ਲਾਇਅਨ ਇਲੈਕਟ੍ਰਿਕ ਨੂੰ ਪਰਾਈਡ ਗਰੁੱਪ ਤੋਂ ਆਪਣਾ ਸਭ ਤੋਂ ਵੱਡਾ ਆਰਡਰ ਮਿਲਿਆ

Avatar photo

ਪਰਾਈਡ ਗਰੁੱਪ ਇੰਟਰਪ੍ਰਾਈਸਿਜ਼ ਨੇ ਲਾਇਅਨ ਇਲੈਕਟ੍ਰਿਕ ਤੋਂ 100 ਟਰੱਕਾਂ ਦਾ ਆਰਡਰ ਕੀਤਾ ਹੈ, ਜੋ ਕਿ ਇਸ ਓ.ਈ.ਐਮ. ਦਾ ਹੁਣ ਤਕ ਦਾ ਸਭ ਤੋਂ ਵੱਡਾ ਟਰੱਕ ਆਰਡਰ ਹੈ।

ਏ.ਬੀ.ਬੀ. ਟਰਮੀਨਲ ‘ਤੇ ਚਾਰਜ ਹੁੰਦਾ ਹੋਇਆ ਇੱਕ ਲਾਇਅਨ ਇਲੈਕਟ੍ਰਿਕ ਟਰੱਕ। (ਤਸਵੀਰ : ਲਾਇਅਨ ਇਲੈਕਟ੍ਰਿਕ)

ਲਾਇਅਨ6 ਅਤੇ ਲਾਇਅਨ8 ਟਰੱਕ ਇਸ ਸਾਲ ਅਤੇ ਅਗਲੇ ਸਾਲ ਡਿਲੀਵਰ ਹੋ ਜਾਣਗੇ।

ਲਾਇਅਨ ਦੇ ਸੀ.ਈ.ਓ. ਅਤੇ ਸੰਸਥਾਪਕ ਮਾਰਕ ਬੇਡਾਰਡ ਨੇ ਕਿਹਾ, ”ਪਰਾਈਡ ਦਾ ਇਹ ਆਰਡਰ ਨਾ ਸਿਰਫ਼ ਲਾਇਅਨ ਲਈ ਤਰੱਕੀ ਦੀ ਵੱਡੀ ਪੁਲਾਂਘ ਹੈ, ਬਲਕਿ ਇਹ ਹੈਵੀ-ਡਿਊਟੀ ਇਲੈਕਟ੍ਰਿਕ ਟਰੱਕਾਂ ਨੂੰ ਅਪਨਾਉਣ ਅਤੇ ਕੰਮ ‘ਚ ਲਾਉਣ ਦੇ ਖੇਤਰ ‘ਚ ਵੱਡਾ ਮੀਲ ਦਾ ਪੱਥਰ ਵੀ ਹੈ – ਜੋ ਇਸ ਗੱਲ ਦਾ ਇੱਕ ਹੋਰ ਸਬੂਤ ਵੀ ਹੈ ਕਿ ਸਿਫ਼ਰ-ਉਤਸਰਜਨ ਫ਼ਰੇਟ ਦੀ ਆਮਦ ਹੋ ਚੁੱਕੀ ਹੈ।”

”ਸਾਨੂੰ ਉਮੀਦ ਹੈ ਕਿ ਮੁਕੰਮਲ-ਇਲੈਕਟ੍ਰਿਕ ਟਰੱਕ ਦੀ ਸ਼ੁਰੂਆਤੀ ਵਰਤੋਂ ਪਰਾਈਡ ਨਾਲ ਹੋਣ ਵਾਲੀ ਵਿਸ਼ਾਲ ਸਾਂਝੇਦਾਰੀ ਦੀ ਸ਼ੁਰੂਆਤ ਹੋਵੇਗੀ, ਅਤੇ ਅਸੀਂ ਉਨ੍ਹਾਂ ਦੀ ਟੀਮ ਨਾਲ ਮਿਲ ਕੇ ਇਹ ਯਕੀਨੀ ਕਰਾਂਗੇ ਕਿ ਮੁਢਲਾ ਢਾਂਚਾ ਅਤੇ ਇਲੈਕਟ੍ਰਿਕ ਵਹੀਕਲ ਫ਼ਲੀਟ ਪ੍ਰਬੰਧਨ ਸਮਰਥਾਵਾਂ ਉਨ੍ਹਾਂ ਦੇ ਇਲੈਕਟ੍ਰਿਕ ਆਪਰੇਸ਼ਨਾਂ ਦੇ ਅਨੁਕੂਲ ਬੈਠਣ।”

ਪਰਾਈਡ ਗਰੁੱਪ ਇੰਟਰਪ੍ਰਾਈਸਿਜ਼ ਦੇ ਸੀ.ਈ.ਓ. ਸੈਮ ਜੌਹਲ ਨੇ ਕਿਹਾ, ”ਸਾਡੇ ਸਿਫ਼ਰ-ਉਤਸਰਜਨ ਹੈਵੀ-ਡਿਊਟੀ ਟਰੱਕਿੰਗ ਦੀਆਂ ਕੋਸ਼ਿਸ਼ਾਂ ਲਈ ਲਾਇਅਨ ਨਾਲ ਭਾਈਵਾਲੀ ਕਰਨ ਨਾਲ ਪਰਾਈਡ ਨੂੰ ਬਹੁਤ ਥੋੜ੍ਹੇ ਸਮੇਂ ਅੰਦਰ ਹੀ ਸੜਕ ‘ਤੇ ਇਹ ਗੱਡੀਆਂ ਉਤਾਰਨ ‘ਚ ਮੱਦਦ ਮਿਲੇਗੀ, ਅਤੇ ਇਹ 100% ਇਲੈਕਟ੍ਰਿਕ ਗੱਡੀਆਂ ਦੇ ਸਾਡੇ ਟੀਚੇ ਨੂੰ ਪੂਰਾ ਕਰਨ ‘ਚ ਵੱਡਾ ਯੋਗਦਾਨ ਪਾਏਗਾ, ਜਦਕਿ ਸਾਨੂੰ ਸਿਫ਼ਰ-ਉਤਸਰਜਨ ਕਾਰਵਾਈਆਂ ‘ਚ ਮਹੱਤਵਪੂਰਨ ਤਜ਼ਰਬਾ ਵੀ ਮਿਲੇਗਾ।”

”ਸਾਡੇ ਗ੍ਰਾਹਕਾਂ ਨੂੰ ਸੱਚਮੁਚ ਦੀ ਸਿਫ਼ਰ-ਉਤਸਰਜਨ ਫ਼ਰੇਟ ਸਮਰੱਥਾ ਦੇਣਾ ਸਾਡੇ ਕਾਰੋਬਾਰ ਅਤੇ ਵਾਤਾਵਰਣ ਲਈ ਵੱਡੀ ਪੁਲਾਂਘ ਹੈ। ਸਾਡੇ ਲੰਮੇ ਸਮੇਂ ਤੋਂ ਵਿੱਤੀ ਭਾਈਵਾਲੀ ਹਿਟੈਚੀ ਕੈਪੀਟਲ ਦੀ ਮੱਦਦ ਨਾਲ, ਅਸੀਂ ਕੈਨੇਡੀਅਨ ਈ.ਵੀ. ਓ.ਈ.ਐਮ. ਨਾਲ ਭਾਈਵਾਲੀ ਕਰ ਕੇ ਅਤੇ ਉੱਤਰੀ ਅਮਰੀਕੀ ਬਾਜ਼ਾਰ ‘ਚ ਕੈਨੇਡੀਅਨ ਬਰਾਂਡ ਦਾ ਪ੍ਰਚਾਰ ਕਰ ਕੇ ਬਹੁਤ ਉਤਸ਼ਾਹਿਤ ਹਾਂ।”

ਲਾਇਅਨ ਪਰਾਈਡ ਨਾਲ ਭਾਈਵਾਲੀ ‘ਚ ਚਾਰਜਿੰਗ ਮੁਢਲਾ ਢਾਂਚਾ ਅਤੇ ਟੈਲੀਮੈਟਿਕਸ ਸੁਪੋਰਟ ਵੀ ਦੇਵੇਗਾ। ਟਰੱਕ ਦੀ ਰੇਂਜ 180 ਮੀਲ (ਲਾਇਅਨ6) ਅਤੇ 165 ਮੀਲ (ਲਾਇਅਨ8) ਹੋਵੇਗੀ, ਅਤੇ ਇਨ੍ਹਾਂ ਨੂੰ ਰੀਜਨਲ ਸ਼ਿਪਿੰਗ ਲਈ ਪ੍ਰਯੋਗ ਕੀਤਾ ਜਾਵੇਗਾ।