ਬਾਰੋਸ ਸੰਪਾਦਕੀ ਟੀਮ ਨਾਲ ਜੁੜੇ

Avatar photo

ਨਿਊਕਾਮ ਮੀਡੀਆ ਨੂੰ ਇਹ ਐਲਾਨ ਕਰ ਕੇ ਖ਼ੁਸ਼ੀ ਹੋ ਰਹੀ ਹੈ ਕਿ ਲੀਓ ਬਾਰੋਸ ਟੂਡੇਜ਼ ਟਰੱਕਿੰਗ ਮੈਗਜ਼ੀਨ ਦੇ ਐਸੋਸੀਏਟ ਐਡੀਟਰ ਦੇ ਅਹੁਦੇ ’ਤੇ ਜੁੜ ਗਏ ਹਨ।

ਲੀਓ ਬਾਰੋਸ

ਬਾਰੋਸ ਇਸ ਅਹੁਦੇ ’ਤੇ ਆਪਣੇ ਨਾਲ ਕੌਮਾਂਤਰੀ ਅਖ਼ਬਾਰ ਲੇਖਣੀ ਅਤੇ ਸੰਪਾਦਕੀ ਤਜ਼ਰਬਾ ਲਿਆ ਰਹੇ ਹਨ, ਅਤੇ ਉਨ੍ਹਾਂ ਨੇ ਪਿੱਛੇ ਜਿਹੇ ਲੋਂਗਹੌਲ ਟਰੱਕ ਡਰਾਈਵਰ ਵਜੋਂ ਵੀ ਕੰਮ ਕੀਤਾ ਹੈ।

ਬਾਰੋਸ ਨੇ ਆਪਣੇ ਨਵੇਂ ਰੋਲ ਬਾਰੇ ਕਿਹਾ, ‘‘ਮੈਂ ਟੂਡੇਜ਼ ਟਰੱਕਿੰਗ ’ਚ ਲਿਖਣ ਦੇ ਰੂਪ ’ਚ ਆਪਣੇ ਪਹਿਲੇ ਪਿਆਰ ਕੋਲ ਪਰਤ ਰਿਹਾ ਹਾਂ। ਇੱਥੇ ਮੈਨੂੰ ਟਰੱਕਿੰਗ ਬਾਰੇ ਕਹਾਣੀਆਂ ਦੱਸਣ ਦਾ ਮੌਕਾ ਮਿਲੇਗਾ, ਜੋ ਕਿ ਇੱਕ ਅਜਿਹਾ ਉਦਯੋਗ ਹੈ ਜਿਸ ਬਾਰੇ ਮੈਨੂੰ ਲੋਂਗਹੌਲ ਟਰੱਕ ਡਰਾਈਵਰ ਵਜੋਂ ਤਜ਼ਰਬਾ ਕਰਨ ਦਾ ਮੌਕਾ ਮਿਲਿਆ।’’

ਬਾਰੋਸ ਨੇ ਟਰੱਕਰ ਵਜੋਂ ਕੈਰੀਅਰ ਬਣਾਉਣ ਤੋਂ ਪਹਿਲਾਂ ਪੋਸਟਮੀਡੀਆ ਨਿਊਜ਼ ਦੇ ਸੰਪਾਦਕ ਵਜੋਂ ਕੰਮ ਕੀਤਾ ਸੀ।

ਉਨ੍ਹਾਂ ਕਿਹਾ, ‘‘ਮੈਨੂੰ ਲੰਮੀ ਦੂਰੀ ’ਤੇ ਡਰਾਈਵ ਕਰਨਾ ਪਸੰਦ ਹੈ ਅਤੇ ਟਰੱਕਾਂ ’ਚ ਮੈਨੂੰ ਹਮੇਸ਼ਾ ਦਿਲਚਸਪੀ ਰਹੀ ਹੈ, ਇਸ ਲਈ ਮੈਂ ਟਰੱਕਿੰਗ ਨੂੰ ਪੇਸ਼ਾ ਬਣਾਉਣ ਦਾ ਫ਼ੈਸਲਾ ਕੀਤਾ। ਮੈਂ ਆਪਣਾ ਸੀ.ਡੀ.ਐਲ. ਪ੍ਰਾਪਤ ਕੀਤਾ ਅਤੇ ਲੋਂਗਹੌਲ ਟਰੱਕ ਡਰਾਈਵਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਓਂਟਾਰੀਓ, ਕਿਊਬੈੱਕ ਤੇ ਅਮਰੀਕਾ ਦੇੇ ਗ੍ਰੇਟ ਲੇਕਸ ਖੇਤਰ ’ਚ ਵਸਤਾਂ ਪਹੁੰਚਾਉਣ ਲੱਗਾ।’’

ਬਾਰੋਸ ਹਿੰਦੀ ਬੋਲ ਲੈਂਦੇ ਹਨ ਅਤੇ ਉਨ੍ਹਾਂ ਨੂੰ ਟੀ.ਵੀ. ’ਤੇ ਕਿ੍ਰਕਟ ਵੇਖਣਾ ਪਸੰਦ ਹੈ। ਉਹ ਰੋਡ ਟੂਡੇ ਲਈ ਵੀ ਲਿਖਣਗੇ, ਅਤੇ ਦੱਖਣ ਏਸ਼ੀਆਈ ਲੋਕਾਂ ’ਤੇ ਚਾਨਣਾ ਪਾਉਣਗੇ।

ਉਨ੍ਹਾਂ ਨੂੰ  leo@newcom.ca ’ਤੇ ਸੰਪਰਕ ਕੀਤਾ ਜਾ ਸਕਦਾ ਹੈ।