ਰੈਂਡ ਮੈਕਨੈਲੀ ਨੇ ਰੈਂਡ ਪਲੇਟਫ਼ਾਰਮ ’ਚ ਵੀਡੀਓ ਟੈਲੀਮੈਟਿਕਸ ਨੂੰ ਏਕੀਕ੍ਰਿਤ ਕੀਤਾ

Rand McNally video telematics platform
(ਤਸਵੀਰ: ਰੈਂਡ ਮੈਕਨੈਲੀ)

ਰੈਂਡ ਮੈਕਨੈਲੀ ਦਾ ਰੈਂਡ ਵੀਡੀਓ ਟੈਲੀਮੈਟਿਕਸ (ਆਰ.ਵੀ.ਟੀ.) ਸਿਸਟਮ ਹੁਣ ਨਵੇਂ ਰੈਂਡ ਪਲੇਟਫ਼ਾਰਮ ਰਾਹੀਂ ਉਪਲਬਧ ਹੈ।

ਕੰਪਨੀ ਵੱਲੋਂ ਆਪਣੇ ਨਵੀਨਤਮ ਕੈਮਰੇ ਨੂੰ ਜਾਰੀ ਕਰਨ ਤੋਂ ਤਿੰਨ ਮਹੀਨੇ ਬਾਅਦ ਅਤੇ ਆਸਟ੍ਰੇਲੀਅਨ ਵਹੀਕਲ ਪਲੇਟਫ਼ਾਰਮ ਨੂੰ ਖ਼ਰੀਦਣ ਤੋਂ ਦੋ ਮਹੀਨੇ ਬਾਅਦ ਆਈ ਇਹ ਅਪਡੇਟ ਵਾਧੂ ਰਿਪੋਰਟਾਂ ਅਤੇ ਵੀਡੀਓ ਸਟ੍ਰੀਮ ਦੇ ਸਿੱਧੇ ਪ੍ਰਸਾਰਣ ਤੱਕ ਪਹੁੰਚ ਪ੍ਰਦਾਨ ਕਰਦੀ ਹੈ।

ਬਿਹਤਰ ਰਿਪੋਰਟਾਂ ਅਤੇ ਡੈਸ਼ਬੋਰਡ ਵਿਊਜ਼ ’ਚ ਟਰੈਕਿੰਗ ਵਿਸ਼ੇਸ਼ਤਾਵਾਂ ਸ਼ਾਮਲ ਹਨ, ਜਿਵੇਂ ਗੱਡੀ ਦੇ ‘ਬਰੀਡਕਰੰਬਸ’ ਅਤੇ ਜੀਓਫ਼ੈਂਸਾਂ ਤੋਂ ਵੇਰਵਾ, ਜਿਨ੍ਹਾਂ ਨੂੰ ਕਿਸੇ ਵੀ ਰੂਪ ’ਚ ਪ੍ਰਾਪਤ ਕੀਤਾ ਜਾ ਸਕਦਾ ਹੈ।

ਕੰਪਨੀ ਨੇ ਕਿਹਾ ਕਿ ਡੂਅਲ-ਫ਼ੇਸਿੰਗ ਕੈਮਰਿਆਂ ਦੀ ਅਪਗ੍ਰੇਡ ਕਰਕੇ ਟੇਲਗੇਟਿੰਗ, ਅਸੁਰੱਖਿਅਤ ਕਾਰਨਰਿੰਗ, ਇਕਦਮ ਬ੍ਰੇਕ ਲਾਉਣਾ, ਅਤੇ ਅਚਾਨਕ ਗਤੀ ਵਧਾ ਲੈਣ ਵਰਗੇ ਜ਼ੋਖ਼ਮ ਭਰੇ ਵਿਹਾਰ ’ਤੇ ਨਿਗਰਾਨੀ ਰਖਦੇ ਹਨ।