ਮਲਟੀਗੰਨ ਦੀ ਵਰਤੋਂ ਨਾਲ ਅੰਦਰੂਨੀ ਟਰੇਲਰ ਵਾਸ਼ਰ ਹੋਇਆ ਹੋਰ ਸੁਖਾਲ਼ਾ

Avatar photo

ਵਾਈਟਿੰਗ ਸਿਸਟਮ ਦਾ ਸਮਾਰਟ ਵਾਸ਼ਆਊਟ ਸਿਸਟਮ ਟਰੇਲਰ ਦੇ ਅੰਦਰੂਨੀ ਹਿੱਸੇ ਨੂੰ ਰਗੜ ਕੇ ਸਾਫ਼ ਕਰ ਸਕਦਾ ਹੈ, ਜਿਸ ‘ਚ ਰੈਫ਼ਿਰਿਜਰੇਟਡ ਫ਼ਲੀਟ ਅਤੇ ਪ੍ਰੋਡਿਊਸ ਹੌਲਰ ਸ਼ਾਮਲ ਹਨ।

(ਤਸਵੀਰ: ਵਾਈਟਿੰਗ ਸਿਸਟਮਜ਼)

ਇਹ ਸਿਸਟਮ ਪੂਰੀ ਤਰ੍ਹਾਂ ਸਟੇਨਲੈੱਸ ਸਟੀਲ ਦੇ ਫ਼ਰੇਮਵਰਕ ‘ਤੇ ਬਣਿਆ ਹੈ, ਅਤੇ ਪੂਰੀ ਤਰ੍ਹਾਂ ਸਫ਼ਾਈ ਯਕੀਨੀ ਕਰਨ ਲਈ ਖ਼ੁਦ ਨੂੰ ਸਾਫ਼ਟਵੇਅਰ ਦੀ ਮੱਦਦ ਨਾਲ ਟਰੇਲਰ ਦੇ ਕੇਂਦਰ ‘ਚ ਕਰ ਲੈਂਦਾ ਹੈ।

ਇੱਕ ਟੱਚਸਕ੍ਰੀਨ ਸਮਾਰਟਵਾਸ਼ਆਊਟ ਜਾਂ ਮਲਟੀਗੰਨ ਸੈਟਿੰਗ ਤਕ ਪਹੁੰਚ ਦਿੰਦੀ ਹੈ। ਮਲਟੀਗੰਨ ਸੈਟਿੰਗ ਇਹ ਕੰਟਰੋਲ ਕਰਦੀ ਹੈ ਕਿ ਵਾਲਵ ਨਾਲ ਹੀ ਚਾਰ ਹੱਥ ‘ਚ ਫੜੇ ਗਏ ਵਾਸ਼ਰ ਗੰਨ ਚਲਾ ਸਕਣ। ਇਨ੍ਹਾਂ ਨੂੰ ਵਾਸ਼ ਬੇਅ ਅਤੇ ਸ਼ਾਪ ਏਰੀਆ ‘ਚ ਵਗਾਇਆ ਜਾਂ ਸੁੱਟਿਆ ਜਾ ਸਕਦਾ ਹੈ।

ਸਮਾਰਟ ਵਾਸ਼ਆਊਟ ਵੱਲੋਂ ਇੱਕਠੇ ਕੀਤੇ ਅੰਕੜੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਨ ਕਿ ਉਪਕਰਨ ਅਤੇ ਗੱਡੀ ਪੂਰੀ ਤਰ੍ਹਾਂ ਸਾਫ਼ ਹੋ ਚੁੱਕੇ ਹਨ।

ਕੰਪਨੀ ਨੇ ਕਿਹਾ ਕਿ ਵਾਈਟਿੰਗ ਡਿਜ਼ਾਈਨ ਅਤੇ ਪਿਊਅਰ ਹਾਰਡ ਸਰਫੇਸ ਕੈਮਿਸਟਰੀ ਭੋਜਨ ਸੁਰੱਖਿਆ ਆਧੁਨੀਕੀਕਰਨ ਐਕਟ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।