ਪ੍ਰੀਮੀਅਰ ਟਰੱਕ ਗਰੁੱਪ ਨੇ ਮਿਸੀਸਾਗਾ ‘ਚ ਖੋਲ੍ਹਿਆ ਪਾਰਟਸ ਸੈਂਟਰ

Avatar photo

ਪ੍ਰੀਮੀਅਰ ਟਰੱਕ ਗਰੁੱਪ ਨੇ ਮਿਸੀਸਾਗਾ, ਓਂਟਾਰੀਓ ‘ਚ ਇੱਕ ਨਵਾਂ ਹੋਲਸੇਲ ਅਤੇ ਰੀਟੇਲ ਪਾਰਟਸ ਸੈਂਟਰ ਖੋਲ੍ਹਿਆ ਹੈ।

ਇਹ 7135 ਕੈਨੇਡੀ ਰੋਡ ਵਿਖੇ ਸਥਿਤ ਹੈ ਅਤੇ ਇਸ ਦਾ ਆਕਾਰ 27,000 ਵਰਗ ਫ਼ੁੱਟ ਹੈ। ਇਹ ਗ੍ਰੇਟਰ ਟੋਰਾਂਟੋ ਖੇਤਰ ਲਈ ਡਾਇਮਲਰ ਟਰੱਕਸ ਉੱਤਰੀ ਅਮਰੀਕਾ (ਡੀ.ਟੀ.ਐਨ.ਏ.) ਦੇ ਅਸਲ ਕਲਪੁਰਜ਼ੇ ਤਾਂ ਮੁਹੱਈਆ ਕਰਵਾਏਗਾ ਹੀ, ਨਾਲ ਹੀ ਇਸ ‘ਚ ਹਰ ਪ੍ਰਕਾਰ ਦੇ ਕਮਰਸ਼ੀਅਲ ਵਹੀਕਲਾਂ ਦੇ ਕਲਪੁਰਜ਼ੇ ਵੀ ਮਿਲ ਸਕਣਗੇ।

ਪ੍ਰੀਮੀਅਰ ਟਰੱਕ ਗਰੁੱਪ ਦੇ ਪ੍ਰੈਜ਼ੀਡੈਂਟ ਰਿਚ ਸ਼ੀਅਰਿੰਗ ਨੇ ਕਿਹਾ, ”ਇਹ ਨਵਾਂ ਪਾਰਟਸ ਕੇਂਦਰ ਇਸ ਮਹੱਤਵਪੂਰਨ ਮਾਰਕੀਟ ਖੇਤਰ ‘ਚ ਸਾਡੇ ਗ੍ਰਾਹਕਾਂ ਲਈ ਕਲਪੁਰਜ਼ਿਆਂ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਗ੍ਰੇਟਰ ਟੋਰਾਂਟੋ ਏਰੀਆ ਕਮਰਸ਼ੀਅਲ ਟਰੱਕ ਟਰੈਫ਼ਿਕ ਦਾ ਕੇਂਦਰ ਹੈ। ਸਾਡਾ ਨਵਾਂ ਪਾਰਟਸ ਕੇਂਦਰ ਬਾਜ਼ਾਰ ‘ਚ ਸਾਡੇ ਕਲਪੁਰਜ਼ਿਆਂ ਦੀ ਮੌਜੂਦਗੀ ‘ਚ ਵਾਧਾ ਕਰੇਗਾ ਜਿਸ ਨਾਲ ਗ੍ਰਾਹਕਾਂ ਦੀ ਸੇਵਾ ਅਤੇ ਤਸੱਲੀ ਬਿਹਤਰ ਹੋਵੇਗੀ।”

ਨਵੀਂ ਫ਼ੈਸਿਲਿਟੀ ਡੀ.ਟੀ.ਐਨ.ਏ. ਡੀਲਰਸ਼ਿਪ, ਕਮਰਸ਼ੀਅਲ ਫ਼ਲੀਟ ਅਤੇ ਓਨਰ-ਆਪਰੇਟਰਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ ਜਿਨ੍ਹਾਂ ਲਈ ਫ਼ਰੇਟਲਾਈਨਰ, ਵੈਸਟਰਨ ਸਟਾਰ ਅਤੇ ਥੋਮਸ ਬਿਲਡ ਬੱਸ ਬਰਾਂਡ ਦੇ ਨਾਲ ਹੀ ਹੋਰ ਪ੍ਰਮੁੱਖ ਸਪਲਾਈਕਰਤਾ ਜਿਵੇਂ ਡਿਟਰੋਇਟ, ਅਲਾਇੰਸ ਟਰੱਕ ਪਾਰਟਸ, ਕਮਿੰਸ, ਮੇਰੀਟੋਰ ਅਤੇ ਈਟਨ ਦੇ ਸਪਲਾਈਕਰਤਾਵਾਂ ਦੇ ਕਰਲਪੁਰਜ਼ੇ ਵੀ ਮੁਹੱਈਆ ਹੋਣਗੇ।