ਮਿਸ਼ੈਲਿਨ ਨੇ ਐਕਸ ਵਨ ਮਲਟੀ ਟੀ ਰੀਜਨਲ ਟਰੇਲਰ ਟਾਇਰ ਜਾਰੀ ਕੀਤੇ

Avatar photo

ਮਿਸ਼ੈਲਿਨ ਨੇ ਐਕਸ ਵਨ ਮਲਟੀ ਟੀ ਟਰੇਲਰ ਟਾਇਰਾਂ ਨੂੰ ਜਾਰੀ ਕੀਤਾ ਹੈ ਜੋ ਭਾਰ-ਸੰਵੇਦਨਸ਼ੀਲ ਫ਼ਲੈਟਬੈੱਡ ਅਤੇ ਟੈਂਕਰ ਕਾਰਵਾਈਆਂ ਵਰਗੇ ਰੀਜਨਲ ਫ਼ਲੀਟ ਨੂੰ ਸੁਪੋਰਟ ਕਰਦੇ ਹਨ।

(ਤਸਵੀਰ: ਮਿਸ਼ੈਲਿਨ)

ਚੌੜੇ-ਆਧਾਰ ਵਾਲੇ ਸਿੰਗਲ ਟਾਇਰ ਹੁਣ ਸਪਰੈੱਡ ਅਤੇ ਮਲਟੀ-ਐਕਸਲ ਕੰਫ਼ਿਗਰੇਸ਼ਨ ਲਈ ਮੌਜੂਦ ਹਨ, ਅਤੇ ਟਰੈਕਟਰ-ਟਰੇਲਰਾਂ ਨੂੰ ਦੋਹਰੇ ਟਾਇਰਾਂ ਦੇ ਮੁਕਾਬਲੇ 289 ਪਾਊਂਡ ਵੱਧ ਭਾਰ ਚੁੱਕਣ ਦੇ ਸਮਰੱਥ ਬਣਾਉਂਦੇ ਹਨ। ਇਹ ਅੰਕੜਾ ਮਿਸ਼ੈਲਿਨ ਐਕਸ.ਟੀ.ਈ. ਟਾਇਰਾਂ ਦਾ ਅਲਕੋਆ ਅਲਟਰਾ ਵਨ ਵ੍ਹੀਲਸ ਨਾਲ ਕੀਤੇ ਅੰਦਰੂਨੀ ਟੈਸਟ ’ਤੇ ਅਧਾਰਤ ਹੈ।

ਪ੍ਰਮੁੱਖ ਵਿਸ਼ੇਸ਼ਤਾਵਾਂ ’ਚ ਸ਼ਾਮਲ ਹਨ ਟ੍ਰੈੱਡ ਦੇ ਜੀਵਨਕਾਲ ਨੂੰ ਵਧਾਉਣ ਵਾਲੀ ਇੱਕ ਡੂੰਘੀ ਟ੍ਰੈੱਡ, ਜਦਕਿ ਇਸ ਦਾ ਡੂਅਲ-ਕੰਪਾਊਂਡ ਮੇਕਅੱਪ ਇਸ ਨੂੰ ਘਸਣ ਤੋਂ ਰੋਕਦਾ ਹੈ, ਅਤੇ ਠੰਢੀ ਅੰਦਰੂਨੀ ਪਰਤ ਇਸ ਦੀ ਕੇਸਿੰਗ ਜੀਵਨਕਾਲ ਨੂੰ ਵੱਧ ਤੋਂ ਵੱਧ ਕਰਨ ’ਚ ਮੱਦਦ ਕਰਦੀ ਹੈ।

ਡਾਇਰੈਕਸ਼ਨਲ ਟ੍ਰੈੱਡ ’ਚ ਸਾਈਪਿੰਗ ਦਾ ਮੰਤਵ ਅਣਸਾਵੇਂ ਘਿਸਾਅ ਨੂੰ ਰੋਕਣਾ ਹੈ, ਜਦਕਿ ਘੱਟ-ਵੱਧ ਗਰੂਵ ਵਾਲਸ ਗਰੂਵ ਬਾਟਮ ਪ੍ਰੋਟੈਕਟਰਸ ਨਾਲ ਮਿਲ ਕੇ ਸਟੋਨ ਡਿ੍ਰਲਿੰਗ ਨੂੰ ਰੋਕਦੀਆਂ ਹਨ। ਕਰਬ ਗਾਰਡ ਸਾਈਡਵਾਲਸ ਨੂੰ ਸੁਰੱਖਿਆ ਦਿੰਦੇ ਹਨ।

ਮਿਸ਼ੈਲਿਨ ਐਕਸ ਵਨ ਮਲਟੀ ਟੀ ਟਾਇਰ 445/50R22.5 ਦੇ ਆਕਾਰ ’ਚ ਮੌਜੂਦ ਹਨ।