ਲੀਟੈਕਸ ਨੇ ਡਰਾਈਵਰਾਂ ਨੂੰ ਬਿਹਤਰ ਬਣਾਉਣ ਲਈ ਨਵੇਂ ਔਜ਼ਾਰ ਪੇਸ਼ ਕੀਤੇ

Avatar photo

ਲੀਟੈਕਸ ਨੇ ਆਪਣੀ ਐਪਸ ’ਚ ਇੱਕ ਨਵਾਂ ‘ਸ੍ਵੀਟ  ਆਫ਼ ਟੂਲਜ਼’ ਪੇਸ਼ ਕੀਤਾ ਹੈ ਜੋ ਕਿ ਡਰਾਈਵਰਾਂ ਨੂੰ ਫ਼ਲੀਟ ਮੈਨੇਜਰ ਦੇ ਘੱਟ ਤੋਂ ਘੱਟ ਦਖ਼ਲ ਨਾਲ ਆਪਣੀ ਕਾਰਗੁਜ਼ਾਰੀ, ਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ ਬਿਹਤਰ ਕਰਨ ’ਚ ਮੱਦਦ ਕਰਦਾ ਹੈ।

(ਤਸਵੀਰ: ਲੀਟੈਕਸ)

ਇਨ੍ਹਾਂ ਔਜ਼ਾਰਾਂ ’ਚ ਸ਼ਾਮਲ ਹਨ: ਵੀਡੀਓ ਰੀਕਾਰਡਿੰਗ; ਵੀਡੀਓ ਪਲੇਬੈਕ ਨਾਲ ਸੈਲਫ਼ ਕੋਚਿੰਗ; ਕਾਰਗੁਜ਼ਾਰੀ ਬਾਰੇ ਅੰਕੜੇ; ਹੋਰਨਾਂ ਨਾਲ ਮੁਕਾਬਲੇ ਲਈ ਡਰਾਈਵਰ ਦੀ ਪਛਾਣ; ਸੜਕ ’ਤੇ ਸਫ਼ਰ ਦੌਰਾਨ ਕਿਸੇ ਖ਼ਤਰੇ ਤੋਂ ਬਚਣ ਲਈ ਰੂਟ ਜ਼ੋਖ਼ਮ; ਈ.ਐਲ.ਡੀ. ਪਾਲਣਾ; ਅਤੇ ਡਰਾਈਵਰ ਆਈ.ਡੀ. ਕਿਊ.ਆਰ. ਕੋਡ।

ਲੀਟੈਕਸ ਦਾ ਕਹਿਣਾ ਹੈ ਕਿ ਨਵਾਂ ਟੂਲ ਡਰਾਈਵਰਾਂ ਨੂੰ ਆਪਣੇ ਕੰਮ ਨੂੰ ਮੁਹਾਰਤ ਨਾਲ ਕਰਨ ਦੇ ਯੋਗ ਬਣਾਉਂਦਾ ਹੈ, ਜਦਕਿ ਫ਼ਲੀਟ ਮੈਨੇਜਰਾਂ ਲਈ ਸਰੋਤ ਮੁਕਤ ਕਰਦਾ ਹੈ।