ਮੋਬਾਈਲ ਫ਼ਿਊਲ ਭਰਨ ਲਈ ਡੀਜ਼ਲ ਟੈਂਕ

Avatar photo

ਟਰਾਂਸਫ਼ਰ ਫ਼ਲੋ ਨੇ ਨਵਾਂ 50- ਅਤੇ 80 ਗੈਲਨ ਦਾ ਡੀਜ਼ਲ ਫ਼ਿਊਲ ਟੈਂਕ ਪੇਸ਼ ਕੀਤਾ ਹੈ ਜੋ ਕਿ ਪੂਰੇ-ਆਕਾਰ ਦੇ ਪਿਕਅੱਪ ‘ਤੇ ਫ਼ਿੱਟ ਹੋ ਜਾਂਦਾ ਹੈ ਅਤੇ ਮਾਊਂਟਿੰਗ ਹਾਰਡਵੇਅਰ, ਫ਼ਿਊਲ ਕੈਪ ਅਤੇ ਰੋਲਓਵਰ ਵਾਲਵ ਸਮੇਤ ਆਉਂਦਾ ਹੈ – ਜੋ ਕਿ ਉਪਕਰਨ ਨੂੰ ਰਸਤੇ ‘ਚ ਕਿਤੇ ਵੀ ਭਰ ਸਕਦਾ ਹੈ।

ਟੈਂਕਾਂ ਨੂੰ 14-ਗੇਜ ਐਲੂਮੀਨੀਅਮ ਵਾਲੇ ਸਟੀਲ ਨਾਲ ਬਣਾਇਆ ਗਿਆ ਹੈ ਜੋ ਕਿ ਜ਼ੰਗਰੋਧੀ ਅਤੇ ਮਜ਼ਬੂਤ ਹੈ। ਅੰਦਰੂਨੀ ਰੋਧਕ ਯੰਤਰ ਵਾਧੂ ਸਥਿਰਤਾ ਪ੍ਰਦਾਨ ਕਰਦੇ ਹਨ ਅਤੇ ਟੈਂਕਾਂ ਨੂੰ ਕਾਲੇ ਪਾਊਂਡਰ ਦੀ ਪਰਤ ਨਾਲ ਢਕਿਆ ਗਿਆ ਹੈ।

ਇਹ ਜੀ.ਪੀ.ਆਈ. ਅਤੇ ਫ਼ਿਲ-ਰਾਈਟ 12-ਵੋਲਟ ਰੀਫ਼ਿਊਲਿੰਗ ਪੰਪ ਨਾਲ ਸਮਰੱਥ ਹਨ, ਜੋ ਕਿ ਵੱਖਰੇ ਤੌਰ ‘ਤੇ ਵੇਚੇ ਜਾਂਦੇ ਹਨ।