ਪੈਟਰੋ-ਕੈਨੇਡਾ ਨੇ ਪੇਸ਼ ਕੀਤਾ ਨਵਾਂ ਆਟੋਮੇਟਿਕ ਟਰਾਂਸਮਿਸ਼ਨ ਫ਼ਲੂਇਡ

Avatar photo

ਪੈਟਰੋ-ਕੈਨੇਡਾ ਲੁਬਰੀਕੈਂਟਸ ਵੱਲੋਂ ਪੇਸ਼ ਨਵੇਂ ਸਿੰਥੈਟਿਕ ਟਰਾਂਸਮਿਸ਼ਨ ਫ਼ਲੂਇਡ ਨੂੰ ਐਲੀਸਨ ਆਪਣੀਆਂ ਗੱਡੀਆਂ ‘ਚ ਫ਼ੈਕਟਰੀ ਅੰਦਰ ਭਰੇ ਜਾਣ ਵਾਲੇ ਫ਼ਲੂਇਡ ਵਜੋਂ ਪ੍ਰਯੋਗ ਕਰੇਗਾ।

ਡਿਊਰਾਡਰਾਈਵ ਐਚ.ਡੀ. ਸਿੰਥੈਟਿਕ 668 ਆਟੋਮੈਟਿਕ ਟਰਾਂਸਮਿਸ਼ਨ ਫ਼ਲੂਇਡ ਨੂੰ ਐਲੀਸਨ ਦੇ ਟੀ.ਈ.ਐਸ. 668 ਦੀਆਂ ਵਿਸ਼ੇਸ਼ਤਾਵਾਂ ‘ਤੇ ਖਰਾ ਉਤਰਨ ਲਈ ਬਣਾਇਆ ਗਿਆ ਸੀ। ਇਹ ਐਲੀਸਨ ਦੇ ਪੁਰਾਣੇ ਟਰਾਂਸਮਿਸ਼ਨਾਂ ‘ਚ ਵੀ ਪ੍ਰਯੋਗ ਕੀਤਾ ਜਾ ਸਕਦਾ ਹੈ ਜਿਸ ਲਈ ਟੀ.ਈ.ਐਸ. 295 ਫ਼ਲੂਇਡ ਚਾਹੀਦਾ ਹੁੰਦਾ ਹੈ। ਇਸ ਦੇ ਨਾਲ ਹੀ ਪੂਰੀ ਤਰ੍ਹਾਂ ਆਟੋਮੈਟਿਕ ਟਰਾਂਸਮਿਸ਼ਨਾਂ ‘ਚ ਵੀ ਇਸ ਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

ਨਵੇਂ ਫ਼ਲੂਇਡ ਨਾਲ ਜਾਣ-ਪਛਾਣ ਲਈ ਕਰਵਾਏ ਵੈਬੀਨਾਰ ਦੌਰਾਨ, ਗਲੋਬਲ ਕੈਟਾਗਿਰੀ ਮੈਨੇਜਰ, ਐਚ.ਡੀ. ਟਰਾਂਸਪੋਰਟੇਸ਼ਨ ਐਲੇਕਸ ਬਕਜ਼ੈਕ ਨੇ ਕਿਹਾ ਕਿ ਡਿਊਰਾਡਰਾਈਵ ਐਚ.ਡੀ. ਸਿੰਥੈਟਿਕ 668 ਹੀ ਇਕਲੌਤਾ ਟੀ.ਈ.ਐਸ. 668 ਫ਼ਲੂਇਡ ਹੈ ਜਿਸ ਨੂੰ ਐਲੀਸਨ ਨੇ ਪੂਰੀ ਤਰ੍ਹਾਂ ਜਾਂਚ ਮਗਰੋਂ ਤਸਦੀਕ ਕੀਤਾ ਹੈ।

ਟਰਾਂਸਮਿਸ਼ਨ ਬਾਰੇ ਉਤਪਾਦ ਮਾਹਰ ਸੋਨੀਆ ਹੇਵੀਆ ਨੇ ਕਿਹਾ ਕਿ ਫ਼ਲੂਇਡ ਦੀਆਂ ਵਿਸ਼ੇਸ਼ਤਾਵਾਂ ‘ਚ ਸ਼ਾਮਲ ਹਨ: ਜ਼ਰੂਰਤ ‘ਚ 14 ਗੁਣਾ ਵੱਧ ਆਕਸੀਡੇਸ਼ਨ ਕੰਟਰੋਲ, ਤੇਲ ਜੰਮਣ ਤੋਂ ਰੋਕਣ ਲਈ ਬਿਹਤਰੀਨ ਕੰਟਰੋਲ, ਰਗੜ ਤੋਂ ਬਿਹਤਰ ਸੁਰੱਖਿਆ, ਅਤੇ ਜ਼ਰੂਰਤ ਤੋਂ ਦੁੱਗਣੀ ਕੰਪਨ ਰੋਧਕਤਾ। ਉਨ੍ਹਾਂ ਕਿਹਾ ਕਿ ਫ਼ਲੂਇਡ ਨੂੰ ਅੱਤ ਗਰਮ ਅਤੇ ਠੰਢੇ ਮੌਸਮ ਦੇ ਹਾਲਾਤ ‘ਚ ਪਰਖਿਆ ਜਾ ਚੁੱਕਾ ਹੈ।

ਪੈਟਰੋ-ਕੈਨੇਡਾ ਅਨੁਸਾਰ ਨਵੇਂ ਤੇਲ ਦੇ ਹੋਰਨਾਂ ਫਾਇਦਿਆਂ ‘ਚ ਬਦਲਣ ਦੇ ਸਮੇਂ ‘ਚ ਵਿਸਤਾਰ, ਜ਼ਿਆਦਾ ਸੌਖੀ ਅਤੇ ਤੇਜ਼ ਗਤੀ ‘ਚ ਵਾਧਾ ਅਤੇ ਅੰਦਰੂਨੀ ਕਲਪੁਰਜ਼ਿਆਂ ਦੀ ਬਿਹਤਰ ਸੁਰੱਖਿਆ ਸ਼ਾਮਲ ਹਨ।

ਡਿਊਰਾਡਰਾਈਵ ਐਚ.ਡੀ. ਸਿੰਥੈਟਿਕ 668 ਨੂੰ 1 ਜਨਵਰੀ, 2021 ਤੋਂ ਖ਼ਰੀਦਿਆ ਜਾ ਸਕੇਗਾ।