ਲਿੰਕ ਮੈਨੂਫ਼ੈਕਚਰਿੰਗ ਨੇ 42-ਇੰਚਾਂ ਦਾ ਰੈਂਪ ਪੇਸ਼ ਕੀਤਾ

Avatar photo

ਲਿੰਕ ਮੈਨੂਫ਼ੈਕਚਰਿੰਗ ਦਾ ਨਵਾਂ LB20-42-108SA ਸਪਰਿੰਗ-ਐਸੇਟ ਰੈਂਪ 42 ਇੰਚ ਚੌੜਾ ਹੈ, ਜੋ ਕਿ ਕੰਪਨੀ ਦੇ 36- ਅਤੇ 47-ਇੰਚ ਪੇਸ਼ਕਸ਼ਾਂ ‘ਚ ਫ਼ਿੱਟ ਹੁੰਦਾ ਹੈ। ਅਤੇ ਇਹ ਸਟੋਏਜ ਲਈ ਇੱਕ ਪਾਸੇ ਲੱਗੇ ਹੋਣ ਅਤੇ ਉੱਪਰ ਨੂੰ ਮੋੜੇ ਜਾਣ ਦੌਰਾਨ ਪਹੁੰਚ ਦਰਵਾਜ਼ਿਆਂ ਦਾ ਰਾਹ ਵੀ ਨਹੀਂ ਰੋਕੇਗਾ – ਜੋ ਕਿ ਦਰਵਾਜ਼ੇ ਅੰਦਰ 12 ਇੰਚਾਂ ਤੋਂ ਘਟ ਦੀ ਲੇਟਵੀਂ ਥਾਂ ਰੋਕਦਾ ਹੈ।

(ਤਸਵੀਰਾਂ: ਲਿੰਕ ਮੈਨੂ.)

ਕੰਪਨੀ ਨੇ ਕਿਹਾ ਕਿ ਇਹ ਵਿਕਲਪ ਲਾਸਟ ਮਾਈਲ ਬਿਜ਼ਨੈਸ ਲਈ ਬਿਹਤਰੀਨ ਹੈ ਜਿਸ ਨੂੰ ਹਰ ਸਟਾਪ ‘ਤੇ ਰੈਂਪ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ।

108 ਇੰਚ ਲੰਮਾ ਹੋ ਸਕਣ ਵਾਲਾ ਸਟੀਲ ਡੈੱਕ ਮਾਊਂਟਿੰਗ ਪਲੇਟ ਨਾਲ ਐਲੂਮੀਨੀਅਮ ਦੇ ਰੈਂਪ ‘ਚ 1,250- ਪਾਊਂਡ ਦੀ ਸਮਰਥਾ ਹੈ। ਇਸ ਨੂੰ 20 ਤੋਂ 48 ਇੰਚਾਂ ਦੀ ਡੈੱਕ ਉਚਾਈ ਵਾਲੀਆਂ ਗੱਡੀਆਂ ਨਾਲ ਅਤੇ 60 ਇੰਚ ਤੋਂ ਵੱਧ ਉਚਾਈ ਵਾਲੇ ਦਰਵਾਜ਼ਿਆਂ ਨਾਲ ਪ੍ਰਯੋਗ ਕੀਤਾ ਜਾ ਸਕਦਾ ਹੈ।

ਇਹ ਮੀਡੀਅਮ- ਅਤੇ ਉੱਚ ਛੱਤ-ਸੰਰਚਨਾ ਵਾਲੀਆਂ ਫ਼ੋਰਡ ਟਰਾਂਜ਼ਿਟ ਕਾਰਗੋ ਵੈਨਾਂ ਅਤੇ ਨਿਸਾਨ NV, ਡੋਜ ਰੈਮ ਪ੍ਰੋਮਾਸਟਰ ਅਤੇ ਮਰਸੀਡੀਜ਼-ਬੈਂਜ਼ ਸਪਰਿੰਟਰ ਕਾਰਗੋ ਵੈਨ ਅਤੇ ਉੱਚੀ ਛੱਤ ਵਾਲੀਆਂ ‘ਤੇ ਫ਼ਿੱਟ ਹੁੰਦਾ ਹੈ।

ਮਾਨਕ ਸਪਰਿੰਗ ਅਸਿਸਟ ਦੀ ਮੱਦਦ ਨਾਲ ਰੈਂਪ ਨੂੰ ਲਾਉਣ ਲਈ ਸਿਰਫ਼ 50 ਪਾਊਂਡ ਦੀ ਤਾਕਤ ਦੀ ਜ਼ਰੂਰਤ ਹੁੰਦੀ ਹੈ। ਵ੍ਹੀਲ ਕਿੱਟ ਰੈਂਪ ਨੂੰ ਵੱਖੋ-ਵੱਖ ਸਤਹ ਕੋਣਾਂ ਅਤੇ ਪਦਾਰਥਾਂ ‘ਤੇ ਲਾਉਣ ‘ਚ ਮੱਦਦ ਕਰਦੀ ਹੈ।