ਰਿਚੀ ਬ੍ਰਦਰਜ਼ ਦੀ ਤਾਜ਼ਾ ਨੀਲਾਮੀ ‘ਚ ਸ਼ਾਮਲ ਹੋਏ 16,000 ਬੋਲੀਕਰਤਾ

Avatar photo
ਤਾਜ਼ਾ ਨੀਲਾਮੀ ‘ਚ 16,000 ਬੋਲੀਕਰਤਾਵਾਂ ਨੇ ਹਿੱਸਾ ਲਿਆ। (ਫ਼ਾਈਲ ਫ਼ੋਟੋ)

ਰਿਚੀ ਬ੍ਰਦਰਜ਼ ਨੇ ਐਡਮਿੰਟਨ ਵਿਖੇ ਆਪਣੀ ਤਾਜ਼ਾ ਨੀਲਾਮੀ ‘ਚ 91 ਮਿਲੀਅਨ ਮੁੱਲ ਦੀਆਂ 10,000 ਚੀਜ਼ਾਂ ਨੂੰ ਵੇਚਿਆ ਹੈ। ਕੰਪਨੀ ਨੇ ਕਿਹਾ ਕਿ 9-12 ਸਤੰਬਰ ਵਿਚਕਾਰ ਹੋਈ ਆਨਲਾਈਨ ਨੀਲਾਮੀ ‘ਚ 49 ਦੇਸ਼ਾਂ ਦੇ 16,000 ਬੋਲੀਕਰਤਾਵਾਂ ਨੇ ਹਿੱਸਾ ਲਿਆ, ਜੋ ਕਿ ਪਿਛਲੀ ਨੀਲਾਮੀ ਤੋਂ 11% ਜ਼ਿਆਦਾ ਹੈ।

ਕੈਨੇਡੀਅਨ ਬੋਲੀਕਰਤਾਵਾਂ ਨੇ 91% ਉਪਕਰਨ ਖ਼ਰੀਦੇ। ਜਦਕਿ ਆਇਰਲੈਂਡ, ਭਾਰਤ ਅਤੇ ਸਿੰਗਾਪੁਰ ਤੋਂ ਬੋਲੀਕਰਤਾਵਾਂ ਨੇ ਬਾਕੀ ਸਮਾਨ ਖ਼ਰੀਦਿਆ।

ਰਿਚੀ ਬ੍ਰਦਰਜ਼ ਦੇ ਰੀਜਨਲ ਸੇਲਜ਼ ਮੈਨੇਜਰ ਐਂਡਰਿਊ ਲੁਟਿਕ ਨੇ ਕਿਹਾ, ”ਅਸੀਂ 2020 ‘ਚ ਬੋਲੀਕਰਤਾਵਾਂ ਦੀ ਰੀਕਾਰਡ ਗਿਣਤੀ ਨੂੰ ਆਕਰਸ਼ਿਤ ਕਰਨ ‘ਚ ਸਫ਼ਲ ਹੋਏ ਹਾਂ, ਜਿਸ ਨਾਲ ਪਿਛਲੇ ਹਫ਼ਤੇ ਦੀ ਐਡਮਿੰਟਨ ਦੀ ਨੀਲਾਮੀ ‘ਚ ਸਾਨੂੰ ਮਜ਼ਬੂਤ ਕੀਮਤਾਂ ਵੇਖਣ ਨੂੰ ਮਿਲੀਆਂ।

ਕੰਪਨੀ ਨੇ ਕਿਹਾ ਕਿ ਇਹ ਚੀਜ਼ਾਂ 1,200 ਮਾਲਕਾਂ ਵੱਲੋਂ ਵੇਚੀਆਂ ਗਈਆਂ।