ਮੇਰੀਟੋਰ ਇਲੈਕਟ੍ਰਿਕ ਪਾਵਰਟਰੇਨ ਲਿਆਉਣ ਦੀ ਤਿਆਰੀ ‘ਚ

Avatar photo

ਮੇਰੀਟੋਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕਮਰਸ਼ੀਅਲ ਇਲੈਕਟ੍ਰਿਕ ਪਾਵਰਟਰੇਨ ਇਸ ਸਾਲ ਦੇ ਅਖ਼ੀਰ ‘ਚ ਲਾਂਚ ਕਰੇਗਾ।

14X ‘ਤੇ ਅਧਾਰਤ, ਇਲੈਕਟ੍ਰਿਕ ਪਾਵਰਟਰੇਨ ਸ਼ੁਰੂਆਤ ‘ਚ ਲਾਇਅਨ ਇਲੈਕਟ੍ਰਿਕ, ਆਟੋਕਾਰ ਅਤੇ ਯੂਰੋਪੀਅਨ ਇਲੈਕਟ੍ਰਿਕ ਟਰੱਕ ਸਟਾਰਟਅੱਪ ਵੋਲਟਾ ਟਰੱਕਸ ਨੂੰ ਵੇਚੀ ਜਾਵੇਗੀ। 14Xe ਮੇਰੀਟੋਰ ਦੇ ਬਲੂ ਹੋਰੀਜ਼ਨ ਇਲੈਕਟ੍ਰੀਫ਼ੀਕੇਸ਼ਨ ਪਲੇਟਫ਼ਾਰਮ ਦਾ ਹਿੱਸਾ ਹੈ।

ਮੇਰੀਟੋਰ ਦੇ ਕੌਮਾਂਤਰੀ ਇਲੈਕਟ੍ਰੀਫ਼ੀਕੇਸ਼ਨ ਦੇ ਵਾਇਸ-ਪ੍ਰੈਜ਼ੀਡੈਂਟ ਟੀ.ਜੇ. ਰੀਡ ਨੇ ਕਿਹਾ, ”14Xe ਈ-ਪਾਵਰਟਰੇਨ ਦੀ ਪੂਰੀ ਦੁਨੀਆਂ ‘ਚ ਕਈ ਹਾਲਾਤ ‘ਚ ਵੱਖੋ-ਵੱਖ ਓ.ਈ.ਐਮ., ਗੱਡੀਆਂ ਦੀਆਂ ਕਿਸਮਾਂ ਅਤੇ ਐਪਲੀਕੇਸ਼ਨਾਂ ਨਾਲ ਜਾਂਚ ਕੀਤੀ ਗਈ ਹੈ, ਤਾਂ ਕਿ ਅਸੀਂ ਉਦਯੋਗ ਨੂੰ ਅਜਿਹੀ ਇਲੈਕਟ੍ਰਿਕ ਪਾਵਰਟਰੇਨ ਤਕਨਾਲੋਜੀ ਦੇ ਸਕੀਏ ਜੋ ਖ਼ੁਦ ਨੂੰ ਸਾਬਤ ਕਰ ਚੁੱਕੀ ਹੈ। ਜਨਵਰੀ, 2020 ‘ਚ ਅਸੀਂ ਪੈਕਾਰ ਨੂੰ ਇਲੈਕਟ੍ਰਿਕ ਪਾਵਰਟਰੇਨ ਮੁਹੱਈਆ ਕਰਵਾਉਣ ਬਾਰੇ ਸਮਝੌਤੇ ਦਾ ਐਲਾਨ ਕੀਤਾ ਸੀ। ਇੱਕ ਸਾਲ ਬਾਅਦ, ਅਸੀਂ ਇਸ ਦੇ ਉਤਪਾਦਨ ਅਤੇ ਗੱਡੀਆਂ ਨੂੰ ਸੜਕਾਂ ‘ਤੇ ਉਤਾਰਨ ਦੀ ਤਿਆਰੀ ਕਰ ਰਹੇ ਹਾਂ।”

(ਤਸਵੀਰ: ਮੇਰੀਟੋਰ)

ਇਲੈਕਟ੍ਰਿਕ ਪਾਵਰਟਰੇਨ ਰਵਾਇਤੀ 14ਐਕਸ ਸਸਪੈਂਸ਼ਨ ਪੈਕੇਜ ਅੰਦਰ ਹੈ। ਇਸ ਤੋਂ ਮਿਲਣ ਵਾਲੇ ਲਾਭ ‘ਚ ਸ਼ਾਮਲ ਹਨ: ਛੋਟੇ ਵ੍ਹੀਲਬੇਸ ਕਰਕੇ ਮੋੜ ਕੱਟਣ ਦਾ ਛੋਟਾ ਘੇਰਾ; ਵੱਧ ਬੈਟਰੀ ਸਮਰਥਾ ਲਈ ਫ਼ਰੇਮ ਰੇਲ ਵਿਚਕਾਰ ਖੁੱਲ੍ਹੀ ਥਾਂ; ਅਤੇ ਭਾਰ ‘ਚ 800 ਪਾਊਂਡ ਦੀ ਕਟੌਤੀ।

ਪਿਛਲੇ ਦੋ ਕੁ ਸਾਲਾਂ ‘ਚ ਕੀਤੇ ਕੰਮ ਬਾਰੇ ਰੀਡ ਨੇ ਕਿਹਾ, ”ਅਸੀਂ ਉੱਨਤ ਪ੍ਰਦਰਸ਼ਨੀ ਪ੍ਰੋਗਰਾਮ ਤੋਂ ਮੁਕੰਮਲ ਕਾਰੋਬਾਰੀ ਇਕਾਈ ਬਣਾਉਣ ਤਕ ਪਹੁੰਚ ਗਏੇ ਹਾਂ।” ਇਲੈਕਟ੍ਰਿਕ ਪਾਵਰਟਰੇਨ ਨੂੰ ਵਿਕਸਤ ਕਰਨ ‘ਚ ਮੇਰੀਟੋਰ ਵੱਲੋਂ ਕੈਲੇਫ਼ੋਰਨੀਆ-ਅਧਾਰਤ ਟਰਾਂਸਪਾਵਰ ਨੂੰ 2020 ਵਰ੍ਹੇ ਦੋਰਾਨ ਖ਼ਰੀਦਣ ਦਾ ਬਹੁਤ ਯੋਗਦਾਨ ਰਿਹਾ।

ਮੇਰੀਟੋਰ ਨੇ ਡਾਇਮਲਰ ਨੂੰ ਇਸ ਦੇ eM2 ਮੀਡੀਅਮ-ਡਿਊਟੀ ਟਰੱਕ ਲਈ ਅੱਠ 14Xe ਇਲੈਕਟ੍ਰਿਕ ਪਾਵਰਟਰੇਨ ਸਪਲਾਈ ਕੀਤੇ ਹਨ, ਅਤੇ 38 ਕੁ ਕਾਲਮਰ ਇਲੈਕਟ੍ਰਿਕ ਟਰਮੀਨਲ ਟਰੈਕਟਰ ਇਸ ਸਾਲ ਦੇ ਅਖ਼ੀਰ ਤਕ ਸਰਵਿਸ ‘ਚ ਲੱਗ ਜਾਣਗੇ। ਇਹ ਪੈਕਾਰ ਨੂੰ ਵੀ ਸਪਲਾਈ ਕਰਦਾ ਹੈ, ਅਤੇ ਪੀਟਰਬਿਲਟ ਮਾਡਲ 520 ਰੀਫ਼ਿਊਜ਼ ਟਰੱਕ ‘ਤੇ ਇੰਸਟਾਲ ਹੈ।

14Xe ਦੀ ਪ੍ਰੋਡਕਸ਼ਨ ਲਾਂਚ ਇਸ ਸਾਲ ਦੇ ਅੱਧ ‘ਚ ਹੋਣ ਦੀ ਉਮੀਦ ਹੈ। 14Xe ਤੋਂ ਬਾਅਦ ਯੂਰੋਪ ਅੰਦਰ 2025 ‘ਚ 4×2 ‘ਚ ਪ੍ਰਯੋਗ ਲਈ 17Xe ਆਵੇਗਾ, ਅਤੇ 2023 ‘ਚ ਸਟੈੱਪ-ਇਨ ਵੈਨ ਵਰਗੀਆਂ ਛੋਟੀਆਂ ਕਮਰਸ਼ੀਅਲ ਗੱਡੀਆਂ ਲਈ 12Xe ਆਵੇਗਾ। ਮੇਰੀਟੋਰ ਦੇ ਪ੍ਰਾਜੈਕਟਾਂ ‘ਚ ਆਪਣੇ ਇਲੈਕਟ੍ਰਿਕ ਪੋਰਟਫ਼ੋਲੀਓ ਲਈ 60-70% ਬਾਜ਼ਾਰ ਨੂੰ ਆਪਣੀਆਂ ਸੇਵਾਵਾਂ ਦੇਣ ਦੀ ਸਮਰਥਾ ਹੈ।