ਵਰਕਰਾਂ ਨੂੰ ਬੁਨਿਆਦੀ ਹੱਕਾਂ ਤੋਂ ਵਾਂਝਾ ਕਰ ਰਿਹੈ ਡਰਾਈਵਰ ਇੰਕ. ਬਿਜ਼ਨੈਸ ਮਾਡਲ : ਓ’ਰੀਗਨ

ਫ਼ੈਡਰਲ ਲੇਬਰ ਮੰਤਰੀ ਸੀਮਸ ਓ’ਰੀਗਨ ਨੇ ਇਸ ਹਫ਼ਤੇ ਹਾਊਸ ਆਫ਼ ਕਾਮਨਸ ’ਚ ਡਰਾਈਵਰ ਇੰਕ. ਬਿਜ਼ਨੈਸ ਮਾਡਲ ਦੀ ਕਰੜੀ ਆਲੋਚਨਾ ਕੀਤੀ ਜੋ ਕਿ ਟਰੱਕ ਡਰਾਈਵਰਾਂ ਨੂੰ ਸੁਤੰਤਰ ਠੇਕੇਦਾਰਾਂ ਵਜੋਂ ਕੁਵਰਗੀਕ੍ਰਿਤ ਕਰਦਾ ਹੈ।

ਓ’ਰੀਗਨ ਨੇ ਸੋਮਵਾਰ ਨੂੰ ਕਿਹਾ, ‘‘ਡਰਾਈਵਰ ਇੰਕ. ਮਾਡਲ ਵਰਕਰਾਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਾ ਕਰਦਾ ਹੈ। ਅਸੀਂ ਕੈਨੇਡਾ ਲੇਬਰ ਕੋਡ ’ਚ ਸੋਧ ਕਰ ਕੇ ਵਰਕਰਾਂ ਦੇ ਕੁਵਰਗੀਕਰਨ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ, ਅਤੇ ਉਸ ਸਮੇਂ ਤੋਂ ਲੈ ਕੇ ਇਸ ਕੰਮ ਦਾ ਨਿਰੀਖਣ ਹੋ ਰਿਹਾ ਹੈ। ਜਿੱਥੇ ਵੀ ਸਾਨੂੰ ਲੋਕ ਕਾਨੂੰਨ ਦੀ ਤਾਮੀਲੀ ਕਰਦੇ ਨਜ਼ਰ ਨਹੀਂ ਆਉਣਗੇ, ਉੱਥੇ ਅਸੀਂ ਹੁਕਮ ਜਾਰੀ ਕਰਨ, ਜੁਰਮਾਨੇ ਲਾਉਣ ਅਤੇ ਸਜ਼ਾ ਦੇਣ ਦੀ ਕਾਰਵਾਈ ਕਰਾਂਗੇ।’’

ਉਨ੍ਹਾਂ ਅੱਗੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਸਾਰੇ ਰੁਜ਼ਗਾਰਦਾਤਾ ਆਪਣੇ ਮੁਲਾਜ਼ਮਾਂ ਨਾਲ ਜਾਇਜ਼ ਵਤੀਰਾ ਅਪਨਾਉਣਗੇ, ਅਤੇ ਜੋ ਅਜਿਹਾ ਕਰਨ ’ਚ ਨਾਕਾਮਯਾਬ ਰਹਿੰਦੇ ਹਨ ਉਹ ਨਤੀਜੇ ਭੁਗਤਣਗੇ।Êਅਸੀਂ ਵਰਕਰਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਮਰਪਿਤ ਹਾਂ। ਅਸੀਂ ਇਸ ਖੇਤਰ ’ਚ ਡਰਾਈਵਰ ਇੰਕ. ਦਾ ਖ਼ਾਤਮਾ ਕਰਨ ਤੱਕ ਕੰਮ ਚਾਲੂ ਰੱਖਾਂਗੇ।’’

Canada Parliament buildings
(ਤਸਵੀਰ: ਆਈਸਟਾਕ)

ਇਹ ਬਿਜ਼ਨੈਸ ਮਾਡਲ ਲੰਮੇ ਸਮੇਂ ਤੋਂ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਦੇ ਨਿਸ਼ਾਨੇ ’ਤੇ ਬਣਿਆ ਹੋਇਆ ਹੈ, ਜੋ ਕਿ ਟਿੱਪਣੀ ਦੀ ਸ਼ਲਾਘਾ ਕਰਦਾ ਹੈ।

ਪਰ ਸੀ.ਟੀ.ਏ. ਨੇ ਕਿਹਾ ਕਿ ਮੁਲਾਜ਼ਮਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਫ਼ਲੀਟਸ ਨੂੰ ਇਸ ਘਪਲੇਬਾਜ਼ੀ ਦਾ ਮੁਕਾਬਲਾ ਕਰਨ ਯੋਗ ਬਣਾਉਣ ਲਈ ਸਰਕਾਰ ਦੀਆਂ ਵੱਖੋ-ਵੱਖ ਏਜੰਸੀਆਂ ਵੱਲੋਂ ਇਨਫ਼ੋਰਸਮੈਂਟ ’ਚ ਭਾਰੀ ਤੇਜ਼ੀ ਕਰਨੀ ਪਵੇਗੀ।

ਸੀ.ਟੀ.ਏ. ਦੇ ਪ੍ਰੈਜ਼ੀਡੈਂਟ ਸਟੀਫ਼ਨ ਲੈਸਕੋਅਸਕੀ ਨੇ ਇੱਕ ਪ੍ਰੈੱਸ ਬਿਆਨ ’ਚ ਕਿਹਾ, ‘‘ਡਰਾਈਵਰ ਇੰਕ. ਵਿਰੁੱਧ ਲੜਾਈ ’ਚ ਮੰਤਰੀ ਓ’ਰੀਗਨ ਵੱਲੋਂ ਦਿੱਤੀ ਹਮਾਇਤ ਦੀ ਸੀ.ਟੀ.ਏ. ਸ਼ਲਾਘਾ ਕਰਦਾ ਹੈ ਅਤੇ ਹੁਣ ਡਰਾਈਵਰ ਇੰਕ. ਘਪਲੇ ਵਿਰੁੱਧ ਤੇਜ਼ੀ ਨਾਲ ਕਾਨੂੰਨੀ ਕਾਰਵਾਈ ਲਈ ਵਿਭਾਗ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹੈ, ਜਿਸ ’ਚ ਜ਼ਰੂਰਤ ਅਨੁਸਾਰ ਜੁਰਮਾਨੇ ਲਾਏ ਜਾ ਸਕਣਗੇ ਅਤੇ ਸਜ਼ਾਵਾਂ ਵੀ ਦਿੱਤੀਆਂ ਜਾ ਸਕਣਗੀਆਂ।’’

ਰੁਜ਼ਗਾਰ ਅਤੇ ਸਮਾਜਕ ਵਿਕਾਸ ਕੈਨੇਡਾ ਨੇ ਨਵੀਂਆਂ ਤਾਕਤਾਂ ਦਾ ਪ੍ਰਯੋਗ ਕਰ ਕੇ ਪਹਿਲਾਂ ਉਲੰਘਣਾ ਕਰ ਰਹੇ ਕਾਰੋਬਾਰਾਂ ’ਤੇ ਵਿੱਤੀ ਦੰਡ ਲਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ ਸੀ ਜਿਨ੍ਹਾਂ ’ਚ ਜੁਰਮਾਨੇ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਰੁਜ਼ਗਾਰਦਾਤਾਵਾਂ ਦੇ ਨਾਂ ਜਨਤਕ ਕਰਨਾ ਸ਼ਾਮਲ ਹੈ। ਹੋਰ ਇਨਫ਼ੋਰਸਮੈਂਟ ਕੋਸ਼ਿਸ਼ਾਂ ’ਚ ਓਂਟਾਰੀਓ ਦੇ ਵਰਕਪਲੇਸ ਸੇਫ਼ਟੀ ਐਂਡ ਇੰਸ਼ੋਰੈਂਸ ਬੋਰਡ (ਡਬਲਿਊ.ਐਸ.ਆਈ.ਬੀ.) ਵੱਲੋਂ ਸਮਾਯੋਜਨ ਸ਼ਾਮਲ ਹੈ।

ਚਾਰ-ਨੁਕਾਤੀ ਟੈਸਟ ਜੋ ਮੁਕੱਰਰ ਕਰਦਾ ਹੈ ਕਿ ਕੋਈ ਅਸਲ ’ਚ ਇੱਕ ਸੁਤੰਤਰ ਠੇਕੇਦਾਰ ਹੈ ਜਾਂ ਨਹੀਂ ’ਚ ਸ਼ਾਮਲ ਹਨ ਕੰਮ ’ਤੇ ਕੰਟਰੋਲ, ਔਜ਼ਾਰਾਂ ਦੀ ਮਲਕੀਅਤ, ਲਾਭ ਦਾ ਮੌਕਾ ਅਤੇ ਨੁਕਸਾਨ ਦਾ ਖ਼ਤਰਾ। ਕੁਵਰਗੀਕ੍ਰਿਤ ਮੁਲਾਜ਼ਮਾਂ ਦੇ ਹੋਰ ਚਿੰਨ੍ਹਾਂ ’ਚ ਸ਼ਾਮਲ ਹੈ ਕੰਪਨੀ ਦੀ ਵਰਦੀ, ਟਰੈਕਟਰ ’ਤੇ ਡੀਕੈਲ, ਅਤੇ ਕੀ ਡਰਾਈਵਰਾਂ ਨੂੰ ਕੰਪਨੀ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਨੀ ਪੈਂਦੀ ਹੈ।