ਮੈਕ ਨੇ ਸਸਪੈਂਸ਼ਨ ਦਾ ਭਾਰ ਘਟਾਇਆ, ਗ੍ਰੇਨਾਈਟ ਲਈ ਸਟੀਅਰ ਅਸਿਸਟ ਜਾਰੀ ਕੀਤਾ

Avatar photo

ਮੈਕ ਟਰੱਕਸ ਦਾ ਭਾਰ ਉਦੋਂ 146 ਪਾਊਂਡ ਘੱਟ ਹੋ ਜਾਵੇਗਾ ਜਦੋਂ ਇਨ੍ਹਾਂ ਦੇ ਐਮ-ਰਾਈਡ ਸਪਰਿੰਗ ਲੀਫ਼ ਓਵਰ ਰਬੜ ਬਲਾਕ ਸਸਪੈਂਸ਼ਨ ਨੂੰ ਮੈਕ ਐਕਸਲਾਂ ਨਾਲ ਜੋੜਿਆ ਜਾਵੇਗਾ।

ਭਾਰ ’ਚ ਇਹ ਕਮੀ ਮੈਕ ਕਾਸਟਿੰਗ ਸਸਪੈਂਸ਼ਨ ਕੰਪੋਨੈਂਟਸ ਨੂੰ ਮੈਕ ਐਕਸਲ ਹਾਊਸਿੰਗ ’ਚ ਜੋੜਨ ਦਾ ਨਤੀਜਾ ਹੈ। ਡਰੰਮ ਬ੍ਰੇਕਾਂ ਨਾਲ ਭਾਰ ’ਚ ਕੁੱਲ ਕਮੀ 140 ਪਾਊਂਡ ਦੀ ਹੈ ਜਦਕਿ ਡਿਸਕ ਬ੍ਰੇਕਾਂ ਨਾਲ ਭਾਰ ’ਚ ਕਮੀ 146 ਪਾਊਂਡ ਹੈ। ਇਨ੍ਹਾਂ ਸੁਧਾਰਾਂ ਨੂੰ ਵਰਚੂਅਲ ਵਰਕ ਟਰੱਕ ਸ਼ੋਅ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ’ਚ ਐਲਾਨ ਕੀਤਾ ਗਿਆ।

ਕੰਪਨੀ ਨੇ ਮੈਕ ਗ੍ਰੇਨਾਈਟ ’ਤੇ ਕਮਾਂਡ ਸਟੀਅਰ ਦੇ ਮੌਜੂਦ ਹੋਣ ਦਾ ਵੀ ਐਲਾਨ ਕੀਤਾ, ਜੋ ਅਜਿਹਾ ਸਟੀਅਰ ਅਸਿਸਟ ਫ਼ੀਚਰ ਹੈ ਜੋ ਤੇਜ਼ ਹਵਾਵਾਂ ਜਾਂ ਉੱਚੇ-ਨੀਵੇਂ ਥਾਵਾਂ ’ਤੇ ਵੀ ਟਰੱਕ ਨੂੰ ਰਾਹ ਤੋਂ ਮੁੜਨ ਨਹੀਂ ਦਿੰਦਾ। ਮੈਕ ਨੇ ਕਿਹਾ ਕਿ ਇਸ ਨੇ ਡਰਾਈਵਰ ਦੇ ਲੱਗਣ ਵਾਲੇ ਜ਼ੋਰ ਨੂੰ 85% ਤਕ ਘੱਟ ਕਰ ਦਿੱਤਾ ਹੈ, ਜਿਸ ਨਾਲ ਉਸ ਦੀ ਥਕਾਨ ਘਟੇਗੀ ਅਤੇ ਕੰਮ ਦੌਰਾਨ ਸੁਰੱਖਿਆ ਵਧੇਗੀ।

ਕਮਾਂਡ ਸਟੀਅਰ ਮੈਕ ਗ੍ਰੇਨਾਈਟ ਐਕਸਲ ਬੈਕ ਮਾਡਲਾਂ ’ਤੇ ਮਿਲਦਾ ਹੈ। ਇੱਕ ਇਲੈਕਟਿ੍ਰਕ ਮੋਟਰ ਨੂੰ ਗ੍ਰੇਨਾਈਟ ਦੇ ਹਾਈਡਰੋਲਿਕ ਸਟੀਅਰਿੰਗ ਨਾਲ ਸੈਂਸਰਾਂ ਨਾਲ ਜੋੜਿਆ ਗਿਆ ਹੈ ਜੋ ਟਰੱਕ ਕੇ ਆਸੇ-ਪਾਸੇ ਦੇ ਹਾਲਾਤ ਦੀ 2,000 ਤੋਂ ਵੱਧ ਵਾਰੀ ਪ੍ਰਤੀ ਸੈਕਿੰਡ ਸੂਹ ਲੈਂਦੇ ਹਨ। ਕੰਪਨੀ ਨੇ ਕਿਹਾ ਕਿ ਟਰੱਕ ਨੂੰ ਇੱਛਤ ਰਾਹ ’ਤੇ ਪਾਈ ਰੱਖਣ ਲਈ ਇਹ ਇਲੈਕਟਿ੍ਰਕ ਮੋਟਰ ਦਾ ਪ੍ਰਯੋਗ ਕਰਦੀ ਹੈ, ਜਿਸ ਕਰਕੇ ‘ਵ੍ਹੀਲ ਨਾਲ ਜੂਝਣ’ ਦੀ ਜ਼ਰੂਰਤ ਨਹੀਂ ਪੈਂਦੀ।

ਇਹ ਰਿਟਰਨ-ਟੂ-ਜ਼ੀਰੋ ਵਿਸ਼ੇਸ਼ਤਾ ਨਾਲ ਵੀ ਲੈਸ ਹੈ ਜੋ ਸਟੀਅਰਿੰਗ ਵ੍ਹੀਲ ਨੂੰ ਅੱਗੇ ਜਾਂ ਪਿਛਲੇ ਗੀਅਰ ’ਚ ਵੀ ਮੁੜ ਕੇਂਦਰੀ ਸਥਿਤੀ ’ਚ ਲੈ ਕੇ ਆ ਜਾਂਦਾ ਹੈ।