ਰੋਸੈਨਾ ਪਰੇਸਟਨ ਨੂੰ ਮਿਲਿਆ ਸਾਲ ਦੇ ਐਚ.ਆਰ. ਲੀਡਰ ਦਾ ਖ਼ਿਤਾਬ

Avatar photo

ਟਰੱਕ ਉਦਯੋਗ ‘ਚ 50 ਵਰ੍ਹਿਆਂ ਦੇ ਤਜ਼ਰਬੇਕਾਰ ਜੋ ਕਿ ”ਦੂੱਜਿਆਂ ਨੂੰ ਹਮੇਸ਼ਾ ਮੋਹਰੀ ਰੱਖਦੇ ਹਨ”, ਨੂੰ ਇਸ ਸਾਲ ਐਚ.ਆਰ. ਲੀਡਰ ਦਾ ਖ਼ਿਤਾਬ ਦਿੱਤਾ ਗਿਆ ਹੈ।

ਰੋਜ਼ਡੇਲ ਟਰਾਂਸਪੋਰਟ ‘ਚ ਕੰਮ ਕਰਨ ਵਾਲੇ ਰੋਸੈਨਾ ਪਰੇਸਟਨ ਨੂੰ ਵੀਰਵਾਰ ਰਾਤ ਟਰੱਕਿੰਗ ਐਚ.ਆਰ. ਕੈਨੇਡਾ ਦੇ ਵਰਚੂਅਲ 2020 ਟਾਪ ਫ਼ਲੀਟ ਰੁਜ਼ਗਾਰਦਾਤਾਵਾਂ (ਟੀ.ਐਫ਼.ਈ.) ਦੇ ਪੁਰਸਕਾਰ ਸਮਾਰੋਹ ‘ਚ ਸਨਮਾਨਤ ਕੀਤਾ ਗਿਆ।

”ਇਹ ਪੁਰਸਕਾਰ ਇਸ ਭੂਮਿਕਾ ਦੇ ਮਾਣ ਲਈ ਹੈ ਅਤੇ ਇੱਕ ਅਜਿਹੇ ਵਿਅਕਤੀ ਨੂੰ ਮਾਨਤਾ ਦਿੰਦਾ ਹੈ ਜੋ ਕਿ ਸੰਗਠਨ ਅਤੇ ਉਦਯੋਗ ‘ਚ ਮਨੁੱਖੀ ਸਰੋਤ ਪ੍ਰਥਾਵਾਂ ਦੀ ਉਦਾਹਰਣ ਸਥਾਪਤ ਕਰਦੇ ਹਨ।”

ਪਰੇਸਟਨ ਨੇ ਟਰੱਕਿੰਗ ਉਦਯੋਗ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਿੰਗਸਵੇ ਟਰਾਂਸਪੋਰਟ ‘ਚ 1970 ‘ਚ ਕੀਤੀ ਸੀ। ਉਹ ਹੁਣ ਰੋਜ਼ਡੇਲ ਵਿਖੇ ਮਨੁੱਖੀ ਸਰੋਤਾਂ ਬਾਰੇ ਡਾਇਰੈਕਟਰ ਹਨ, ਜਿਸ ਨੂੰ ਉਨ੍ਹਾਂ ਨੇ 30 ਸਾਲ ਪਹਿਲਾਂ ਚੁਣਿਆ ਸੀ।

ਕਈ ਹੋਰ ਸ਼੍ਰੇਣੀਆਂ ‘ਚ ਵੀ ਪੁਰਸਕਾਰ ਦਿੱਤੇ ਗਏ ਜਿਨ੍ਹਾਂ ‘ਚ ਸਿਖਰਲੇ ਛੋਟੇ ਫ਼ਲੀਟ, ਸਿਖਰਲੇ ਦਰਮਿਆਨੇ ਫ਼ਲੀਟ ਅਤੇ ਸਿਖਰਲੇ ਵੱਡੇ ਫ਼ਲੀਟ ਲਈ ਪੁਰਸਕਾਰ ਸ਼ਾਮਲ ਹਨ। ਹਰ ਸ਼੍ਰੇਣੀ ‘ਚ ਸਿਖਰਲੇ ਪੁਰਸਕਾਰ ਜਿੱਤਣ ਵਾਲਾ ਫ਼ਲੀਟ ਉਹ ਹੁੰਦਾ ਹੈ ਜਿਸ ਨੂੰ ਟੀ.ਐਫ਼.ਈ. ਬਿਨੈ ‘ਚ ਸਭ ਤੋਂ ਉੱਚਾ ਸਕੋਰ ਪ੍ਰਾਪਤ ਹੁੰਦਾ ਹੈ।

ਮਿਲਟਨ, ਓਂਟਾਰੀਓ ਦੇ ਵਨ ਫ਼ਾਰ ਫ਼ਰੇਟ ਨੂੰ ਬਿਹਤਰੀਨ ਛੋਟੇ ਫ਼ਲੀਟ ਦਾ ਪੁਰਸਕਾਰ ਮਿਲਿਆ ਹੈ।

ਸਿਖਰਲੇ ਦਰਮਿਆਨੇ ਫ਼ਲੀਟ ਦਾ ਪੁਰਸਕਾਰ ਕਿਲੌਨਾ, ਬੀ.ਸੀ. ਦੇ ਸਟਕੋ ਟਰਾਂਸਪੋਰਟੇਸ਼ਨ ਸਪੈਸ਼ੀਆਲਿਸਟਸ ਨੂੰ ਮਿਲਿਆ।

ਕੈਂਬਰਿਜ, ਓਂਟਾਰੀਓ ਦੇ ਚੈਲੇਂਜਰ ਮੋਟਰ ਫ਼ਰੇਟ ਨੂੰ ਬਿਤਹਰੀਨ ਵੱਡੇ ਫ਼ਲੀਟ ਦਾ ਪੁਰਸਕਾਰ ਮਿਲਿਆ।

ਐਚ.ਆਰ. ਖੋਜ ‘ਚ ਮੁਹਾਰਤ ਲਈ ਇਸ ਸਾਲ ਦਾ ਪੁਰਸਕਾਰ ਵਿਨੀਪੈੱਗ, ਮੇਨੀਟੋਬਾ ਦੇ ਆਰਨੋਲਡ ਬ੍ਰਦਰਜ਼ ਟਰਾਂਸਪੋਰਟ ਨੂੰ ਮਿਲਿਆ।

ਕੰਮਕਾਜ ਦੀ ਥਾਂ ‘ਤੇ ਮਾਨਸਿਕ ਸਿਹਤ ਬਾਰੇ ਬਿਹਤਰੀਨ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਨੀਪੈੱਗ, ਮੇਨੀਟੋਬਾ ਦੇ ਬਾਇਜ਼ਨ ਟਰਾਂਸਪੋਰਟ ਨੂੰ ਵੀ ਸਨਮਾਨਤ ਕੀਤਾ ਗਿਆ।

ਟੋਰਾਂਟੋ, ਓਂਟਾਰੀਓ ਦੀ ਫ਼ੋਰਟੀਗੋ ਫ਼ਰੇਟ ਸਰਵੀਸਿਜ਼ ਨੂੰ ਆਪਣੇ ਮੁਲਾਜ਼ਮਾਂ ਦੀ ਮੱਦਦ ਪ੍ਰਤੀ ਵਚਨਬੱਧਤਾ ਦਰਸਾਉਣ ਲਈ ਬਿਹਤਰੀਨ ਇੰਪਲਾਈ ਇੰਗੇਜਮੈਂਟ ਪੁਰਸਕਾਰ ਦਿੱਤਾ ਗਿਆ।

ਵੰਨ-ਸੁਵੰਨਤਾ ਅਤੇ ਸ਼ਮੂਲਗੀ ‘ਚ ਬਿਹਤਰੀਨ ਕਾਰਗੁਜ਼ਾਰੀ ਲਈ ਪੁਰਸਕਾਰ ਮਿਸੀਸਾਗਾ, ਓਂਟਾਰੀਓ ਦੀ ਜੀ.ਐਕਸ. ਟਰਾਂਸਪੋਰਟੇਸ਼ਨ ਸਲਿਊਸ਼ਨਜ਼ ਨੂੰ ਦਿੱਤਾ ਗਿਆ।

ਸੇਂਟ-ਸਾਈਮਨ-ਡੀ-ਬੇਗਟ, ਕਿਊਬੈੱਕ ਦੀ ਓਲੀਮਲ ਟਰਾਂਸਪੋਰਟ ਟਰਾਂਸਬ੍ਰੋ ਨੂੰ ਨਿਜੀ ਸ਼੍ਰੇਣੀ ‘ਚ ਬਿਹਰਤੀਨ ਫ਼ਲੀਟ ਐਲਾਨਿਆ ਗਿਆ।

ਸਿਖਲਾਈ ਅਤੇ ਮੁਹਾਰਤ ਵਿਕਾਸ ‘ਚ ਬਿਹਤਰੀਨ ਕਾਰਗੁਜ਼ਾਰੀ ਲਈ ਪੁਰਸਕਾਰ ਚੈਲੰਜਰ ਨੂੰ ਦਿੱਤਾ ਗਿਆ।

ਟੀ.ਐਫ਼.ਈ.20 ਦਾ ਕੰਮਕਾਜ ਸਭਿਆਚਾਰ ਪੁਰਸਕਾਰ ਦਾ ਜੇਤੂ ਮਿਸੀਸਾਗਾ, ਓਂਟਾਰੀਓ ਦਾ ਵੈਸਟਕੈਨ ਬਲਕ ਟਰਾਂਸਪੋਰਟ ਰਿਹਾ।

ਕੰਮਕਾਜ ਵਾਲੀਆਂ ਥਾਵਾਂ ‘ਤੇ ਔਰਤਾਂ ਦੀ ਸ਼ਮੂਲੀਅਤ ਲਈ ਬਿਹਤਰੀਨ ਕਾਰਗੁਜ਼ਾਰੀ ਦਾ ਪੁਰਸਕਾਰ ਏਅਰ, ਓਂਟਾਰੀਓ ਦੀ ਲਿਬਰਟੀ ਲਾਈਨਹਾਲ ਨੂੰ ਦਿੱਤਾ ਗਿਆ।