ਬੈੱਲ ਨੇ ਨਵਾਂ ਸਪਲਾਈ ਚੇਨ ਡੈਸ਼ਬੋਰਡ ਪੇਸ਼ ਕੀਤਾ

Avatar photo

ਬੈੱਲ ਬਿਜ਼ਨੈਸ ਮਾਰਕੀਟਸ ਨੇ ਫ਼ਲੀਟਸ ਅਤੇ ਸਪਲਾਈ ਚੇਨ ਆਪਰੇਟਰਾਂ ਲਈ ਇੱਕ ਨਵੀਂ ਸੇਵਾ ਪੇਸ਼ ਕੀਤੀ ਹੈ, ਜਿਸ ਨੂੰ ਸਮਾਰਟ ਸਪਲਾਈ ਚੇਨ ਦਾ ਨਾਂ ਦਿੱਤਾ ਗਿਆ ਹੈ।

ਨਵਾਂ ਮੰਚ ਕਈ ਆਈ.ਓ.ਟੀ. ਜਾਣਕਾਰੀ ਸਰੋਤਾਂ ਅਤੇ ਆਪਰੇਸ਼ਨਲ ਅੰਕੜਿਆਂ ਨੂੰ ਇਕੱਠਾ ਕਰ ਕੇ ਬੈੱਲ ਦੇ ਸੈਲਫ਼ ਸਰਵ ਸੈਂਟਰ ਰਾਹੀਂ ਸਮੀਖਿਆ ਲਈ ਇੱਕ ਹੀ ਡੈਸ਼ਬੋਰਡ ’ਤੇ ਪੇਸ਼ ਕਰਦਾ ਹੈ। ਬੈੱਲ ਦਾ ਕਹਿਣਾ ਹੈ ਕਿ ਆਈ.ਓ.ਟੀ. ਡੈਸ਼ਬੋਰਡ ਫ਼ਲੀਟਸ ਨੂੰ ਜਾਣਕਾਰੀ ਇਕੱਠੀ ਕਰਨ ਅਤੇ ਪ੍ਰਬੰਧਨ ਕਰਨ ’ਚ ਮੱਦਦ ਕਰਦਾ ਹੈ ਤਾਂ ਕਿ ਉਹ ਅੰਦਰੂਨੀ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਬਿਹਤਰ ਕਾਰੋਬਾਰੀ ਫ਼ੈਸਲੇ ਲੈ ਸਕਣ।

ਕੰਪਨੀ ਨੇ ਕਿਹਾ ਕਿ ਇਸ ’ਚ ਕਾਰਗੋ ਤਾਪਮਾਨ ਸਮੇਤ ਕੰਪਨੀ ਦੇ ਸਾਰੇ ਫ਼ਲੀਟ ਦੇ ਦ੍ਰਿਸ਼ ਸ਼ਾਮਲ ਹੁੰਦੇ ਹਨ, ਅਤੇ ਇਹ ਟਰੈਕਿੰਗ ਨੂੰ ਅਨੁਕੂਲ ਅਤੇ ਸਵੈਚਾਲਿਤ ਵੀ ਕਰਦਾ ਹੈ। ਇੱਕ ਹੀ ਡੈਸ਼ਬੋਰਡ ’ਤੇ ਸਾਰੇ ਈਵੈਂਟ, ਘਟਨਾਵਾਂ ਅਤੇ ਚੇਤਾਵਨੀਆਂ ਦਿਸਦੀਆਂ ਹਨ ਅਤੇ ਇਹ ਤੁਰੰਤ ਹੀ ਸਟੇਟਸ ਅਪਡੇਟ ਮੁਹੱਈਆ ਕਰਵਾ ਸਕਦਾ ਹੈ।

ਹੋਰਨਾਂ ਵਿਸ਼ੇਸ਼ਤਾਵਾਂ ’ਚ ਸ਼ਾਮਲ ਹਨ: ਕੋਲਡ ਚੇਨ ਨਿਗਰਾਨੀ; ਡਰਾਈਵਰ ਸਕੋਰਕਾਰਡ; ਅਤੇ ਫ਼ਲੀਟ ਮੇਨੇਜਮੈਂਟ ਅਤੇ ਡਿਸਪੈਚ ਟੂਲਜ਼। ਹੋਰ ਜਾਣਕਾਰੀ ਲਈ Bell.ca/SmartSupplyChain ’ਤੇ ਜਾਓ।