ਮੌਸਮ ਦੀ ਹਰ ਮਾਰ ਝੱਲ ਸਕਦੈ ਰੈਂਡ ਮੈਕਨੈਲੀ ਦਾ ਸੋਲਰ ਟਰੈਕਰ

Avatar photo

ਰੈਂਡ ਮੈਕਨੈਲੀ ਦਾ ਨਵਾਂ ਸੋਲਰ-ਪਾਵਰ ਐਸੇਟ ਟਰੈਕਰ – ਟਰੂਟਰੈਕ S110 – ਨੂੰ ਟਰੇਲਰਾਂ, ਇਕੁਇਪਮੈਂਟ  ਅਤੇ ਹੋਰ ਉੱਚ-ਕੀਮਤ ਅਸਾਸਿਆਂ ਨੂੰ ਕੁੱਝ ਸਭ ਤੋਂ ਮੁਸ਼ਕਲ ਹਾਲਾਤ ‘ਚ ਵੀ ਟਰੈਕ ਕਰਨ ਲਈ ਬਣਾਇਆ ਗਿਆ ਹੈ।

ਕੰਪਨੀ ਨੇ ਕਿਹਾ ਕਿ ਇਸ ਦੀ ਆਈ.ਪੀ.69K ਰੇਟਿੰਗ ਧੂੜ, ਉੱਚ ਪਾਣੀ ਦੇ ਦਬਾਅ ਅਤੇ ਉੱਚ-ਤਾਪਮਾਨ ਤਰਲ ਪਦਾਰਥਾਂ ਵਿਰੁੱਧ ਸੁਰੱਖਿਆ ਦਾ ਸਭ ਤੋਂ ਉੱਚਾ ਮਾਨਕ ਹੈ।

ਇਸ ਦੇ ਬੈਟਰੀ ਨਾਲ ਚੱਲਣ ਵਾਲੇ ਹਮਰੁਤਬਾ ਤੋਂ ਵੱਖ, ਜਿਨ੍ਹਾਂ ਕੋਲ ਅਜਿਹੀ ਸਰਟੀਫ਼ੀਕੇਸ਼ਨ ਹੈ, ਇਹ ਯੂਨਿਟ ਇਸ ਸਮਰਥਾ ਨੂੰ ਸੋਲਰ ਪੈਨਲ, ਪਰੈਸ਼ਰ ਇਕੁਈਲਾਈਜੇਸ਼ਨ ਵੈਂਟ ਅਤੇ ਗੈਸਕਿੱਟ ਦੀ ਗੁੰਝਲਦਾਰ ਬਣਤਰ ਰਾਹੀਂ ਪ੍ਰਾਪਤ ਕਰਦੀ ਹੈ।

ਟਰੂਟਰੈਕ S110 ਚਾਰਜ ਹੋਣ ਤੋਂ ਬਾਅਦ 90 ਦਿਨਾਂ ਤਕ ਚਲ ਸਕਦਾ ਹੈ ਅਤੇ ਇਸ ਨੂੰ 10 ਮਿੰਟਾਂ ਤੋਂ ਵੀ ਘੱਟ ਸਮੇਂ ਅੰਦਰ ਇੰਸਟਾਲ ਕੀਤਾ ਜਾ ਸਕਦਾ ਹੈ। ਜਗ੍ਹਾ ਦੀ ਜਾਣਕਾਰੀ ਅੰਦਰ ਹੀ ਬਣੇ 4G LTE ਨੈੱਟਵਰਕ ‘ਤੇ ਚੱਲਣ ਵਾਲੇ ਸੈਲੂਲਰ ਮੋਡੇਮ ਨਾਲ ਉਦੋਂ ਟਰਾਂਸਮਿਟ ਕੀਤੀ ਜਾਂਦੀ ਹੈ ਜਦੋਂ ਐਸੇਟ ਚਲਦੇ ਹੋਣ ਜਾਂ ਖੜ੍ਹੇ ਹੋਏ ਹੋਣ।

ਇਹ ਇਕਾਈ ਰੈਂਡ ਮੈਕਨੈਲੀ ਦੇ ਕੁਨੈਕਟਰ ਫ਼ਲੀਟ ਪਲੇਟਫ਼ਾਰਮ ਦਾ ਹਿੱਸਾ ਹੈ ਅਤੇ ਇਸ ਨੂੰ ਵੱਖਰੇ ਉਤਪਾਦ ਜਾਂ ਮਹੀਨਾਵਾਰ ਸਬਸਕ੍ਰਿਪਸ਼ਨ ਨਾਲ ਪ੍ਰਯੋਗ ਕੀਤਾ ਜਾ ਸਕਦਾ ਹੈ।