ਬੀ.ਸੀ. ਨੇ ਕਮਰਸ਼ੀਅਲ ਇਲੈਕਟ੍ਰਿਕ ਗੱਡੀਆਂ ਲਈ ਦਿੱਤੀ ਜਾਂਦੀ ਛੋਟ ਨੂੰ ਦੁੱਗਣਾ ਕੀਤਾ

Avatar photo
ਛੋਟ ਪ੍ਰਾਪਤ ਗੱਡੀਆਂ ਦੀਆਂ ਉਦਾਹਰਣਾਂ ‘ਚ ਗ੍ਰੀਨ ਪਾਵਰ ਮੋਟਰ ਕੰਪਨੀ ਦੀ ਸ਼ਟਲ ਬੱਸ ਸ਼ਾਮਲ ਹੈ। (ਤਸਵੀਰ: ਬੀ.ਸੀ. ਊਰਜਾ ਮੰਤਰਾਲਾ, ਮਾਈਨਸ ਅਤੇ ਪੈਟਰੋਲੀਅਮ ਸਰੋਤ)

ਕਲੀਨ ਬੀ.ਸੀ. ਵਿਸ਼ੇਸ਼ ਪ੍ਰਯੋਗ ਗੱਡੀਆਂ ਲਈ ਵਾਧੇ (ਐਸ.ਯੂ.ਵੀ.ਆਈ.) ਅਤੇ ਕਮਰਸ਼ੀਅਲ ਵਹੀਕਲ ਪਾਈਲਟ (ਸੀ.ਵੀ.ਪੀ.) ਪ੍ਰੋਗਰਾਮ ਅਧੀਨ ਬ੍ਰਿਟਿਸ਼ ਕੋਲੰਬੀਆ ਕਿਸੇ ਵੀ ਇਲੈਕਟ੍ਰਿਕ ਮੀਡੀਅਮ ਜਾਂ ਹੈਵੀ-ਡਿਊਟੀ ਗੱਡੀ ਦੀ 100,000 ਡਾਲਰ ਤਕ ਦੀ ਕੀਮਤ ਖ਼ੁਦ ਤਾਰੇਗਾ।

ਯੋਗ ਗੱਡੀਆਂ ਦੀ ਲਾਗਤ ਦੇ 1/3 ਹਿੱਸੇ ਵਜੋਂ ਮਿਲਣ ਵਾਲੀ ਛੋਟ, ਪਹਿਲਾਂ ਹੀ ਦਿੱਤੀ ਜਾ ਰਹੀ ਛੋਟ ਤੋਂ ਦੁੱਗਣੀ ਹੈ।

ਊਰਜਾ, ਖਾਣਾਂ ਅਤੇ ਘੱਟ ਕਾਰਬਨ ਵਾਲੀਆਂ ਖੋਜਾਂ ਬਾਰੇ ਮੰਤਰੀ ਬਰੂਸ ਰਾਲਸਟਨ ਨੇ ਕਿਹਾ, ”ਕਲੀਨ ਬੀ.ਸੀ. ਰਾਹੀਂ ਅਸੀਂ ਕਾਰੋਬਾਰਾਂ ਨੂੰ ਵਿਕਾਸ ਦੇ ਰਾਹ ਪੈਣ ਅਤੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਪ੍ਰਤੀ ਹਿੱਸਾ ਪਾਉਣ ਦੌਰਾਨ ਉਨ੍ਹਾਂ ਦਾ ਖ਼ਰਚਾ ਬਚਾਉਣ ਲਈ ਸਾਫ਼-ਸੁਥਰੇ ਬਦਲਾਂ ਦੀ ਲਾਗਤ ਘੱਟ ਕਰਨ ‘ਚ ਮੱਦਦ ਕਰ ਰਹੇ ਹਾਂ।”

ਮਜ਼ਬੂਤ ਬੀ.ਸੀ. ਆਰਥਿਕਤਾ ਰਿਕਵਰੀ ਯੋਜਨਾ ਵਿਸ਼ੇਸ਼ ਸਿਫ਼ਰ ਉਤਸਰਜਨ ਗੱਡੀਆਂ ਨੂੰ ਅਪਨਾਉਣ ਵਾਲੇ ਕਾਰੋਬਾਰਾਂ, ਸਥਾਨਕ ਅਤੇ ਖੇਤਰੀ ਸਰਕਾਰਾਂ, ਜਨਤਕ ਖੇਤਰ ਦੇ ਸੰਗਠਨਾਂ ਅਤੇ ਗ਼ੈਰ-ਲਾਭ ਸੰਗਠਨਾਂ ਨੂੰ ਮਿਲਣ ਵਾਲੀ ਫ਼ੰਡਿੰਗ ‘ਚ 31 ਮਿਲੀਅਨ ਡਾਲਰ ਦਾ ਯੋਗਦਾਨ ਦੇਵੇਗੀ।

ਯੋਗ ਗੱਡੀਆਂ ‘ਚ ਸ਼ਾਮਲ ਹਨ ਬੈਟਰੀ ਇਲੈਕਟ੍ਰਿਕ ਜਾਂ ਹਾਈਡ੍ਰੋਜਨ-ਫ਼ਿਊਲ ਨਾਲ ਚੱਲਣ ਵਾਲੀਆਂ ਯਾਤਰੀ ਬੱਸਾਂ, ਹਵਾਈ ਅੱਡਾ ਅਤੇ ਪੋਰਟ ਸਰਵਿਸ ਗੱਡੀਆਂ ਅਤੇ ਹੈਵੀ-ਡਿਊਟੀ ਟਰਾਂਸਪੋਰਟ ਟਰੱਕ, ਨਾਲ ਹੀ ਛੋਟੀਆਂ ਵਿਸ਼ੇਸ਼ੀਕ੍ਰਿਤ ਗੱਡੀਆਂ ਜਿਵੇਂ ਮੋਟਰਸਾਈਕਲ, ਕਾਰਗੋ ਈ-ਬਾਈਕ ਅਤੇ ਘੱਟ ਗਤੀ ਵਾਲੇ ਯੂਟੀਲਿਟੀ ਟਰੱਕ।

ਸੈਰ-ਸਪਾਟੇ ਨਾਲ ਸੰਬੰਧਤ ਕਾਰੋਬਾਰ ਜਿਵੇਂ ਕਿ ਰੇਸਤਰਾਂ ਅਤੇ ਹੋਰ ਮਹਿਮਾਨਨਿਵਾਜ਼ੀ ਕਾਰੋਬਾਰ ਯੋਗ ਮੀਡੀਅਮ ਅਤੇ ਹੈਵੀ ਡਿਊਟੀ ਗੱਡੀਆਂ ਜਾਂ ਸ਼ਟਲ ਬੱਸਾਂ ਦੀ ਲਾਗਤ ‘ਤੇ 66% ਤਕ ਛੋਟ ਪ੍ਰਾਪਤ ਕਰ ਸਕਦੇ ਹਨ ਜੋ ਕਿ ਪ੍ਰਤੀ ਗੱਡੀ ਵੱਧ ਤੋਂ ਵੱਧ 100,000 ਡਾਲਰ ਬਣਦਾ ਹੈ।

ਕਮਰਸ਼ੀਅਲ ਪਾਈਲਟ ਪ੍ਰੋਗਰਾਮ ਰਾਹੀਂ ਪ੍ਰੋਵਿੰਸ਼ੀਅਲ ਸੰਗਠਨ ਵਿਸ਼ੇਸ਼ ਪਾਈਲਟ ਪ੍ਰਾਜੈਕਟ ਜਾਂ ਵੱਡੇ ਅਮਲਾਂ ਲਈ 11 ਮਿਲੀਅਨ ਡਾਲਰ ਤਕ ਦੀ ਮੱਦਦ ਪ੍ਰਾਪਤ ਕਰ ਸਕਦੇ ਹਨ।

ਜੋ ਇਸ ਮੱਦਦ ਲਈ ਬਿਨੈ ਕਰ ਰਹੇ ਹਨ ਉਨ੍ਹਾਂ ਨੂੰ ਘੱਟ ਤੋਂ ਘੱਟ ਛੇ ਕਲਾਸ 3-4 ਸਿਫ਼ਰ ਉਤਸਰਜਨ ਗੱਡੀਆਂ ਜਾਂ ਤਿੰਨ ਕਲਾਸ 5-6 ਮਾਡਲਾਂ ਨੂੰ ਵਰਤੋਂ ਵਿੱਚ ਲਗਾਉਣਾ ਹੋਵੇਗਾ। ਕਲਾਸ 7 ਜਾਂ 8 ਦੀਆਂ ਗੱਡੀਆਂ ਲਈ ਫ਼ੰਡਿੰਗ ਪ੍ਰਾਪਤ ਕਰਨ ਲਈ ਕੋਈ ਘੱਟ ਤੋਂ ਘੱਟ ਲਾਗੂ ਕਰਨ ਦੀ ਹੱਦ ਨਹੀਂ ਦੱਸੀ ਗਈ।

ਪ੍ਰੋਵਿੰਸ ਨੇ ਕਿਹਾ ਕਿ 2018 ‘ਚ ਕਮਰਸ਼ੀਅਲ ਗੱਡੀਆਂ ਨੇ ਸੂਬੇ ਦੀ ਆਵਾਜਾਈ ਨਾਲ ਸੰਬੰਧ ਉਤਸਰਜਨ ‘ਚ ਲਗਭਗ 60% ਹਿੱਸੇ ਦਾ ਯੋਗਦਾਨ ਦਿੱਤਾ ਸੀ ਅਤੇ ਕੁਲ ਉਤਸਰਜਨ ‘ਚ ਇਨ੍ਹਾਂ ਦਾ ਯੋਗਦਾਨ 22% ਸੀ।