ਮੈਕ ਨੇ ਪੇਸ਼ ਕੀਤਾ ਇਲੈਕਟ੍ਰਿਕ ਏ.ਪੀ.ਯੂ.

Avatar photo

ਮੈਕ ਟਰੱਕਸ ਨੇ ਆਪਣੇ 70-ਇੰਚ ਸਲੀਪਰ ਕੈਬ ਵਾਲੇ ਮੈਕ ਐਂਥਮ ਲਈ ਇੱਕ ਫ਼ੈਕਟਰੀ-ਇੰਸਟਾਲਡ ਇਲੈਕਟ੍ਰਿਕ ਸਹਾਇਕ ਪਾਵਰ ਯੂਨਿਟ (ਈ.ਏ.ਪੀ.ਯੂ.) ਪੇਸ਼ ਕੀਤਾ ਹੈ। ਆਇਡਲ-ਫ਼੍ਰੀ ਸੀਰੀਜ਼ 5,000 ਈ.ਏ.ਪੀ.ਯੂ. ’ਚ 10,000 ਬੀ.ਟੀ.ਯੂ. ਕੰਪਰੈਸਰ ਅਤੇ ਥ੍ਰੀ-ਸਪੀਡ ਵਾਸ਼ਪੀਕਰਨ ਪੱਖਾ ਲੱਗਾ ਹੋਇਆ ਹੈ ਜੋ ਕਿ ਹਵਾ ਨੂੰ ਸਲੀਪਰ ’ਚ ਬਗ਼ੈਰ ਕਿਸੇ ਰੁਕਾਵਟ ਤੋਂ ਦਾਖ਼ਲ ਹੋਣ ਦਿੰਦਾ ਹੈ।

ਇਸ ਨੂੰ ਆਟੋਮੈਟਿਕ ਸਟਾਰਟ-ਸਟਾਪ ਕਿੱਟ ਨਾਲ ਰੈਟਰੋਫ਼ਿੱਟ ਕੀਤਾ ਜਾ ਸਕਦਾ ਹੈ, ਜੋ ਕਿ ਬੈਟਰੀਆਂ ਰੀਚਾਰਜ ਕਰਨ ਲਈ ਟਰੱਕ ਦਾ ਇੰਜਣ ਚਲਾ ਸਕਦੀਆਂ ਹਨ ਅਤੇ ਬੈਟਰੀਆਂ ਪੂਰੀ ਤਰ੍ਹਾਂ ਰੀਚਾਰਜ ਹੋਣ ’ਤੇ ਇਸ ਨੂੰ ਆਪਣੇ-ਆਪ ਬੰਦ ਕਰ ਸਕਦੀਆਂ ਹਨ।

ਕੰਪਨੀ ਨੇ ਕਿਹਾ ਕਿ ਨਵਾਂ ਈ.ਏ.ਪੀ.ਯੂ. 2022 ਦੀ ਦੂਜੀ ਤਿਮਾਹੀ ’ਚ ਆਰਡਰ ਕੀਤਾ ਜਾ ਸਕੇਗਾ।