ਮੈਕ ਟਰੱਕਾਂ ‘ਚ ਜੁੜੇਗਾ ਕਾਰਪਲੇ, ਸੀਟਾਂ ਵੀ ਹੋਣਗੀਆਂ ਅਪਡੇਟ

Avatar photo
(ਤਸਵੀਰ: ਮੈਕ ਟਰੱਕਸ)

ਮੈਕ ਦੇ ਟਰੱਕਾਂ ‘ਚ ਪੇਸ਼ ਕੀਤੀਆਂ ਗਈਆਂ ਨਵੀਆਂ ਖੂਬੀਆਂ ਨੂੰ ਵਿਸ਼ੇਸ਼ ਤੌਰ ‘ਤੇ ਡਰਾਈਵਰਾਂ ਦੀ ਸਹੂਲਤ ਨੂੰ ਧਿਆਨ ‘ਚ ਰਖਦਿਆਂ ਡਿਜ਼ਾਈਨ ਕੀਤਾ ਗਿਆ ਹੈ।

ਐਂਥਮ, ਪਿੱਨੈਕਲ ਅਤੇ ਗ੍ਰੇਨਾਈਟ ਮਾਡਲ ਹੁਣ ਮੈਕ ਐਂਟਰਟੇਨਮੈਂਟ ਸਿਸਟਮਜ਼ ਲਈ ਐਪਲ ਕਾਰਪਲੇ ਅਤੇ ਉੱਨਤ ਮੈਕ ਪ੍ਰੀਮੀਅਮ ਕੰਫ਼ਰਟ 2.0 ਸੀਟਾਂ ਨਾਲ ਮਿਲਣਗੇ।

ਕੁਨੈਕਟ ਹੋਣ ਤੋਂ ਬਾਅਦ ਕਾਰਪਲੇ ਹੁਣ ਮੈਕ ਐਂਟਰਟੇਨਮੈਂਟ ਸਿਸਟਮਜ਼ ਰਾਹੀਂ ਨੈਵੀਗੇਸ਼ਨ ਅਤੇ ਫ਼ੋਨ ਕੰਟਰੋਲ ਵਰਗੇ ਮਹੱਤਵਪੂਰਨ ਫ਼ੰਕਸ਼ਨ ਵਿਖਾਉਂਦਾ ਹੈ। ਇਹੀ ਨਹੀਂ ਮੈਕ ਐਂਟਰਟੇਨਮੈਂਟ ਸਿਸਟਮਜ਼ ਨਾਲ ਖ਼ਰੀਦੇ ਗਏ ਟਰੱਕਾਂ ‘ਚ ਡੀਲਰਸ਼ਿਪ ‘ਤੇ ਸਿਰਫ਼ ਇੱਕ ਸਾਫ਼ਟਵੇਅਰ ਅਪਡੇਟ ਨਾਲ ਕਾਰਪਲੇ ਚਲਾਇਆ ਜਾ ਸਕਦਾ ਹੈ।

(ਤਸਵੀਰ: ਮੈਕ ਟਰੱਕਸ)

ਦੂਜੇ ਪਾਸੇ ਪ੍ਰੀਮੀਅਮ ਕੰਫ਼ਰਟ 2.0 ਸੀਟਾਂ ‘ਚ ਨਵੀਂ ਰੂਪਰੇਖਾ ਨਾਲ ਬਣੇ ਢੋਅ ਸ਼ਾਮਲ ਹਨ, ਜੋ ਕਿ ਪਿੱਠ ਅਤੇ ਮੋਢਿਆਂ ਨੂੰ ਹੋਰ ਜ਼ਿਆਦਾ ਆਸਰਾ ਦਿੰਦੇ ਹਨ ਜਦਕਿ ਨਾਲ ਹੀ ਇਹ ਏਅਰ ਲੰਬਾਰ ਐਡਜਸਟਮੈਂਟ ਅਤੇ ਸੀਟ ਗਰਮ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਵੀ ਕਾਇਮ ਰਖਦੇ ਹਨ।

ਸੀਟਾਂ ਦੀ ਆਰਮਰੈਸਟ ਨੂੰ ਵੀ ਇੱਕ ਬਟਨ ਨਾਲ ਸਹੂਲਤ ਅਨੁਸਾਰ ਉੱਪਰ ਹੇਠਾਂ ਕੀਤਾ ਜਾ ਸਕਦਾ ਹੈ।

ਪ੍ਰੀਮੀਅਮ ਕੰਫ਼ਰਟ 2.0 ਸੀਟਾਂ ਸਾਰੇ ਮੈਕ ਐਂਥਮ, ਪਿੱਨੈਕਲ ਅਤੇ ਗ੍ਰੇਨਾਈਟ ਮਾਡਲਾਂ ‘ਚ ਡਰਾਈਵਰ ਅਤੇ ਪੈਸੰਜਰ ਦੀ ਥਾਂ ‘ਤੇ ਮਿਲਦੀਆਂ ਹਨ।