ਬੈਨਡੈਗ ਟਰੇਲਰ ਰੀਟ੍ਰੈੱਡ ਟਾਇਰ ਟਰੈਕਟਰਾਂ ‘ਤੇ ਆਪਣੇ ਹਮਰੁਤਬਾ ਨਾਲ ਜੁੜੇਗਾ

Avatar photo

ਬ੍ਰਿਜਸਟੋਨ ਅਮੈਰੀਕਾਸ ਨੇ ਨਵੇਂ ਬੈਨਡੈਗ ਰੀਟ੍ਰੈੱਡ ਟਰੇਲਰ ਟਾਇਰ ਪੇਸ਼ ਕੀਤੇ ਹਨ ਜੋ ਕਿ ਬ੍ਰਿਜਸਟੋਨ ਆਰ123 ਇਕੋਪੀਆ ਡਰਾਈਵ ਟਾਇਰਾਂ ਦੇ ਨਾਲ ਜੋੜਨ ਲਈ ਬਣਾਏ ਗਏ ਹਨ।

ਬੈਨਡੈਗ ਬੀ123 ਫ਼ਿਊਲਟੈਕ ਟਰੇਲਰ ਰੀਟ੍ਰੈੱਡ ‘ਚ ਰਿਬ ਡਿਜ਼ਾਈਨ ਹੈ ਜੋ ਕਿ ਅਣਸਾਵੇਂ ਘਿਸਾਅ ਤੋਂ ਬਚਾਅ ਕਰਦਾ ਹੈ ਅਤੇ ਲੰਮਾ ਟ੍ਰੈੱਡ ਜੀਵਨਕਾਲ ਯਕੀਨੀ ਕਰਦਾ ਹੈ।

ਕੰਪਨੀ ਨੇ ਕਿਹਾ ਕਿ ਦੋਹਾਂ ਨੂੰ ਇਕੱਠਿਆਂ ਪ੍ਰਯੋਗ ਕਰਨ ‘ਤੇ ਟਾਇਰ ਊਰਜਾ ਦੇ ਨੁਕਸਾਨ ਨੂੰ 4.7% ਤਕ ਘੱਟ ਕਰ ਸਕਦੇ ਹਨ ਅਤੇ ਫ਼ਿਊਲ ਬੱਚਤ ਬਿਹਤਰ ਕਰ ਸਕਦੇ ਹਨ।

ਟਾਇਰ ਸਮਾਰਟਵੇ ਵੱਲੋਂ ਤਸਦੀਕਸ਼ੁਦਾ ਹੈ ਅਤੇ ਕੈਲੇਫ਼ੋਰਨੀਆ ਏਅਰ ਰੀਸੋਰਸਿਜ਼ ਬੋਰਡ (ਸੀ.ਏ.ਆਰ.ਬੀ.) ਬੈਂਚਮਾਰਕ ਨੂੰ ਪੂਰਾ ਕਰਦਾ ਹੈ।