ਬਰਾਈਟਜ਼ੋਨ ਲਾਈਟਿੰਗ ਫ਼ੈਮਿਲੀ ਦਾ ਵਿਸਤਾਰ
ਗਰੋਟੀ ਆਪਣੀਆਂ ਵਰਕ ਲਾਈਟਸ ਦੇ ਬਰਾਈਟਜ਼ੋਨ ਪਰਿਵਾਰ ਦਾ ਵਿਸਤਾਰ ਕਰ ਰਿਹਾ ਹੈ ਅਤੇ ਲੜੀ ’ਚ ਅੱਠ ਨਵੇਂ ਪਾਰਟ ਨੰਬਰ ਜੋੜੇ ਹਨ।
ਕੰਪਨੀ ਨੇ ਕਿਹਾ ਕਿ ਰਿਜਿਡ-ਮਾਊਂਟ ਹੈਂਡਹੈਲਡ ਲਾਈਟ (BZ421-5) ਚਾਰਜ ਲੈਵਲ ਦੀ ਨਿਗਰਾਨੀ ਲਈ ਇੱਕ ਡਿਜੀਟਲ ਰੀਡਆਊਟ ਦੀ ਵਿਸ਼ੇਸ਼ਤਾ ਨਾਲ ਆਉਂਦਾ ਹੈ, ਜਦਕਿ ਵਰਕ ਟਰੱਕਾਂ ਲਈ ਗੂਜ਼ਨੈੱਕ ਲੈਂਪ (BZ131-5) ’ਚ ਲੋਕਲ ਆਨ/ਆਫ਼ ਫ਼ੰਕਸ਼ਨ ਲਈ ਏਕੀਕਿ੍ਰਤ ਬਾਡੀ ਸਵਿੱਚ ਸ਼ਾਮਲ ਹੁੰਦਾ ਹੈ। ਗੋਲਾਕਾਰ ਫ਼ਲੱਡ-ਪੈਟਰਨ ਵਰਕ ਲੈਂਪ (BZ121-5) ’ਚ ਸੰਚਾਲਨ ਅਤੇ ਇੰਸਟਾਲੇਸ਼ਨ ਲਈ ਏਕੀਕਿ੍ਰਤ ਸਵਿੱਚ ਦੀ ਵਿਸ਼ੇਸ਼ਤਾ ਸ਼ਾਮਲ ਹੈ।
BZ221-5 ਇਸ ਲੜੀ ਦਾ ਪਹਿਲਾ ਸਪਾਟ-ਪੈਟਰਨ ਵਰਕ ਲੈਂਪ ਹੈ, ਜਦਕਿ ਮੌਜੂਦਾ BZ301 ਲਾਈਟਸ ਨਾਲ BZ321-5 ’ਚ ਪਿੱਛੇ ਨੂੰ ਧਸਿਆ-ਜੁੜਿਆ ਸੰਸਕਰਣ ਸ਼ਾਮਲ ਹੈ।
ਕਮਰਸ਼ੀਅਲ ਫ਼ਲੀਟਸ ਲਈ ਤਿੰਨ ਛੋਟੇ ਅਤੇ ਵੱਧ ਚਮਕਦਾਰ ਵਰਕ ਲੈਂਪਾਂ ’ਚ BZ141-5, BZ211-5 ਅਤੇ BZ331-5 ਸ਼ਾਮਲ ਹਨ।