ਮੈਕ, ਵੋਲਵੋ ਨੇ ਨਵਾਂ ਆਨਲਾਈਨ ਪਾਰਟਸ ਪਲੇਟਫ਼ਾਰਮ ਕੀਤਾ ਜਾਰੀ

Avatar photo

ਵੋਲਵੋ ਅਤੇ ਮੈਕ ਨੇ ਨਵਾਂ ਈ-ਕਾਮਰਸ ਪਾਰਟਸ ਪਲੇਟਫ਼ਾਰਮ ਜਾਰੀ ਕੀਤਾ ਹੈ ਤਾਂ ਕਿ ਆਨਲਾਈਨ ਪਾਰਟਸ ਆਰਡਰਾਂ ਨੂੰ ਤੇਜ਼ੀ ਅਤੇ ਸਟੀਕਤਾ ਨਾਲ ਪੂਰਾ ਕੀਤਾ ਜਾ ਸਕੇ।

ਦੋਹਾਂ ਬ੍ਰਾਂਡਾਂ ਵੱਲੋਂ ਜਾਰੀ ਕੀਤੇ ਪਾਰਟਸ-ਅਸਿਸਟ ਆਪਣੇ ਗ੍ਰਾਹਕਾਂ ਨੂੰ ਮੌਜੂਦਾ ਸਲੈਕਟ ਪਾਰਟ ਸਟੋਰ ਤੋਂ ਬਦਲਣ ਲਈ ਰਜਿਸਟਰ ਕਰਨ ਦਾ ਮੌਕਾ ਦਿੰਦਾ ਹੈ ਤਾਂ ਕਿ ਉਹ ਪੂਰੇ ਸਾਲ ਕੈਨੇਡਾ ਅਤੇ ਅਮਰੀਕਾ ਤੋਂ ਡੀਲਰਾਂ ਵਜੋਂ ਨਵੇਂ ਪਲੇਟਫ਼ਾਰਮ ਦਾ ਲਾਭ ਲੈ ਸਕਣ।

(ਤਸਵੀਰ: ਮੈਕ ਟਰੱਕਸ)

ਕੰਪਨੀ ਨੇ ਕਿਹਾ ਕਿ ਨਵੇਂ ਪਲੇਟਫ਼ਾਰਮ ‘ਚ ਗ੍ਰਾਹਕਾਂ ਅਤੇ ਡੀਲਰਾਂ ਦੋਹਾਂ ਲਈ ਕਈ ਵਿਸ਼ੇਸ਼ਤਾਵਾਂ, ਕਾਰਜਕੁਸ਼ਲਤਾਵਾਂ ਅਤੇ ਲਾਭਾਂ ਨੂੰ ਪੇਸ਼ ਕੀਤਾ ਗਿਆ ਹੈ। ਨਵਾਂ ਪਲੇਟਫ਼ਾਰਮ 10 ਗੁਣਾ ਤੇਜ਼ ਹੈ, ਜਿਸ ‘ਚ ਲਾਗਇਨ ਕਰਨ, ਪਾਰਟਸ ਲੱਭਣ, ਆਰਡਰ ਦੇਣ ਅਤੇ ਟਰੱਕ ਸ਼ਿਪਮੈਂਟ ਲਈ ਘੱਟ ਸਮਾਂ ਚਾਹੀਦਾ ਹੈ।

ਵੋਲਵੋ ਟਰੱਕਸ ਉੱਤਰੀ ਅਮਰੀਕਾ ਵਿਖੇ ਪਾਰਟਸ ਮਾਰਕੀਟਿੰਗ ਦੇ ਡਾਇਰੈਕਟਰ ਟੌਡ ਸ਼ੇਕਸਪੀਅਰ ਨੇ ਕਿਹਾ, ”ਪਾਰਟਸ-ਅਸਿਸਟ ਨਾਲ ਹੈਵੀ ਡਿਊੂਟੀ ਟਰੱਕ ਮਾਰਕੀਟ ‘ਚ ਪਾਰਟਸ ਆਰਡਰ ਕਰਨ ਦੇ ਤਰੀਕੇ ਨੂੰ ਕਾਫ਼ੀ ਬਿਹਤਰ ਬਣਾਇਆ ਗਿਆ ਹੈ। ਗਤੀ ਅਤੇ ਕੁਸ਼ਲਤਾ ‘ਚ ਵਾਧੇ ਨਾਲ ਪਾਰਟਸ-ਅਸਿਸਟ ਹੁਣ ਤਕ ਦਾ ਸਭ ਤੋਂ ਘੱਟ ਸਮਾਂ ਖ਼ਰਚ ਕਰਦਾ ਹੈ, ਜਿਸ ਨਾਲ ਗ੍ਰਾਹਕ ਉਸ ਕੰਮ ‘ਤੇ ਧਿਆਨ ਕੇਂਦਰਤ ਕਰ ਸਕਦੇ ਹਨ ਜੋ ਕਿ ਉਨ੍ਹਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ – ਆਪਰੇਸ਼ਨ ਅਤੇ ਅਪਟਾਈਮ।”

ਮੈਕ ਟਰੱਕਸ ਦੇ ਪ੍ਰੋਡਕਟ ਮਾਰਕੀਟਿੰਗ ਮੈਨੇਜਰ -ਆਫ਼ਟਰਮਾਰਕੀਟ ਨੇ ਕਿਹਾ, ”ਪਾਰਟਸ-ਅਸਿਸਟ ਪਲੇਟਫ਼ਾਰਮ ‘ਤੇ ਮੌਜੂਦ ਮਜ਼ਬੂਤ ਟੂਲਸ ਮੈਕ ਟਰੱਕ ਮਾਲਕਾਂ ਨੂੰ ਕਿਤੋਂ ਵੀ ਪਾਰਟਸ ਆਰਡਰ ਕਰਨ, ਪੂਰਤੀ ਕਰਨ ਅਤੇ ਪ੍ਰਬੰਧਨ ‘ਚ ਪਹਿਲਾਂ ਨਾਲੋਂ ਸਭ ਤੋਂ ਵੱਧ ਸਹੂਲਤ ਦਿੰਦੇ ਹਨ ਤਾਂ ਕਿ ਅਪਟਾਈਮ ‘ਚ ਵਾਧੇ ਲਈ ਮੁਰੰਮਤ ਅਤੇ ਰੱਖ-ਰਖਾਅ ਤੇਜ਼ ਅਤੇ ਬਿਹੱਤਰ ਹੋ ਸਕੇ। ਚੌਵੀ ਘੰਟੇ ਖੁੱਲ੍ਹਾ ਰਹਿਣ ਵਾਲਾ ਪਾਰਟਸ-ਅਸਿਸਟ ਪਲੇਟਫ਼ਾਰਮ ਫ਼ਲੀਟ ਮੈਨੇਜਰਾਂ ਅਤੇ ਡੀਲਰ ਸਰਵਿਸ ਮੈਨੇਜਰ, ਦੋਹਾਂ ਲਈ ਸਟੀਕਤਾ ਅਤੇ ਸੌਖ ਨੂੰ ਵਧਾਉਣ ਲਈ ਉੱਨਤ ਵਿਸ਼ੇਸ਼ਤਾਵਾਂ ਪੇਸ਼ ਕਰਦਾ ਹੈ।”

ਰਜਿਸਟਰ ਕਰਨ ਲਈ ਵੈੱਬਸਾਈਟ www.partsasist.com ‘ਤੇ ਜਾਓ।