ਮੈਕਜ਼ਿਮ ਨੇ ਜਿੱਤਿਆ ਇੰਟਰਨੈਸ਼ਨਲ ਦਾ ਪੁਰਸਕਾਰ

Avatar photo

ਵਿਨੀਪੈੱਗ, ਮੇਨੀਟੋਬਾ ‘ਚ ਸਥਿਤ ਕੌਮਾਂਤਰੀ ਡੀਲਰਸ਼ਿਪ ਮੈਕਜ਼ਿਮ ਟਰੱਕ ਐਂਡ ਟਰੇਲਰ ਨੂੰ ਇੰਟਰਨੈਸ਼ਨਲ ਟਰੱਕ ਪੇਸ਼ੇਵਰ ਪੁਰਸਕਾਰ ਪ੍ਰਾਪਤ ਹੋਇਆ ਹੈ।

(ਤਸਵੀਰ : ਮੈਕਜ਼ਿਮ ਟਰੱਕ ਐਂਡ ਟਰੇਲਰ)

ਇਹ ਪੁਰਸਕਾਰ ਸਿਖਰਲੀਆਂ 8% ਇੰਟਰਨੈਸ਼ਨਲ ਡੀਲਰਸ਼ਿਪਾਂ ਨੂੰ ਦਿੱਤਾ ਜਾਂਦਾ ਹੈ ਜੋ ਕਿ ਆਪਰੇਸ਼ਨ, ਵਿੱਤੀ ਮਾਨਕਾਂ, ਮਾਰਕੀਟ ਪ੍ਰਤੀਨਿਧਗੀ ਅਤੇ ਗ੍ਰਾਹਕ ਸੰਤੁਸ਼ਟੀ ਦੇ ਮਾਮਲੇ ‘ਚ ਬਿਹਤਰੀਨ ਕਾਰਗੁਜ਼ਾਰੀ ਵਿਖਾਉਂਦੇ ਹਨ।

ਇੰਟਰਨੈਸ਼ਨਲ ਬਰਾਂਡ ਦੇ ਟਰੱਕ ਬਣਾਉਣ ਵਾਲੀ ਕੰਪਨੀ ਨੇਵੀਸਟਾਰ ਵਿਖੇ ਡੀਲਰ ਸੇਲਜ਼ ਅਤੇ ਆਪਰੇਸ਼ਨਜ਼ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਮਾਰਕ ਬੇਲੀਸਲ ਨੇ ਕਿਹਾ, ”ਇਹ ਪੁਰਸਕਾਰ ਕੰਪਨੀ ਤੋਂ ਪ੍ਰਾਪਤ ਕੀਤਾ ਜਾ ਸਕਣ ਵਾਲਾ ਕੌਮਾਂਤਰੀ ਡੀਲਰ ਦਾ ਸਭ ਤੋਂ ਉੱਚਾ ਪੁਰਸਕਾਰ ਹੈ।”

ਅਮਰੀਕਾ ਅਤੇ ਕੈਨੇਡਾ ‘ਚ ਇੰਟਰਨੈਸ਼ਨਲ ਦੀਆਂ 720 ਡੀਲਰਸ਼ਿਪਾਂ ‘ਚੋਂ ਸਿਰਫ਼ 14 ਨੂੰ ਸਾਲ 2020 ਵਿੱਚ ਇਹ ਪੁਰਸਕਾਰ ਦਿੱਤਾ ਗਿਆ ਹੈ।

ਮੈਕਜ਼ਿਮ ਦੇ ਪ੍ਰੈਜ਼ੀਡੈਂਟ ਟਰੋਏ ਹੈਮਿਲਟਨ ਨੇ ਕਿਹਾ ਕਿ ਇਹ ਪੁਰਸਕਾਰ ਕੰਪਨੀ ‘ਚ ਕੰਮ ਕਰਨ ਵਾਲੇ ਹਰ ਕਿਸੇ ਲਈ ਬਹੁਤ ਮਾਣ ਦੀ ਗੱਲ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੇ ਸਖ਼ਤ ਮਿਹਨਤ ਅਤੇ ਪੇਸ਼ੇਵਰਾਨਾ ਕੰਮ ਨੂੰ ਮਾਨਤਾ ਮਿਲਦੀ ਹੈ।

ਮੈਕਜ਼ਿਮ ਮੇਨੀਟੋਬਾ, ਸਸਕੈਚਵਨ ਅਤੇ ਉੱਤਰੀ-ਪੱਛਮੀ ਓਂਟਾਰੀਓ ‘ਚ ਆਪਣੀਆਂ ਸੇਵਾਵਾਂ ਦਿੰਦੀ ਹੈ। ਕੰਪਨੀ ਆਇਡੀਅਲੀਜ਼ ਦੀ ਐਫ਼ੀਲੀਏਟ ਵੀ ਹੈ।

ਮੈਕਜ਼ਿਮ ਟਰੱਕ ਐਂਡ ਟਰੇਲਰ ਮੇਨੀਟੋਬਾ, ਸਸਕੈਚਵਨ ਅਤੇ ਉੱਤਰੀ-ਪੱਛਮੀ ਓਂਟਾਰੀਓ ਦੇ ਗ੍ਰਾਹਕਾਂ ਨੂੰ ਸੇਵਾ ਦਿੰਦਾ ਹੈ।