‘ਵਿਮੈਨ ਵਿਦ ਡਰਾਈਵ’ ਸ਼ਿਖਰ ਸੰਮੇਲਨ ‘ਚ ਸ਼ਾਮਲ ਹੋਣਗੇ ਕੌਮਾਂਤਰੀ ਪੈਨਲਿਸਟ

Avatar photo

ਟਰੱਕਿੰਗ ਐਚ.ਆਰ. ਕੈਨੇਡਾ ਦੇ ਵਰਚੂਅਲ ‘ਵਿਮੈਨ ਵਿਦ ਡਰਾਈਵ ਲੀਡਰਸ਼ਿਪ’ ਸ਼ਿਖਰ ਸੰਮੇਲਨ ਲਈ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ ਜਿਸ ‘ਚ ਪੂਰੀ ਦੁਨੀਆਂ ਤੋਂ ਪੈਨਲਿਸਟ ਸ਼ਾਮਲ ਹੋਣਗੇ।

ਟਰੱਕਿੰਗ ਐਚ.ਆਰ. ਨੇ ਬੁੱਧਵਾਰ ਨੂੰ ਕਿਹਾ ਕਿ ਮੀਟਿੰਗ 10 ਮਾਰਚ ਨੂੰ ਹੋਵੇਗੀ ਅਤੇ ਕਾਨਫ਼ਰੰਸ ਦਾ ਵਿਸ਼ਾ ‘ਕੌਮਾਂਤਰੀ ਲੀਡਰਾਂ ਦਰਮਿਆਨ ਸੰਪਰਕ’ ਹੋਵੇਗਾ।

ਇਹ ਵੀ ਕਿਹਾ ਗਿਆ ਕਿ ਬੁਲਾਰੇ ਆਪਣੀਆਂ ਉਨ੍ਹਾਂ ਕਹਾਣੀਆਂ ਨੂੰ ਸਾਂਝਾ ਕਰਨਗੇ ਕਿ ਕਿਸ ਤਰ੍ਹਾਂ ਮਹਾਂਮਾਰੀ ਟਰੱਕਿੰਗ ਉਦਯੋਗ ਦੇ ਕੰਮ ‘ਤੇ ਅਸਰ ਪਾ ਰਹੀ ਹੈ।

ਸੀ.ਈ.ਓ. ਐਂਜਿਲਾ ਸਪਲਿੰਟਰ ਨੇ ਕਿਹਾ, ”ਟਰੱਕਿੰਗ ਅਤੇ ਲੋਜਿਸਟਿਕਸ ਉਦਯੋਗ ‘ਚ ਔਰਤਾਂ ਦੀ ਪ੍ਰਤੀਨਿਧਗੀ ਇਸ ਵੇਲੇ ਚਲ ਰਹੇ ਕਾਰੋਬਾਰ ਦਾ ਮੁੱਦਾ ਬਣਿਆ ਹੋਇਆ ਹੈ।”

”ਵਿਮੈਨ ਵਿਦ ਡਰਾਈਵ ਲੀਡਰਸ਼ਿਪ ਸ਼ਿਖਰ ਸੰਮੇਲਨ ਵਿਚਾਰਾਂ, ਤਜ਼ਰਬਿਆਂ ਅਤੇ ਲੀਡਰਸ਼ਿਪ ਦੀਆਂ ਬਿਹਤਰੀਨ ਕਾਰਵਾਈਆਂ ਨੂੰ ਸਾਂਝਾ ਕਰਨ ‘ਤੇ ਜ਼ੋਰ ਦਿੰਦਾ ਹੈ ਅਤੇ ਅਸੀਂ ਕੌਮਾਂਤਰੀ ਪਰਿਪੇਖ ‘ਚ ਇਸ ਨੂੰ ਵੇਖ ਰਹੇ ਹਾਂ।”

ਰਜਿਸਟਰ ਕਰਨ ਲਈ ਇੱਥੇ ਕਲਿੱਕ ਕਰੋ।