ਲੋਡਮਾਸਟਰ ਨਾਲ ਏਕੀਕ੍ਰਿਤ ਹੋਇਆ ਡਰਾਈਵਰ ਕੁਨੈਕਟ

Avatar photo
(ਤਸਵੀਰ: ਰੈਂਡ ਮੈਕਨੈਲੀ)

ਰੈਂਡ ਮੈਕਨੈਲੀ ਦਾ ਡਰਾਈਵਰ ਕੁਨੈਕਟ ਫ਼ਲੀਟ ਮੈਨੇਜਮੈਂਟ ਪਲੇਟਫ਼ਾਰਮ ਹੁਣ ਮੈਕਲੋਡ ਸਾਫ਼ਟਵੇਅਰ ਦੇ ਕੈਰੀਅਰ, ਬ੍ਰੋਕਰ ਅਤੇ 3ਪੀ.ਐਲ. ਲਈ  ਲੋਡਮਾਸਟਰ ਐਂਟਰਪ੍ਰਾਈਜ਼ ਸਾਫ਼ਟਵੇਅਰ ਨਾਲ ਪੂਰੀ ਤਰ੍ਹਾਂ ਏਕੀਕ੍ਰਿਤ ਹੋ ਗਿਆ ਹੈ।

ਡਰਾਈਵਰ ਕੁਨੈਕਟ ਮੰਚ ਲੋਂਗਹੌਲ ਅਤੇ ਲੋਕਲ ਫ਼ਲੀਟ ਗਤੀਵਿਧੀਆਂ ਦੇ ਨਾਲ ਐਸੇਟ ਟਰੈਕਿੰਗ ਅਤੇ ਨੇਵੀਗੇਸ਼ਨ ਦੀ ਸਹੂਲਤ ਵੀ ਦਿੰਦਾ ਹੈ।

ਕੰਪਨੀ ਨੇ ਕਿਹਾ ਕਿ ਲੋਡਮਾਸਟਰ ਦਾ ਡਿਸਪੈਚਿੰਗ ਅਤੇ ਬੈਕ-ਐਂਡ ਅਕਾਊਂਟਿੰਗ ਬਦਲ, ਹੁਣ ਡਰਾਈਵ-ਕੁਨੈਕਟ ਦੀ ਹੋਰ ਫ਼ਲੀਟ ਮੈਨੇਜਮੈਂਟ ਸਲਿਊਸ਼ਨਜ਼ ਨਾਲ ਰਲਣ, ਮੇਲ ਬਿਠਾਉਣ ਅਤੇ ਮਰਜ਼ੀ ਅਨੁਸਾਰ ਬਣਾਉਣ ਨਾਲ ਮੇਲ ਖਾਂਦਾ ਹੈ।

ਇਸ ਨਾਲ ਫ਼ਲੀਟ ਮੈਨੇਜਰ ਗੱਡੀ ਦੀ ਸਥਿਤੀ ਜਾਣ ਸਕਦੇ ਹਨ, ਕੰਮ ਕਰਨ ਦੇ ਘੰਟੇ ਬਾਰੇ ਅੰਕੜਿਆਂ ਨੂੰ ਪ੍ਰਾਪਤ ਕਰ ਸਕਦੇ ਹਨ, ਲਿਖਤੀ ਸੰਦੇਸ਼ ਭੇਜ ਅਤੇ ਪ੍ਰਾਪਤ ਕਰ ਸਕਦੇ ਹਨ ਅਤੇ ਕਲਾਊਡ ਰਾਹੀਂ ਡਰਾਈਵਰ ਫ਼ਾਰਮ ਭੇਜ ਸਕਦੇ ਹਨ। ਦ੍ਰਿਸ਼ਟਤਾ ਅਤੇ ਸਟੀਕਤਾ ਬਿਹਤਰ ਕਰਨ ਲਈ ਲਾਗਇਨ ਅਤੇ ਲਾਗਆਊਟ ਦੇ ਸਮੇਂ ਦੀ ਵੀ ਸਮੀਖਿਆ ਕੀਤੀ ਜਾ ਸਕਦੀ ਹੈ।