ਬਸੰਤ ਦੇ ਮੌਸਮ ਤੱਕ ਇਨ-ਟਰਾਂਜ਼ਿਟ ਰਾਹਤ ’ਚ ਵਾਧਾ ਚਾਹੁੰਦੈ ਸੀ.ਟੀ.ਏ.

Avatar photo

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਨੇ ਫ਼ੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਹੜ੍ਹ-ਪ੍ਰਭਾਵਤ

ਬ੍ਰਿਟਿਸ਼ ਕੋਲੰਬੀਆ ਤੱਕ ਟਰੱਕਾਂ ਨੂੰ ਪਹੁੰਚਣ ਦੇਣ ਵਾਲੇ ਇਨ-ਟਰਾਂਜ਼ਿਟ ਪ੍ਰੋਗਰਾਮ ਨੂੰ ਵਿਸਤਾਰ ਦਿੱਤਾ ਜਾਵੇ।

(ਤਸਵੀਰ: ਬੀ.ਸੀ. ਆਵਾਜਾਈ ਅਤੇ ਮੁਢਲਾ ਢਾਂਚਾ ਮੰਤਰਾਲਾ)

ਕੈਨੇਡਾ ਨੇ ਪਿੱਛੇ ਜਿਹੇ ਇੱਕ ਇਨ-ਟਰਾਂਜ਼ਿਟ ਪ੍ਰੋਗਰਾਮ ’ਚ 8 ਜਨਵਰੀ ਤੱਕ ਆਰਜ਼ੀ ਵਾਧਾ ਕੀਤਾ – ਜੋ ਕਿ ਬੀ.ਸੀ. ਦੇ ਹਾਈਵੇ ਬੰਦ ਹੋਣ ਕਰਕੇ ਅਮਰੀਕਾ ’ਚੋਂ ਲੰਘ ਰਹੀਆਂ ਸ਼ਿੱਪਮੈਂਟਸ ਦੀ ਹਮਾਇਤ ’ਚ ਹੈ। ਸੀ.ਟੀ.ਏ. ਇਸ ਪ੍ਰੋਗਰਾਮ ਨੂੰ ਬਸੰਤ ਦੇ ਮੌਸਮ ਤੱਕ ਵਧਾਉਣਾ ਚਾਹੁੰਦਾ ਹੈ।

ਸੀ.ਟੀ.ਏ. ਨੇ ਇੱਕ ਬਿਆਨ ’ਚ ਕਿਹਾ ਕਿ ਇਨ-ਟਰਾਂਜ਼ਿਟ ਦਾ ਕਦਮ ਚੁੱਕਣ ਨਾਲ ਦੇਰੀ ਘੱਟ ਕਰਨ ’ਚ ਮੱਦਦ ਮਿਲੀ ਹੈ ਜਦਕਿ ਜ਼ਰੂਰਤਮੰਦ ਕਾਰੋਬਾਰਾਂ ਅਤੇ ਵਿਅਕਤੀਆਂ ਨੂੰ ਸਾਮਾਨ ਵੀ ਪੁੱਜਦਾ ਹੋਇਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਕਿ ਅਮਰੀਕੀ ਕਮਟਮਸ ਅਤੇ ਸਰਹੱਦੀ ਸੁਰੱਖਿਆ (ਸੀ.ਬੀ.ਪੀ.) ਅਤੇ ਕੈਨੇਡਾ ਸਰਹੱਦੀ ਸੇਵਾਵਾਂ ਏਜੰਸੀ (ਸੀ.ਬੀ.ਐਸ.ਏ.) ਵੱਲੋਂ ਇਸ ਪ੍ਰੋਗਰਾਮ ਦਾ ਵਿਸਤਾਰ ਕਰਨ ਨਾਲ ਅਮਰੀਕੀ ਫ਼ੈਡਰਲ ਮੋਟਰ ਕੈਰੀਅਰ ਸੇਫ਼ਟੀ ਐਡਮਿਨੀਸਟ੍ਰੇਸ਼ਨ (ਐਫ਼.ਐਮ.ਸੀ.ਐਸ.ਏ.) ਵੱਲੋਂ ਦਿੱਤੀ ਰਾਹਤ ’ਚ ਹੋਰ ਵਾਧਾ ਕਰੇਗਾ।

ਐਫ਼.ਐਮ.ਸੀ.ਐਸ.ਏ. ਨੇ ਇਸ ਖੇਤਰੀ ਐਮਰਜੈਂਸੀ ਐਲਾਨ ਨੂੰ 31 ਜਨਵਰੀ ਤੱਕ ਵਧਾ ਦਿੱਤਾ ਹੈ, ਜਿਸ ਨਾਲ ਘਰੇਲੂ ਕੈਨੇਡੀਅਨ ਕੈਰੀਅਰਸ ਅਤੇ ਡਰਾਈਵਰਾਂ ਨੂੰ ਅਮਰੀਕਾ ’ਚੋਂ ਬਗ਼ੈਰ ਯੂ.ਐਸ. ਡੌਟ ਨੰਬਰ ਦੇ ਸਫ਼ਰ ਕਰਨ ਦੀ ਇਜਾਜ਼ਤ ਮਿਲ ਜਾਵੇਗੀ, ਜਦੋਂ ਤੱਕ ਉਨ੍ਹਾਂ ਕੋਲ ਰਾਸ਼ਟਰੀ ਸੁਰੱਖਿਆ ਕੋਡ ਸਰਟੀਫ਼ਿਕੇਟ ਹੈ ਅਤੇ ਉਨ੍ਹਾਂ ਦੀ ਸ਼ਰਤਾਂ ਸਮੇਤ ਜਾਂ ਗ਼ੈਰਤਸੱਲੀਬਖਸ਼ ਸੁਰੱਖਿਆ ਰੇਟਿੰਗ ਨਹੀਂ ਹੈ।

ਸੀ.ਟੀ.ਏ. ਨੇ ਕੈਰੀਅਰਸ ਨੂੰ ਕਿਹਾ ਹੈ ਕਿ ਜਦੋਂ ਤੱਕ ਹਾਈਵੇ 1, 3 ਅਤੇ 5 ਆਮ ਸਮਰੱਥਾ ਤੱਕ ਨਹੀਂ ਆ ਜਾਂਦੇ ਹਨ ਉਹ ਸਾਰੇ ਇਨ-ਟਰਾਂਜ਼ਿਟ ਭਾਰ ਲਈ ਪ੍ਰਤੀ ਪਾਊਂਡ ਮਿਣਤੀ ਵਾਲਾ ਇੱਕ ਨੰਬਰ ਅਤੇ ਕੀਮਤ ਦਾ ਪ੍ਰਯੋਗ ਕਰਨ।