ਯੂਟੀਲਿਟੀ ਨੇ 7-ਇੰਚ ਦੀ ਅੰਡਰਰੇਟਿੰਗ ਰੈਟਰੋਫ਼ਿੱਟ ਪੇਸ਼ ਕੀਤੇ

Avatar photo

ਯੂਟੀਲਿਟੀ ਟਰੇਲਰ ਦੀਆਂ 2002 ਤੋਂ ਬਾਅਦ ਬਣੀਆਂ ਡਰਾਈ ਵੈਨਾਂ, ਰੈਫ਼ਰੀਜਿਰੇਟਰ ਵੈਨਾਂ ਅਤੇ ਫ਼ਲੈਟਬੈੱਡਾਂ ‘ਤੇ ਹੁਣ ਨਿਰਮਾਤਾ ਦੇ ਮਾਨਕ ਸੱਤ ਇੰਚ ਡੂੰਘੇ ਲੇਟਵੇਂ ਆਈ.ਸੀ.ਸੀ. ਬੰਪਰ ਨੂੰ ਫ਼ਿੱਟ ਕੀਤਾ ਜਾ ਸਕਦਾ ਹੈ।

(ਤਸਵੀਰ: ਯੂਟੀਲਿਟੀ ਟਰੇਲਰ ਨਿਰਮਾਣ)

ਯੂ.ਐਸ. ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਨ ਨੇ ਪਿੱਛੇ ਜਿਹੇ ਸਾਲਾਨਾ ਜਾਂਚ ਆਈਟਮਾਂ ਦੀ ਸੂਚੀ ‘ਚ ਇੰਪੈਕਟ ਗਾਰਡ ਨੂੰ ਜੋੜਨ ਦੀ ਸਿਫ਼ਾਰਸ਼ ਕੀਤੀ ਹੈ। (ਕੈਨੇਡਾ ‘ਚ ਇਸ ਦੀ ਪਹਿਲਾਂ ਹੀ ਜ਼ਰੂਰਤ ਹੁੰਦੀ ਹੈ)। ਅਤੇ ਯੂਟੀਲਿਟੀ ਦਾ ਕਹਿਣਾ ਹੈ ਕਿ ਇਹ ਬੰਪਰ

ਸਾਰੇ ਪਿਛਲੇ ਟਰੇਲਰ ਗਾਰਡ ਸੁਰੱਖਿਆ ਰੈਗੂਲੇਸ਼ਨਾਂ ਨੂੰ ਪੂਰਾ ਕਰਦੇ ਹਨ।ਆਈ.ਸੀ.ਸੀ. ਅੰਡਰਰਾਈਡ ਗਾਰਡ ਅਮਰੀਕਾ ਅਤੇ ਟਰਾਂਸਪੋਰਟ ਕੈਨੇਡਾ ਰੈਗੂਲੇਸ਼ਨਾਂ ਦੀ, ਨਾਲ ਹੀ ਇਹ ਆਈ.ਆਈ.ਐਸ.ਐਸ. ਟੱਫ਼ਗਾਰਡ ਪ੍ਰੋਗਰਾਮ ਦੀ ਵੀ ਪਾਲਣਾ ਕਰਦਾ ਹੈ। ਇਹ ਸਟੇਨਲੈੱਸ ਸਟੀਲ ਅਤੇ ਬੋਲਟ-ਆਨ ਸੰਰਚਨਾਵਾਂ ਦੇ ਨਾਲ ਹੀ, ਚੌੜੇ ਡੌਕ ਲੌਕ ਨੌਚ ਰੀਇਨਫ਼ੋਰਸਮੈਂਟ ਨਾਲ ਵੀ ਮਿਲਦਾ ਹੈ।

ਡੌਕ ਲੌਕ ਰੀਇਨਫ਼ੋਰਸਮੈਂਟ ਪਲੇਟ ਦੋ ਇੰਚਾਂ ਦੀ ਵਾਧੂ ਕਲੀਅਰੈਂਸ ਪੇਸ਼ ਕਰਦੀ ਹੈ ਜੋ ਕਿ ਡੌਕ ਲੌਕ ਸਥਿਰਤਾ ਵਧਾਉਣ ‘ਚ ਮੱਦਦ ਕਰਦੀ ਹੈ ਅਤੇ ਕੁੱਝ ਵਿਸ਼ੇਸ਼ ਡੌਕ ਲਈ ਸੀਮਤ ਡੌਕ ਲੌਕ ਕਲੀਅਰੈਂਸ ਨਾਲ ਵਾਧੂ ਕਲੀਅਰੈਂਸ ਮੁਹੱਈਆ ਕਰਵਾਉਂਦੀ ਹੈ।