ਮੈਕ ਨੇ ਆਪਣਾ ਐਮ.ਪੀ. 8ਐਚ.ਈ. ਇੰਜਣ ਕੀਤਾ ਅਪਡੇਟ

Avatar photo
(ਤਸਵੀਰ: ਮੈਕ ਟਰੱਕਸ)

ਨਵਾਂ 13-ਲਿਟਰ ਮੈਕ ਐਮ.ਪੀ. 8ਐਚ.ਈ. ਇੰਜਣ ਆਪਣੇ ਮੌਜੂਦਾ ਮਾਡਲ ਤੋਂ 3% ਬਿਹਤਰ ਫ਼ਿਊਲ ਬਚਤ ਦੀ ਪੇਸ਼ਕਸ਼ ਕਰੇਗਾ।

ਐਕਸਟੈਂਡਡ ਚੈਸਿਸ ਫ਼ੇਅਰਿੰਗ ਅਤੇ ਮੈਕ ਐਚ.ਈ.+ ਐਫ਼ੀਸ਼ੀਐਂਸੀ ਪੈਕੇਜ ਨਾਲ ਖ਼ਰੀਦਿਆ ਗਿਆ ਮੈਕ, ਜਿਸ ‘ਚ ਨਵਾਂ ਇੰਜਣ ਸ਼ਾਮਲ ਹੋਵੇਗਾ, ਹੁਣ ਬੇਸਲਾਈਨ ਮੈਕ ਐਂਥਮ ਤੋਂ 13% ਵੱਧ ਫ਼ਿਊਲ ਬਚਤ ਦੇਵੇਗਾ।

ਇੰਜਣ ਦੇ ਐਗਜ਼ਾਸਟ ਪਾਈਪ ਤੋਂ ਨਿਕਲਣ ਵਾਲੀ ਫ਼ਾਲਤੂ ਊਰਜਾ ਨੂੰ ਮੈਕ ਐਨਰਜੀ ਰਿਕਵਰੀ ਤਕਨਾਲੋਜੀ ਰਾਹੀਂ ਮੁੜ ਮਕੈਨੀਕਲ ਊਰਜਾ ‘ਚ ਬਦਲਿਆ ਜਾਂਦਾ ਹੈ ਜਿਸ ਨਾਲ ਕਰੈਂਕਸ਼ਾਫ਼ਟ ਰਾਹੀਂ ਵਾਧੂ ਟੌਰਕ ਮਿਲਦੀ ਹੈ।

ਉੱਨਤ ਵੇਵ ਪਿਸਟਨ ਡਿਜ਼ਾਈਨ ਰਵਾਇਤੀ ਪਿਸਟਨ ਡਿਜ਼ਾਈ ਮੁਕਾਬਲੇ ਹਵਾ ਅਤੇ ਫ਼ਿਊਲ ਨੂੰ ਸਿਲੰਡਰ ‘ਚ ਇਕਸਾਰ ਫੈਲਣ ‘ਚ ਮੱਦਦ ਕਰਦਾ ਹੈ ਤਾਂ ਕਿ ਜ਼ਿਆਦਾ ਫ਼ਿਊਲ ਪੂਰੀ ਤਰ੍ਹਾਂ ਬਲ ਜਾਵੇ। ਇਸ ਤੋਂ ਇਲਾਵਾ ਐਮ.ਪੀ.8ਐਚ.ਈ. ਦੇ ਕੰਪਰੈਸ਼ਨ ਅਨੁਪਾਤ ਨੂੰ 17:1 ਤੋਂ 18:1 ‘ਚ ਵਧਾਉਣ ਨਾਲ ਅਤੇ ਬਿਹਤਰ ਟਰਬੋਚਾਰਜਰ ਅਤੇ ਵੇਸਟਗੇਟ ਜੋੜਨ ਨਾਲ ਕਾਰਗੁਜ਼ਾਰੀ ‘ਚ ਹੋਰ ਵਾਧਾ ਵੇਖਣ ਨੂੰ ਮਿਲਦਾ ਹੈ।

ਮੈਕ ਐਚ.ਈ.+ ਐਫ਼ੀਸ਼ੀਐਂਸੀ ਪੈਕੇਜ ‘ਚ ਐਮ.ਪੀ.8ਐਚ.ਈ. ਇੰਜਣ, ਮੈਕ ਐਮਡਰਾਈਵਰ ਆਟੋਮੇਟਡ ਮੈਨੁਅਲ ਟਰਾਂਸਮਿਸ਼ਨ, ਮੈਕ ਪ੍ਰੀਡਿਕਟਿਵ ਕਰੂਜ਼ ਅਤੇ ਏਅਰੋਡਾਇਨਾਮਿਕ ਬਿਹਤਰੀਆਂ ਸ਼ਾਮਲ ਹਨ।

ਅਗਲੀ ਪੀੜ੍ਹੀ ਦਾ ਮੈਕ ਐਮ.ਪੀ.8ਐਚ.ਈ. ਇੰਜਣ 415 ਅਤੇ 445 ਹਾਰਸਪਾਵਰ ਰੇਟਿੰਗ ਨਾਲ ਆਉਂਦਾ ਹੈ ਜੋ ਕਿ ਲੜੀਵਾਰ 1760 ਅਤੇ 1860 ਪਾਊਂਡ ਫ਼ੁੱਟ ਦੀ ਟੋਰਕ ਦਿੰਦਾ ਹੈ।