ਰੈਂਡ ਮੈਕਨੈਲੀ ਨੇ ਕਲੀਅਰਡਰਾਈਵ ਹੈੱਡਫ਼ੋਨ ਦੀ ਤਿੱਕੜੀ ਪੇਸ਼ ਕੀਤੀ

Avatar photo

ਰੈਂਡ ਮੈਕਨੈਲੀ ਨੇ ਤਿੰਨ ਨਵੇਂ ਕਲੀਅਰਡਰਾਈਵ ਸਟੀਰੀਓ ਹੈੱਡਫ਼ੋਨ ਜਾਰੀ ਕੀਤੇ ਹਨ ਜੋ ਕਿ ਇੱਕ ਕੰਨ ਤੋਂ ਸਪੀਕਰ ਨੂੰ ਹਟਾਉਣ ਨਾਲ ਮੋਨੋ ਹੈੱਡਸੈੱਟ ‘ਚ ਤਬਦੀਲ ਹੋ ਸਕਦੇ ਹਨ।

ਕਲੀਅਰਡਰਾਈਵ 220 ‘ਚ ਲੱਚਕਦਾਰ ਬੂਮ ਮਾਈਕ੍ਰੋਫ਼ੋਨ ਅਤੇ ਕੰਨਾਂ ਨੂੰ ਢਕਣ ਵਾਲੇ ਨਰਮ ਸਪੀਕਰ ਕੱਪ ਲੱਗੇ ਹਨ। 210 ਮਾਡਲ ‘ਚ ਕੰਨਾਂ ‘ਤੇ ਆਉਣ ਵਾਲੇ ਹਲਕੇ ਦਬਾਅ ਵਾਲੇ ਨਰਮ ਸਪੀਕਰ ਕੱਪ ਲੱਗੇ ਹਨ। ਜਦਕਿ ਕਲੀਅਰਡਰਾਇਵ 100 ‘ਚ ਕੰਨਾਂ ‘ਤੇ ਆਉਣ ਵਾਲੇ ਨਰਮ ਸਪੀਕਰ ਕੱਪ ਅਤੇ ਗੱਦੀਦਾਰ ਹੈੱਡਪੈਡ ਲੱਗੇ ਹਨ ਅਤੇ ਇਨ੍ਹਾਂ ਨੂੰ ਦੂਜੇ ਈਅਰ ਕੱਪ ਨੂੰ ਖ਼ਰੀਦ ਕੇ ਹੈੱਡਫ਼ੋਨ ‘ਚ ਤਬਦੀਲ ਕੀਤਾ ਜਾ ਸਕਦਾ ਹੈ।

ਕੰਪਨੀ ਨੇ ਕਿਹਾ ਕਿ ਇਹ ਉਪਕਰਨ ਆਸ-ਪਾਸ ਦੇ 90-95% ਸ਼ੋਰ ਨੂੰ ਖ਼ਤਮ ਕਰ ਸਕਦਾ ਹੈ।

ਇਸ ਅੰਦਰ ਲੱਗੀ ਰੀਚਾਰਜਏਬਲ ਬੈਟਰੀ 20 ਘੰਟਿਆਂ ਦਾ ਟਾਕਟਾਈਮ, 500 ਘੰਟਿਆਂ ਦਾ ਸਟੈਂਡਬਾਏ ਟਾਈਮ ਅਤੇ 20 ਘੰਟਿਆਂ ਦਾ ਸੰਗੀਤ ਸੁਣਨ ਦਾ ਸਮਾਂ ਦਿੰਦੀ ਹੈ। ਇਸ ‘ਤੇ ਲੱਗੇ ਬਟਨਾਂ ਨੂੰ ਕਾਲ ਚੁੱਕਣ, ਗੀਤ ਅੱਗੇ ਲੰਘਾਉਣ ਜਾਂ ਆਵਾਜ਼ ਵੱਧ ਘੱਟ ਕਰਨ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ। ਲਚਕਦਾਰ ਬੂਮ ਮਾਇਕ ਜਦੋਂ ਪ੍ਰਯੋਗ ‘ਚ ਨਹੀਂ ਹੁੰਦੇ ਤਾਂ ਇਨ੍ਹਾਂ ਨੂੰ ਮੂੰਹ ਸਾਹਮਣਿਉਂ ਹਟਾਇਆ ਜਾ ਸਕਦਾ ਹੈ ਅਤੇ ਇਨ੍ਹਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਸਕਦਾ ਹੈ

ਇਹ ਹੈੱਡਸੈੱਟ ਸੰਗੀਤ ਸੁਣਨ ਸਮੇਂ ਬਾਹਰੀ ਸ਼ੋਰ ਨੂੰ ਖ਼ਤਮ ਕਰ ਸਕਦੇ ਹਨ।