ਲੀਟੈਕਸ ਨੇ ਡਰੱਗ ਅਤੇ ਅਲਕੋਹਲ ਕਲੀਅਰਿੰਗਹਾਊਸ ਟੂਲ ਪੇਸ਼ ਕੀਤਾ

Avatar photo

ਲੀਟੈਕਸ (ਹਾਈਪਰਲਿੰਕ : http://www.lytx.com) ਆਪਣੀਆਂ ਕਾਨੂੰਨ ਪਾਲਣਾ ਸੇਵਾਵਾਂ ’ਚ ਨਵੀਂ ਲੀਟੈਕਸ ਡਰੱਗ ਅਤੇ ਅਲਕੋਹਲ ਕਲੀਅਰਿੰਗ ਸੇਵਾ ਨੂੰ ਵੀ ਜੋੜ ਰਿਹਾ ਹੈ ਜੋ ਕਿ ਅਮਰੀਕੀ ਫ਼ੈਡਰਲ ਮੋਟਰ ਕੈਰੀਅਰ ਸੁਰੱਖਿਆ ਪ੍ਰਸ਼ਾਸਕ (ਐਫ਼.ਐਮ.ਸੀ.ਐਸ.ਏ.) ਦੀ ਡਰੱਗ ਅਤੇ ਅਲਕੋਹਲ ਕਲੀਅਰਿੰਗ ਹਾਊਸ ਜ਼ਰੂਰਤਾਂ ਨੂੰ ਵੀ ਪੂਰਾ ਕਰਦਾ ਹੈ।

ਕੈਰੀਅਰਾਂ ਨੂੰ ਕਿਸੇ ਡਰਾਈਵਰ ਨੂੰ ਕੰਮ ’ਤੇ ਰੱਖਣ ਤੋਂ ਪਹਿਲਾਂ ਆਨਲਾਈਨ ਡਾਟਾਬੇਸ ’ਚ ਉਸ ਦਾ ਰੀਕਾਰਡ ਵੇਖਣ ਦੀ ਜ਼ਰੂਰਤ ਪੈਂਦੀ ਹੈ, ਅਤੇ ਮੌਜੂਦਾ ਡਰਾਈਵਰਾਂ ਲਈ ਵੀ ਸਾਲ ’ਚ ਇੱਕ ਵਾਰੀ ਅਜਿਹਾ ਕਰਨਾ ਪੈਂਦਾ ਹੈ।

ਲੀਟੈਕਸ ਲੋਗੋ (ਪੀ.ਆਰ. ਨਿਊਜ਼ ਫ਼ੋਟੋ/ਲੀਟੈਕਸ ਇੰਕ.)

ਜੋ ਮੋਟਰ ਕੈਰੀਅਰ ਇਸ ਨਿਯਮ ਦੀ ਪਾਲਣਾ ਨਹੀਂ ਕਰਦੇ – ਜਾਂ ਡਰਾਈਵਰ ਦੇ ਰੀਕਾਰਡ ਨੂੰ ਡਰਾਈਵਰ ਤੋਂ ਲਿਖਤੀ ਮਨਜ਼ੂਰੀ ਤੋਂ ਬਗ਼ੈਰ ਪ੍ਰਾਪਤ ਕਰਦੇ ਹਨ – ਉਨ੍ਹਾਂ ’ਤੇ ਕਾਨੂੰਨ ਦੀ ਹਰ ਉਲੰਘਣਾ ਲਈ 5,833 ਅਮਰੀਕੀ ਡਾਲਰ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।

ਨਵੀਂ ਸੇਵਾ ਇਸ ਪ੍ਰਕਿਰਿਆ ਦਾ ਪ੍ਰਬੰਧਨ ਕਰਦੀ ਹੈ, ਹਰ ਸਾਲ ਜਾਣਕਾਰੀ ਪ੍ਰਾਪਤ ਕਰਦੀ ਹੈ, ਡਰਾਈਵਰਾਂ ਤੋਂ ਉਨ੍ਹਾਂ ਦੀ ਮਨਜ਼ੂਰੀ ਪ੍ਰਾਪਤ ਕਰਦੀ ਹੈ, ਅਤੇ ਕਾਨੂੰਨ ਦੀ ਉਲੰਘਣਾ ਹੋ ਜਾਣ ’ਤੇ ਕੀਤੇ ਜਾਣ ਵਾਲੇ ਕੰਮ ਮੁਹੱਈਆ ਕਰਵਾਉਂਦੀ ਹੈ। ਲੀਟੈਕਸ ਨਤੀਜਤਨ ਪੈਦਾ ਹੋਏ ਦਸਤਾਵੇਜ਼ੀਕਰਨ ਨੂੰ ਹਰ ਡਰਾਈਵਰ ਦੀ ਯੋਗਤਾ ਫ਼ਾਈਲ ’ਚ ਵੀ ਜੋੜਦਾ ਹੈ। ਇਸ ਦੀ ਡਰਾਈਵਰ ਯੋਗਤਾ ਫ਼ਾਈਲ ਮੈਨੇਜਮੈਂਟ ਸਰਵਿਸ ਰਾਹੀਂ, ਇਹ ਅਮਰੀਕੀ ਆਵਾਜਾਈ ਵਿਭਾਗ ਵੱਲੋਂ ਲੋੜੀਂਦੇ ਦਸਤਾਵੇਜ਼ਾਂ ਦਾ ਪ੍ਰਬੰਧਨ ਅਤੇ ਆਡਿਟ ਦਾ ਕੰਮ ਵੀ ਕਰਦਾ ਹੈ।

ਡਰਾਈਵਰ ਯੋਗਤਾ ਫ਼ਾਈਲ ਮੈਨੇਜਮੈਂਟ ਸੇਵਾ ਫ਼ਲੀਟਾਂ ਨੂੰ ਇਹ ਵੀ ਦੱਸਦੀ ਹੈ ਕਿ ਕਦੋਂ ਕਿਸੇ ਆਈਟਮ ਦੀ ਨੀਯਤ ਮਿਤੀ ਆ ਗਈ ਹੈ, ਫ਼ਾਈਲਾਂ ਕਾਨੂੰਨ ਦੀ ਪਾਲਣਾ ਨਹੀਂ ਕਰਦੀਆਂ, ਜਾਂ ਦਸਤਾਵੇਜ਼ਾਂ ਦੀ ਘਾਟ ਹੈ।