ਪੈਕਾਰ ਦੀ ਭਾਈਵਾਲ ਕੰਪਨੀ ਇਲੈਕਟ੍ਰਿਕ ਟਰੱਕਾਂ ਲਈ ਮੁਹੱਈਆ ਕਰਵਾਏਗੀ ਚਾਰਜਿੰਗ ਮੁਢਲਾ ਢਾਂਚਾ

Avatar photo

ਅਮਰੀਕਾ ਅਤੇ ਕੈਨੇਡਾ ‘ਚ ਆਪਣੇ ਇਲੈਕਟ੍ਰਿਕ ਟਰੱਕਾਂ ਨੂੰ ਚਾਰਜ ਕਰਨ ਦੀ ਸਹੂਲਤ ਦੇਣ ਲਈ ਪੈਕਾਰ ਹੁਣ ਸ਼ਨਾਈਡਰ ਇਲੈਕਟ੍ਰਿਕ ਅਤੇ ਫ਼ੇਥ ਟੈਕਨਾਲੋਜੀਜ਼ ਨਾਲ ਮਿਲ ਕੇ ਕੰਮ ਕਰੇਗਾ।

ਕੰਪਨੀ ਇਸ ਵੇਲੇ ਕੇਨਵਰਥ ਕੇ270ਈ ਅਤੇ ਪੀਟਰਬਿਲਟ ਮਾਡਲ 220ਈ.ਵੀ. ਬੈਟਰੀ-ਇਲੈਕਟ੍ਰਿਕ ਟਰੱਕਾਂ ਦੇ ਆਰਡਰ ਲੈ ਰਹੀ ਹੈ। ਸ਼ਨਾਈਡਰ ਇਲੈਕਟ੍ਰਿਕ ਅਤੇ ਫ਼ੇਥ ਟੈਕਨਾਲੋਜੀਜ਼ ਗ੍ਰਾਹਕਾਂ ਨੂੰ ਚਾਰਜਿੰਗ ਮੁਢਲਾ ਢਾਂਚਾ ਸਥਾਪਤ ਕਰਨ ‘ਚ ਮੱਦਦ ਕਰੇਗਾ ਜੋ ਕਿ ਇਨ੍ਹਾਂ ਟਰੱਕਾਂ ਨੂੰ ਚਾਰਜ ਕਰਨ ਲਈ ਲੋੜੀਂਦਾ ਹੈ।

ਪੈਕਾਰ ਦੇ ਚੀਫ਼ ਟੈਕਨਾਲੋਜੀ ਅਫ਼ਸਰ ਕਾਇਲ ਕੁਇਨ ਨੇ ਕਿਹਾ, ”ਅਸੀਂ ਸ਼ਨਾਈਡਰ ਇਲੈਕਟ੍ਰਿਕ ਅਤੇ ਫ਼ੇਥ ਟੈਕਨਾਲੋਜੀਜ਼ ਨਾਲ ਭਾਈਵਾਲੀ ਕਰ ਕੇ ਬਹੁਤ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ ਜਿਸ ਨਾਲ ਸਾਡੇ ਗ੍ਰਾਹਕਾਂ ਅਤੇ ਡੀਲਰਾਂ ਨੂੰ ਇਹ ਬਿਹਤਰੀਨ ਸਹੂਲਤ ਮਿਲੇਗੀ। ”ਸ਼ਨਾਈਡਰ ਇਲੈਕਟ੍ਰਿਕ ਅਤੇ ਫੈਥ ਟੈਕਨਾਲੋਜੀ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਵਰਤੋਂ ਕਰਦਿਆਂ ਇੱਕ ਵਿਆਪਕ ਚਾਰਜਿੰਗ ਹੱਲ ਦੇ ਨਾਲ ਗ੍ਰਾਹਕ ਪੀਟਰਬਿਲਟ ਅਤੇ ਕੇਨਵਰਥ ਜ਼ੀਰੋ ਨਿਕਾਸ ਟਰੱਕ ਮਾਡਲਾਂ ਦੇ ਉਦਯੋਗ ਦੇ ਮੋਹਰੀ ਓਪਰੇਟਿੰਗ ਕੁਸ਼ਲਤਾ ਅਤੇ ਵਾਤਾਵਰਣ ਸੰਬੰਧੀ ਲਾਭ ਪ੍ਰਾਪਤ ਕਰਨਗੇ।”

ਇਲੈਕਟ੍ਰਿਕ ਚਾਰਜਰ ਪੈਕਾਰ ਪਾਰਟਸ ਰਾਹੀਂ ਆਰਡਰ ਕੀਤੇ ਜਾ ਸਕਣਗੇ ਅਤੇ ਪੈਕਾਰ ਫ਼ਾਈਨਾਂਸ਼ੀਅਲ ਇਨ੍ਹਾਂ ਨੂੰ ਖ਼ਰੀਦਣ ਲਈ ਲਚਕਦਾਰ ਵਿੱਤੀ ਬਦਲ ਮੁਹੱਈਆ ਕਰਵਾਏਗਾ। ਪੈਕਲੀਜ਼ ਮੁਕੰਮਲ ਸਰਵਿਸ ਲੀਜ਼ ਹੇਠ ਚਾਰਜਿੰਗ ਸਿਸਟਮਜ਼ ਦੀ ਲਾਗਤ ਨੂੰ ਵੀ ਸ਼ਾਮਲ ਕਰੇਗਾ।