ਮੇਰੀਟੋਰ ਦੀ ਪਰਮਾਲਿਊਬ ਹੁਣ ਮੀਡੀਅਮ-ਡਿਊਟੀ ਗੱਡੀਆਂ ਲਈ ਵੀ ਮਿਲੇਗੀ

Avatar photo
(ਤਸਵੀਰ: ਮੇਰੀਟੋਰ)

ਆਰ.ਪੀ.ਐਲ.10 ਅਤੇ ਆਰ.ਪੀ.ਐਲ. 14 ਮੇਰੀਟੋਰ ਵੱਲੋਂ ਮੀਡੀਅਮ-ਡਿਊਟੀ ਗੱਡੀਆਂ (ਸ਼੍ਰੇਣੀ 6-7) ਲਈ ਪਰਮਾਲਿਊਬ ਆਰ.ਪੀ.ਐਲ. ਡਰਾਈਵਲਾਈਨ ਪਰਿਵਾਰ ‘ਚ ਪੇਸ਼ ਕੀਤੇ ਪਹਿਲੇ ਉਤਪਾਦ ਹਨ ਅਤੇ ਇਹ ਸਰਵਿਸਮੁਕਤ ਪ੍ਰਦਰਸ਼ਨ ਲਈ ਪੱਕੇ ਤੌਰ ‘ਤੇ ਲੁਬਰੀਕੇਟਿਡ ਹੁੰਦੇ ਹਨ।

ਮੇਰੀਟੋਰ ਦਾ ਕਹਿਣਾ ਹੈ ਕਿ ਇਸ ਦੀ ਪਰਮਾਲਿਊਬ ਆਰ.ਪੀ.ਐਲ. ਲੜੀ ਦੀ ਡਰਾਈਵਲਾਈਨ ਉੱਤਰੀ ਅਮਰੀਕਾ ‘ਚ ਹੈਵੀ-ਡਿਊਟੀ ਕਮਰਸ਼ੀਅਲ ਗੱਡੀਆਂ ਦੇ ਉਦਯੋਗ ਲਈ ਪਹਿਲਾ ਅਜਿਹਾ ਉਤਪਾਦ ਹੈ ਜੋ ਕਿ ਆਪਣੇ ਪੂਰੇ ਜੀਵਨਕਾਲ ਲਈ ਪੱਕੇ ਤੌਰ ‘ਤੇ ਲੁਬਰੀਕੇਟਿਡ ਅਤੇ ਸੀਲਬੰਦ ਰਹਿੰਦਾ ਹੈ।

ਨਵੀਂ ਡਰਾਈਵਲਾਈਨ ਨੂੰ ਮੀਡੀਅਮ-ਡਿਊਟੀ ਅਮਲਾਂ ਲਈ ਬਣਾਇਆ ਗਿਆ ਹੈ ਜਿਨ੍ਹਾਂ ‘ਚ ਰੀਫ਼ਿਊਜ਼, ਸਿਟੀ ਡਿਲੀਵਰੀ, ਟਰਾਂਜ਼ਿਟ ਬੱਸਾਂ ਅਤੇ ਸਕੂਲ ਬੱਸਾਂ ਸ਼ਾਮਲ ਹਨ। ਕੰਪਨੀ ਨੇ ਕਿਹਾ ਕਿ ਇਸ ਦੇ ਹੋਰ ਲਾਭਾਂ ‘ਚ ਸ਼ਾਮਲ ਹੈ ਵੱਧ ਅੱਪਟਾਈਮ ਅਤੇ ਰਵਾਇਤੀ ਡਰਾਈਵਲਾਈਨ ਡਿਜ਼ਾਈਨ ਮੁਕਾਬਲੇ ਘੱਟ ਲਾਗਤ।

ਟ੍ਰਿਪਲ ਲਿਪ ਡਿਜ਼ਾਈਨ ਵਾਲਾ ਉੱਚ-ਪ੍ਰਦਰਸ਼ਨ ਯੂ-ਜੋੜ ਲੁਬਰੀਕੈਂਟ ਨੂੰ ਸੰਭਾਲ ਕੇ ਰਖਦਾ ਹੈ ਅਤੇ ਇਸ ਨੂੰ ਗੰਦਗੀ ਤੋਂ ਬਚਾਉਂਦਾ ਹੈ, ਜਦਕਿ ਆਸਾਨ-ਸਰਵਿਸ ਯੋਕ ਕੁਨੈਕਸ਼ਨ ਚਾਰ ਬੋਲਟ ਅਤੇ ਮਸ਼ੀਨ ਸਟਰੈਪ ਨਾਲ ਬਣਾਇਆ ਗਿਆ ਹੈ। ਪੋਲੀਗਲਾਈਡ ਨਾਈਲੋਨ ਕੋਟਿੰਗ ਨੂੰ ਰਗੜ ਘੱਟ ਕਰਨ ਅਤੇ ਸਲਿਪ ਸੈਕਸ਼ਨ ਐਕਸੀਅਲ ਲੋਡ ਲਈ ਬਣਾਇਆ ਗਿਆ ਹੈ।

ਆਰ.ਪੀ.ਐਲ. 10 ਅਤੇ ਆਰ.ਪੀ.ਐਲ. 14 ਦਾ ਉਤਪਾਦਨ ਜਨਵਰੀ 2021 ‘ਚ ਸ਼ੁਰੂ ਹੋ ਜਾਵੇਗਾ।