ਭਾਰੀ ਸਮਾਨ ਚੁੱਕਣ ਲਈ ਆਇਆ ਪੋਰਟੇਬਲ ਜੈਕ

Avatar photo

ਸਟਰਟਿਲ-ਕੋਨੀ ਨੇ ਇੱਕ ਪੋਰਟੇਬਲ ਏਅਰ-ਓਵਰ-ਹਾਈਡਰੋਲਿਕ ਜੈਕ ਪੇਸ਼ ਕੀਤਾ ਹੈ ਜਿਸ ਦੀ ਪਹਿਲੇ ਪੱਧਰ ਦੀ ਭਾਰ ਚੁੱਕਣ ਦੀ ਸਮਰਥਾ 25 ਮੀਟ੍ਰਿਕ ਟਨ ਹੈ, ਜਦਕਿ ਆਖ਼ਰੀ ਪੱਧਰ ‘ਤੇ ਇਹ 10 ਮੀਟ੍ਰਿਕ ਟਨ ਦਾ ਭਾਰ ਚੁੱਕ ਸਕਦਾ ਹੈ।

ਮਾਡਲ ਐਸ.ਕੇ.ਬੀ.25-2 ਜੈਕ ਦਾ ਭਾਰ ਲਗਭਗ 60 ਪਾਊਂਡ ਹੈ ਅਤੇ ਇਸ ‘ਤੇ ਭਾਰ ਚੁੱਕਣ ਲਈ 21.6-ਇੰਚ ਹੈਂਡਲ ਲੱਗਾ ਹੈ ਅਤੇ ਇਸ ਨਾਲ ਵਾਲ ਮਾਊਂਟਿੰਗ ਬਰੈਕਟ ਦਾ ਵੀ ਬਦਲ ਮੌਜੂਦ ਹੈ ਜਿਸ ਨਾਲ ਇਸ ਨੂੰ ਸਰਵਿਸ ਟਰੱਕ ਜਾਂ ਵਰਕਸ਼ਾਪ ਦੀ ਕੰਧ ‘ਤੇ ਲਾਇਆ ਜਾ ਸਕਦਾ ਹੈ।

ਇਸ ਦੀ ਬਗ਼ੈਰ ਕਿਸੇ ਐਕਸਟੈਂਸ਼ਨ ਤੋਂ ਵਧ ਤੋਂ ਵੱਧ ਉਚਾਈ 12.5 ਇੰਚ ਹੈ, ਅਤੇ ਸੁੰਗੜੇ ਰੂਪ ‘ਚ ਉਚਾਈ 6.3 ਇੰਚ ਹੈ।

ਇਸ ਦੀਆਂ ਵਿਸ਼ੇਸ਼ਤਾਵਾਂ ‘ਚ ਕ੍ਰੋਮੀਅਮ-ਪਲੇਟਡ ਪਿਸਟਨ ਅਤੇ ਡੈੱਡ ਮੈਨ ਸੇਫ਼ਟੀ ਸਵਿੱਚ ਕੰਟਰੋਲ ਸ਼ਾਮਲ ਹਨ, ਨਾਲ ਹੀ ਬਿਹਤਰ ਸੁਰੱਖਿਆ ਲਈ ਵੱਧ ਭਾਰ ਹੋਣ ਦੀ ਸੂਰਤ ‘ਚ ਓਵਰਲੋਡ ਵਾਲਵ ਸ਼ਾਮਲ ਹੈ।

ਦੋ ਅਤੇ ਚਾਰ ਇੰਚ ਦੀਆਂ ਐਕਸਟੈਂਸ਼ਨ ਵੀ ਸ਼ਾਮਲ ਕੀਤੀਆਂ ਗਈਆਂ ਹਨ।