣਾ ਬਿਹਤਰੀਨ ਡੀਲਰ ਐਲਾਨ ਕੀਤਾ ਹੈ।

(ਤਸਵੀਰ: ਪੈਕਲੀਜ਼)

ਇਸ ਦੇ ਓਂਟਾਰੀਓ ’ਚ ਅੱਠ ਟਿਕਾਣੇ ਹਨ। ਕੇਨਵਰਥ ਸੇਲਜ਼ ਕੰਪਨੀ ਨੂੰ ਇਸ ਵਰ੍ਹੇ ਦੀ ਉੱਤਰੀ ਅਮਰੀਕੀ ਫ਼ਰੈਂਚਾਈਜ਼ ਐਲਾਨਿਆ ਗਿਆ।

ਪੈਕਾਰ ਲੀਜ਼ਿੰਗ ਦੇ ਪ੍ਰੈਜ਼ੀਡੈਂਟ ਕੇਨ ਰੋਏਮਰ ਨੇ ਕਿਹਾ, ‘‘ਕੈਨੇਡਾ ’ਚ ਕੇਨਵਰਥ ਓਂਟਾਰੀਓ ਪੈਕਲੀਜ਼ ਨੇ ਮਹਾਂਮਾਰੀ ਤੋਂ ਛੇਤੀ ਹੀ ਪਾਰ ਪਾ ਲਿਆ ਅਤੇ ਰੀਟੇਲ ਤੇ ਹੋਮ ਡਿਲੀਵਰੀ ਖੇਤਰ ਵਿੱਚ ਨਵੇਂ ਗ੍ਰਾਹਕਾਂ ਨਾਲ ਕੰਮ ਕਰ ਕੇ ਆਪਣੇ ਕਾਰੋਬਾਰ ਦਾ ਵਿਕਾਸ ਕੀਤਾ। ਉਨ੍ਹਾਂ ਨੇ ਕੈਨੇਡਾ ’ਚ ਕਿਸੇ ਵੀ ਫ਼ਰੈਂਚਾਇਜ਼ੀ ਦੀਆਂ ਸਭ ਤੋਂ ਵੱਧ ਲੀਜ਼ ਵਾਲੀਆਂ ਗੱਡੀਆਂ ਨੂੰ ਡਿਲੀਵਰ ਕੀਤਾ।’’

ਰੋਏਮਰ ਅਨੁਸਾਰ ਪੈਕਲੀਜ਼ ਨੇ 2020 ’ਚ ਆਪਣੇ ਬਾਜ਼ਾਰ ਦੇ ਹਿੱਸੇ ’ਚ ਰੀਕਾਰਡ ਵਾਧਾ ਕੀਤਾ, ‘‘ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਸਾਡਾ ਫ਼ਰੈਂਚਾਇਜ਼ੀ ਗਰੁੱਪ, ਜੋ ਕਿ ਹੁਣ ਅਮਰੀਕਾ ਅਤੇ ਕੈਨੇਡਾ ’ਚ 55 ਲੋਕੇਸ਼ਨਾਂ ’ਤੇ ਹੈ, ਨੇ ਇੱਕ ਮੁਸ਼ਕਲ ਵਰ੍ਹੇ ਦੌਰਾਨ ਕੰਮ ਕੀਤਾ। ਬੈੱਲਵਿਊ ’ਚ ਸਾਡੀ ਪੈਕਲੀਜ਼ ਟੀਮ ਦੇ ਸਹਿਯੋਗ ਨਾਲ ਸਾਡੇ ਫ਼ਰੈਂਚਾਇਜ਼ੀ ਗਰੁੱਪ ਨੇ ਨਾ ਸਿਰਫ਼ ਆਪਣੇ ਕਾਰੋਬਾਰ ਨੂੰ ਕਾਇਮ ਰੱਖਿਆ ਬਲਕਿ ਵਿਕਾਸ ਕੀਤਾ। ਆਪਣੇ ਕੰਮ ’ਤੇ ਮੈਨੂੰ ਇਸ ਤੋਂ ਵੱਧ ਮਾਣ ਨਹੀਂ ਹੋ ਸਕਦਾ।’’