ਰੈਂਡ ਮੈਕਨੈਲੀ ਨੇ ਸੱਤ ਇੰਚਾਂ ਦੀ ਸਕ੍ਰੀਨ ਨੂੰ ਹੋਰ ਬਿਹਤਰ ਬਣਾਇਆ

Avatar photo
(ਤਸਵੀਰ : ਰੈਂਡ ਮੈਕਨੈਲੀ)

ਪਿੱਛੇ ਜਿਹੇ ਓਵਰਡਰਾਈਵ 8 ਪ੍ਰੋ 2 ਨੂੰ ਜਾਰੀ ਕਰਨ ਤੋਂ ਬਾਅਦ ਹੁਣ ਰੈਂਡ ਮਕੈਨਲੀ ਓਵਰਡਰਾਈਵ 7 ਪ੍ਰੋ 2 ਨੂੰ ਜਾਰੀ ਕਰ ਕੇ ਥੋੜ੍ਹੀ ਛੋਟੀ ਸਕ੍ਰੀਨ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਜਾ ਰਿਹਾ ਹੈ।

ਓਵਰਡਰਾਈਵ 7 ਪ੍ਰੋ 2 ਉਪਕਰਨ ਅਤੇ ਇਸ ਦੇ ਸੱਤ ਇੰਚਾਂ ਦੀ ਸਕ੍ਰੀਨ ‘ਤੇ ਨੇਵੀਗੇਸ਼ਨ, ਸੀਰੀਅਸ ਐਕਸ.ਐਮ. ਰੇਡੀਓ, ਪੂਰੀ ਤਰ੍ਹਾਂ ਐਡਜਸਟੇਬਲ ਡੈਸ਼ਕੈਮ ਜੀ ਸੈਂਸਰ ਸਮੇਤ, ਫ਼ੋਨ ਕਾਲਸ ਅਤੇ ਹੈਂਡਸਫ਼੍ਰੀ ਟੈਕਸਟਿੰਗ ਅਤੇ ਵੈੱਬ ਬਰਾਊਜ਼ਰ ਸਮੇਤ ਹੋਰ ਕਈ ਵਿਸ਼ੇਸ਼ਤਾਵਾਂ ਮਿਲਦੀਆਂ ਹਨ।

ਇਸ ਸਭ ਦੇ ਪਿੱਛੇ ਰੈਂਡ ਨੇਵੀਗੇਸ਼ਨ 2.0 ਸਿਸਟਮ ਕੰਮ ਕਰਦਾ ਹੈ ਜਿਸ ‘ਚ ਵੱਧ ਟਰੱਕਾਂ ਸੰਬਧੀ ਰਸਤੇ ਅਤੇ ਤੁਰੰਤ ਮਿਲਣ ਵਾਲੀ ਭੀੜ-ਭੜੱਕੇ ਦੀ ਸੂਚਨਾ ਸ਼ਾਮਲ ਹੈ।

ਬਿਹਤਰ ਪ੍ਰੋਸੈਸਰ ਨਾਲ ਇਹ ਆਪਣੇ ਪਹਿਲੀ ਪੀੜ੍ਹੀ ਦੇ ਉਪਕਰਨ ਤੋਂ ਤਿੰਨ ਗੁਣਾ ਤੇਜ਼ ਹੈ।

ਇਸ ਨੂੰ ਚੁੰਬਕ ਦੇ ਮਾਊਂਟ ਨਾਲ ਜੋੜਿਆ ਗਿਆ ਹੈ ਅਤੇ ਆਡੀਓ ਕਿਸੇ ਵੀ ਬਲੂਟੁੱਥ ਸਪੀਕਰ ਨਾਲ ਵਜਾਇਆ ਜਾ ਸਕਦਾ ਹੈ।