ਲੰਮੇ ਬੈਕਲਾਗ ਕਰਕੇ ਸ਼੍ਰੇਣੀ 8 ਦੇ ਟਰੱਕਾਂ ਲਈ ਆਰਡਰ ਕਮਜ਼ੋਰ ਪਏ

Avatar photo

ਐਕਟ ਰਿਸਰਚ ਅਨੁਸਾਰ ਦਸੰਬਰ ’ਚ ਮੁਢਲੀ ਸ਼੍ਰੇਣੀ 8 ਦੇ ਆਰਡਰ 22,800 ਇਕਾਈਆਂ ਰਹੇ, ਜਦਕਿ ਸ਼੍ਰੇਣੀ 5-8 ਦੇ ਆਰਡਰਾਂ ਦੀ ਗਿਣਤੀ ’ਚ 18,100 ਇਕਾਈਆਂ ਦੀ ਕਮੀ ਵੇਖੀ ਗਈ।

(ਤਸਵੀਰ: ਜੇਮਸ ਮੈਂਜੀਜ਼)

ਐਕਟ ਦੇ ਪ੍ਰੈਜ਼ੀਡੈਂਟ ਅਤੇ ਸੀਨੀਅਰ ਐਨਾਲਿਸਟ ਕੇਨੀ ਵੇਥ ਨੇ ਕਿਹਾ, ‘‘ਸ਼੍ਰੇਣੀ 8 ਲਈ ਬੈਕਲਾਗ 2022 ਤੱਕ ਖਿੱਚੇ ਗਏ ਹਨ ਅਤੇ ਅਜੇ ਤੱਕ ਵੀ ਹਰ ਕਮੀ ਦੇ ਖ਼ਤਮ ਹੋਣ ’ਤੇ ਸਪੱਸ਼ਟਤਾ ਨਹੀਂ ਹੈ, ਦਸੰਬਰ ’ਚ ਆਰਡਰਾਂ ਦੀ ਮਾਮੂਲੀ ਗਿਣਤੀ ਮਿਲਣਾ ਇਹ ਦਰਸਾਉਂਦੇ ਹਨ ਕਿ ਓ.ਈ.ਐਮ. ਗ੍ਰਾਹਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸੋਚ-ਵਿਚਾਰ ਕੇ ਕਦਮ ਚੁੱਕ ਰਹੇ  ਹਨ।’’

‘‘ਇਹ ਗੱਲ ਵੀ ਹੈ ਕਿ 12-ਮਹੀਨਿਆਂ ਦੇ ਬੈਕਲਾਗ/ਉਸਾਰੀ ਅਨੁਪਾਤ ਨਾਲ, ਅਤੇ ਉਦਯੋਗ ਵੱਲੋਂ 12 ਮਹੀਨਿਆਂ ਅੰਦਰ ਉਸਾਰੀਆਂ ਜਾਣ ਵਾਲੀਆਂ ਇਕਾਈਆਂ ਦੀ ਹੀ ਸੂਚਨਾ ਦੇਣ ਨਾਲ, ਮੌਜੂਦਾ ਆਰਡਰ ਦਬਾਅ ਅੰਕੜੇ ਇਕੱਠਾ ਕਰਨ ਦੀ ਪ੍ਰਕਿਰਿਆ ਕਰਕੇ ਉੱਸਰੇ ਹਨ। ਜੇਕਰ ਬੈਕਲਾਗ/ਉਸਾਰੀ 12 ਮਹੀਨਿਆਂ ਦੀ ਹੈ, ਤਾਂ ਨਵੇਂ ਆਰਡਰਾਂ ਨੂੰ ਅਖ਼ੀਰ ਉਦਯੋਗਿਕ ਉਤਪਾਦਨ ਦੇ ਪੱਧਰ ’ਤੇ ਸਪੁਰਦ ਕਰ ਦਿੱਤਾ ਜਾਂਦਾ ਹੈ।’’

ਉਨ੍ਹਾਂ ਅੱਗੇ ਕਿਹਾ, ‘‘ਨਵੰਬਰ ’ਚ ਸ਼੍ਰੇਣੀ 8 ਦੇ ਆਰਡਰ ਰੱਦ ਕਰਨ ਦੀ ਗਤੀ ਹੌਲੀ ਹੋਣ ਤੋਂ ਬਾਅਦ, ਆਰਡਰ ਦਸੰਬਰ ’ਚ ਮੁੜ 2021 ਦੇ ਦੂਜੇ ਅੱਧ ਦੇ ਪੱਧਰ ਤੋਂ ਥੋੜ੍ਹਾ ਉੱਪਰ ਪਹੁੰਚ ਗਏ। ਹਾਲਾਂਕਿ, ਇਸ ਸੁਧਾਰ ਦੇ ਬਾਵਜੂਦ, ਦਸੰਬਰ ਦੇ ਆਰਡਰ ਸਾਲ ਦੌਰਾਨ ਦੂਜੇ ਸਭ ਤੋਂ ਕਮਜ਼ੋਰ ਆਰਡਰ ਰਹੇ, ਜੋ ਕਿ ਚਲ ਰਹੀ ਸਪਲਾਈ ਦੀ ਕਮੀ ਦਾ ਪ੍ਰਤੀਬਿੰਬ ਹਨ ਜਿਸ ਕਰਕੇ ਉਤਪਾਦਨ ਲਗਾਤਾਰ ਦਬਾਅ ਹੇਠ ਚਲ ਰਿਹਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ, ਜਿਸ ਨੂੰ ਅਸੀਂ ਦੁਹਰਾਉਂਦੇ ਹਾਂ, ਆਰਥਕ ਅਤੇ ਉਦਯੋਗ ’ਚ ਮੰਗ ਦੇ ਮਹੱਤਵਪੂਰਨ ਚਾਲਕ ਰਿਕਾਰਡ ਪੱਧਰ ’ਤੇ ਜਾਂ ਇਸ ਦੇ ਨੇੜੇ ਹੋਣ ਕਰਕੇ ਉਦਯੋਗ ਦੀ ਮਜ਼ਬੂਤੀ ਲੰਮੇ ਬੈਕਲਾਗ ਲੀਡ ਸਮੇਂ ਤੋਂ ਪ੍ਰਦਰਸ਼ਿਤ ਹੁੰਦੀ ਹੈ, ਨਾ ਕਿ ਮੌਸਮੀ ਕਮਜ਼ੋਰ ਆਰਡਰਾਂ ਕਰਕੇ।’’