ਭੀੜ-ਭੜੱਕੇ ਵਾਲੀਆਂ ਸੜਕਾਂ ਦੀ ਕੌਮਾਂਤਰੀ ਸੂਚੀ ’ਚ ਕੈਨੇਡਾ 44ਵੇਂ ਸਥਾਨ ’ਤੇ

Avatar photo

ਯਕੀਨੀ ਤੌਰ ’ਤੇ ਇੱਥੇ ਬਹੁਤ ਭੀੜ ਹੈ। ਪਰ ਹਾਲਾਤ ਇਸ ਤੋਂ ਵੀ ਜ਼ਿਆਦਾ ਬਦਤਰ ਹੋ ਸਕਦੇ ਹਨ। ਬਹੁਤ ਜ਼ਿਆਦਾ।

ਕੌਮਾਂਤਰੀ ਪੱਧਰ ’ਤੇ ਵੇਖੀਏ ਤਾਂ, ਕੈਨੇਡਾ ਅਸਲ ’ਚ ਕਾਰਾਂ ਦੇ ਮਾਮਲੇ ’ਚ ਦੁਨੀਆਂ ਦੇ ਸਭ ਤੋਂ ਘੱਟ ਭੀੜ ਵਾਲੇ ਦੇਸ਼ਾਂ ’ਚੋਂ ਇੱਕ ਹੈ।

(ਤਸਵੀਰ: ਆਈਸਟਾਕ)

confused.com ਵੱਲੋਂ ਜਾਰੀ ਇੱਕ ਅਧਿਐਨ ਰੀਪੋਰਟ ਅਨੁਸਾਰ, ਸੰਯੁਕਤ ਅਰਬ ਅਮੀਰਾਤ ’ਚ ਤੁਹਾਨੂੰ ਦੁਨੀਆਂ ’ਚੋਂ ਸਭ ਤੋਂ ਜ਼ਿਆਦਾ ਭੀੜ ਵੇਖਣ ਨੂੰ ਮਿਲੇਗੀ, ਜਿੱਥੇ ਸੜਕ ’ਤੇ ਪ੍ਰਤੀ ਕਿਲੋਮੀਟਰ ਔਸਤਨ 553 ਕਾਰਾਂ ਹੁੰਦੀਆਂ ਹਨ। ਹਾਂਗ ਕਾਂਗ ਦਾ ਨੰਬਰ ਦੂਜਾ ਆਉਂਦਾ ਹੈ ਜਿੱਥੇ ਪ੍ਰਤੀ ਕਿਲੋਮੀਟਰ 390 ਕਾਰਾਂ ਹਨ, ਅਤੇ ਸਿੰਗਾਪੁਰ ਦਾ ਨੰਬਰ ਤੀਜਾ ਹੈ ਜਿੱਥੇ ਕਿ ਪ੍ਰਤੀ ਕਿਲੋਮੀਟਰ 192 ਕਾਰਾਂ ਹਨ।

ਦਰਜਾਬੰਦ 64 ਦੇਸ਼ਾਂ ’ਚੋਂ, ਕੈਨੇਡਾ ਦਾ ਨੰਬਰ 44ਵਾਂ ਹੈ ਜਿੱਥੇ 1,042,200 ਗੱਡੀਆਂ ਹਨ ਅਤੇ 22,929,200 ਕਿਲੋਮੀਟਰ ਸੜਕਾਂ ਹਨ। ਇਸ ਤਰ੍ਹਾਂ ਪ੍ਰਤੀ ਕਿਲੋਮੀਟਰ 22 ਕਾਰਾਂ ਬਣਦੀਆਂ ਹਨ। ਅਮਰੀਕਾ ’ਚ ਕੁੱਲ 6,586,610 ਗੱਡੀਆਂ ਹਨ ਅਤੇ 118,476,000 ਕਿਲੋਮੀਟਰ ਸੜਕਾਂ ਹਨ।

ਇਸ ’ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸ਼ਹਿਰੀ ਖੇਤਰਾਂ ਤੋਂ ਕਾਫ਼ੀ ਅੱਗੇ ਤੱਕ ਫੈਲੇ ਲੰਮੇ ਹਾਈਵੇ ਦੇ ਜਾਲ ਵਾਲੇ ਵੱਡੇ ਦੇਸ਼ਾਂ ਦੀ ਦਰਜਾਬੰਦੀ ਬਿਹਤਰ ਰਹੀ ਹੈ। ਕੈਨੇਡਾ, ਅਮਰੀਕਾ, ਰੂਸ ਅਤੇ ਚੀਨ, ਸਾਰੇ ਸੂਚੀ ’ਚ 21ਵੇਂ ਨੰਬਰ ਤੋਂ ਹੇਠਾਂ ਰਹੇ।

ਯੂਰੋਪ ਅਤੇ ਏਸ਼ੀਆ ਦੇ ਜ਼ਿਆਦਾਤਰ ਦੇਸ਼ ਪਹਿਲੇ 20 ਸਭ ਤੋਂ ਜ਼ਿਆਦਾ ਭੀੜ ਵਾਲੇ ਦੇਸ਼ਾਂ ’ਚ ਰਹੇ, ਹਾਲਾਂਕਿ ਇਨ੍ਹਾਂ ’ਚ ਮੈਕਸੀਕੋ ਅਤੇ ਮਿਸਰ ਵੀ ਸ਼ਾਮਲ ਸਨ।