ਮਹਾਂਮਾਰੀ ਦੌਰਾਨ ਕਾਰਗੋ ਚੋਰ ਸਰਗਰਮ

Avatar photo

2020 ਲਈ ਕਾਰਗੋਨੈੱਟ ਦੇ ਅੰਕੜਿਆਂ ਅਨੁਸਾਰ ਕੋਵਿਡ-19 ਮਹਾਂਮਾਰੀ ਅਤੇ ਸਪਲਾਈ ਚੇਨ ‘ਚ ਪਈਆਂ ਰੁਕਾਵਟਾਂ ਦਾ ਕਾਰਗੋ ਚੋਰ ਭਰਪੂਰ ਲਾਭ ਲੈ ਰਹੇ ਹਨ।

ਕਾਰਗੋਨੈੱਟ ਅਨੁਸਾਰ 2020 ਦੌਰਾਨ ਅਮਰੀਕਾ ਅਤੇ ਕੈਨੇਡਾ ‘ਚ 1,676 ਸਪਲਾਈ ਚੇਨ ਜ਼ੋਖ਼ਮ ਦੇ ਮਾਮਲੇ ਸਾਹਮਣੇ ਆਏ, ਜੋ ਕਿ 2019 ਤੋਂ 16% ਵੱਧ ਹਨ। ਇਨ੍ਹਾਂ ਮਾਮਲਿਆਂ ‘ਚੋਂ 48% ‘ਚ ਘੱਟ ਤੋਂ ਘੱਟ ਇੱਕ ਭਾਰੀ ਕਮਰਸ਼ੀਅਲ ਗੱਡੀ ਦੀ ਚੋਰੀ ਹੋਈ, ਜਿਵੇਂ ਕਿ ਸੈਮੀ-ਟਰੈਕਟਰ, ਟਰੇਲਰ ਜਾਂ ਇੰਟਰਮਾਡਲ ਕੰਟੇਨਰ।

61 ਫ਼ੀਸਦੀ ਮਾਮਲਿਆਂ ‘ਚ ਕਾਰਗੋ ਦੀ ਚੋਰੀ ਹੋਈ ਜਾਂ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਔਸਤਨ ਚੋਰੀ ਦਾ ਮੁੱਲ 166,334 ਅਮਰੀਕੀ ਡਾਲਰ ਦੀ ਸੀ, ਜੋ ਕਿ ਪਿਛਲੇ ਸਾਲ ਤੋਂ 27,045 ਡਾਲਰ ਵੱਧ ਹੈ। ਕਾਰਗੋਨੈੱਟ ਅਨੁਸਾਰ ਇਨ੍ਹਾਂ ਚੋਰੀਆਂ ਦਾ ਨਿਸ਼ਾਨਾ ਮਹਿੰਗੀਆਂ ਵਸਤਾਂ ਸਨ, ਜਿਨ੍ਹਾਂ ‘ਚ ਕੋਵਿਡ ਮਹਾਂਮਾਰੀ ਨਾਲ ਸੰਬੰਧਤ ਦਵਾਈਆਂ ਆਦਿ ਸ਼ਾਮਲ ਹਨ।

ਟੈਕਸਾਸ ‘ਚ ਇੱਕ ਸਾਲ ਅੰਦਰ ਚੋਰੀ ਦੇ ਮਾਮਲਿਆਂ ‘ਚ 93% ਦਾ ਵਾਧਾ ਵੇਖਣ ਨੂੰ ਮਿਲਿਆ।

ਟਰੱਕ ਸਟਾਪ ਅਤੇ ਰੀਟੇਲਰ ਪਾਰਕਿੰਗ ਵਾਲੀਆਂ ਥਾਵਾਂ ‘ਚ ਸਭ ਤੋਂ ਵੱਧ ਚੋਰੀਆਂ ਵੇਖੀਆਂ ਗਈਆਂ।

2020 ਦੌਰਾਨ ਘਰਾਂ ‘ਚ ਵਰਤੀਆਂ ਜਾਣ ਵਾਲੀਆਂ ਵਸਤਾਂ ਦੀ ਚੋਰੀ ਸਭ ਤੋਂ ਵੱਧ ਵੇਖੀ ਗਈ, ਜਿਨ੍ਹਾਂ ‘ਚ ਪ੍ਰਮੁੱਖ ਉਪਕਰਨ, ਘਰਾਂ ‘ਚ ਪ੍ਰਯੋਗ ਹੋਣ ਵਾਲੀਆਂ ਕਾਗ਼ਜ਼ਾਂ ਦੀਆਂ ਵਸਤਾਂ, ਸਾਫ਼-ਸਫ਼ਾਈ ਦਾ ਸਾਮਾਨ ਅਤੇ ਫ਼ਰਨੀਚਰ ਸੀ।

ਚੋਰੀ ਹੋਏ ਸਾਮਾਨ ‘ਚ ਦੂਜੀ ਸਭ ਤੋਂ ਵੱਧ ਮਾਤਰਾ ਭੋਜਨ ਅਤੇ ਪੀਣਯੋਗ ਪਦਾਰਥਾਂ ਦੀ ਸੀ। ਫ਼ਾਰਮਾਸਿਊਟੀਕਲਜ਼ ਅਤੇ ਮੈਡੀਕਲ ਸਪਲਾਈ ਦੀ ਚੋਰੀ ‘ਚ ਵੀ ਵਾਧਾ ਵੇਖਣ ਨੂੰ ਮਿਲਿਆ, ਜਿਸ ‘ਚ ਚੋਰਾਂ ਨੇ ਪੀ.ਪੀ.ਈ. ਕਿੱਟਾਂ ਅਤੇ ਓਵਰ-ਦ-ਕਾਊਂਟਰ ਦਵਾਈਆਂ ਦੀ ਚੋਰੀ ਕੀਤੀ। ਇੱਕ ਮਾਮਲੇ ‘ਚ ਤਾਂ ਵੈਂਟੀਲੇਟਰਾਂ ਦਾ ਪੂਰਾ ਟਰੱਕ ਚੋਰੀ ਕਰ ਲਿਆ ਗਿਆ।