ਵਰਕਸੇਫ਼ ਬੀ.ਸੀ. ਦੇ ਨਵੇਂ ਵੀਡੀਓ ਅਤੇ ਸੂਚਨਾ ਸ਼ੀਟਸ ‘ਚ ਡਰਾਈਵਰ ਸੁਰੱਖਿਆ ‘ਤੇ ਜ਼ੋਰ

Avatar photo

ਵਰਕਸੇਫ਼ ਬੀ.ਸੀ. ਚਾਹੁੰਦਾ ਹੈ ਕਿ ਟਰੱਕ ਡਰਾਈਵਰ ਸੁਰੱਖਿਅਤ ਰਹਿਣ ਅਤੇ ਇਸ ਨੇ ਆਪਣੀ ਨਵੀਂ ਵੀਡੀਉ ਸੀਰੀਜ਼ ਜਾਰੀ ਕੀਤੀ ਹੈ ਤਾਂ ਕਿ ਉਹ ਇਹ ਟੀਚਾ ਪ੍ਰਾਪਤ ਕਰ ਸਕਣ।

ਵਰਕਸੇਫ਼ ਬੀ.ਸੀ. ਅਨੁਸਾਰ, ਬੀ.ਸੀ. ‘ਚ ਟਰੱਕ ਡਰਾਈਵਰੀ ਦਾ ਪੇਸ਼ਾ 2008-17 ਵਿਚਕਾਰ 20,700 ਅਜਿਹੀਆਂ ਸੱਟਾਂ ਦਾ ਕਾਰਨ ਬਣਿਆ ਹੈ ਜਿਸ ਨਾਲ ਵਿਅਕਤੀਆਂ ਦਾ ਕੰਮ ਛੁੱਟ ਗਿਆ ਸੀ ਅਤੇ ਇਹ 140 ਕਿਰਤ ਸਬੰਧਤ ਮੌਤਾਂ ਦਾ ਕਾਰਨ ਵੀ ਬਣਿਆ ਹੈ।

ਰੋਜ਼ਾਨਾ ਕੰਮ ਨਾਲ ਸਬੰਧਤ ਜੋਖ਼ਮਾਂ ਦਾ ਸਾਹਮਣਾ ਕਰਦਿਆਂ, ਡਰਾਈਵਰ ਨਾ ਸਿਰਫ਼ ਡਰਾਈਵਿੰਗ ਕਰਦੇ ਸਮੇਂ ਖ਼ਤਰੇ ‘ਚ ਹੁੰਦੇ ਹਨ, ਬਲਕਿ ਸਮਾਨ ਦੀ ਲਦਾਈ ਸਮੇਂ, ਸੱਬਲ ਦਾ ਪ੍ਰਯੋਗ ਕਰਦੇ ਸਮੇਂ, ਜਾਂ ਲੈਂਡਿੰਗ ਗੀਅਰ ਦਾ ਪ੍ਰਯੋਗ ਕਰਦੇ ਸਮੇਂ ਵੀ ਖ਼ਤਰੇ ‘ਚ ਹੁੰਦੇ ਹਨ।

ਸੇਫ਼ਟੀਡਰਿਵਨ – ਬੀ.ਸੀ. ਦੀ ਟਰੱਕਿੰਗ ਸੁਰੱਖਿਆ ਕੌਂਸਲ ਨਾਲ ਸਾਂਝੇਦਾਰੀ ‘ਚ ਵਰਕਫ਼ੋਰਸ ਬੀ.ਸੀ. ਨੇ ਇਨ੍ਹਾਂ ਖ਼ਤਰਿਆਂ ਨੂੰ ਘੱਟ ਕਰਨ ਲਈ ਵੀਡੀਉ ਸੀਰੀਜ਼ ਅਤੇ ਸਬੰਧਤ ਸਰੋਤਾਂ ਦਾ ਸੈੱਟ ਜਾਰੀ ਕੀਤਾ ਹੈ।

ਵੀਡੀਉ ‘ਚ ਅਜਿਹੇ ਪੇਸ਼ੇਵਰ ਟਰੱਕ ਡਰਾਈਵਰਾਂ ਦੀਆਂ ਕਹਾਣੀਆਂ ਹਨ ਜਿਨ੍ਹਾਂ ਦੀ ਜ਼ਿੰਦਗੀ ‘ਚ ਉਸ ਵੇਲੇ ਬਦਲਾਅ ਆਇਆ ਸੀ ਜਦੋਂ ਉਹ ਕੰਮ ਕਰਦੇ ਸਮੇਂ ਜ਼ਖ਼ਮੀ ਹੋ ਗਏ ਸਨ। ਇਕ ਵੀਡੀਓ ‘ਚ ਲੋਂਗ-ਹੌਲ ਡਰਾਈਵਰ ਦੀ ਕਹਾਣੀ ਹੈ, ਇਕ ਹੋਰ ‘ਚ ਸ਼ੋਰਟ-ਹੌਲ ਦੀ ਅਤੇ ਤੀਜੀ ਡਿਲੀਵਰੀ ਟਰੱਕ ਡਰਾਈਵਰ ਬਾਰੇ ਹੈ।

ਤਿੰਨ ਨਵੀਆਂ ਜਾਣਕਾਰੀ ਸ਼ੀਟਸ ਸੱਬਲ, ਲੈਂਡਿੰਗ ਗੀਅਰ ਅਤੇ ਸਟਰੈਪਸ ਪ੍ਰਯੋਗ ਕਰਨ ਸਮੇਂ ਟਰੱਕ ਡਰਾਈਵਰਾਂ ਨੂੰ ਲੱਗਣ ਵਾਲੀਆਂ ਸੱਟਾਂ ਦਾ ਖ਼ਤਰਾ ਘੱਟ ਕਰਨ ਲਈ ਰੁਜ਼ਗਾਰਦਾਤਾਵਾਂ ਦੀ ਮਦਦ ਕਰਨਗੀਆਂ।