ਵੈਕਟਰ ਐਚ.ਈ.19 ਕੂਲਿੰਗ ਪਾਵਰ ਪਤਲੇ ਪੈਕੇਜ ‘ਚ

Avatar photo

ਕੈਰੀਅਰ ਟਰਾਂਸੀਕੋਲਡ ਦੀ ਨਵੀਂ ਵੈਕਟਰ ਐਚ.ਈ. 19 ਯੂਨਿਟ ਪਤਲੀ ਸ਼੍ਰੇਣੀ ਦੇ ਹੋਰ ਕਿਸੇ ਵੀ ਮਾਡਲ ਤੋਂ ਪ੍ਰਤੀ ਆਰ.ਪੀ.ਐਮ. ਪ੍ਰਤੀ ਘੰਟਾ ਸਭ ਤੋਂ ਜ਼ਿਆਦਾ ਸ਼ੀਤਲ ਬੀ.ਟੀ.ਯੂ. ਪ੍ਰਦਾਨ ਕਰਦੀ ਹੈ।

ਕੰਪਨੀ ਨੇ ਕਿਹਾ ਕਿ ਰਵਾਇਤੀ ਇਕਾਈਆਂ ਤੋਂ ਲਗਭਗ 40% ਪਤਲੀ ਹੋਣ ਦੇ ਬਾਵਜੂਦ ਇਹ 53-ਫ਼ੁੱਟ ਦੇ ਘਰੇਲੂ ਇੰਟਰਮਾਡਲ ਕੰਟੇਨਰਾਂ ਲਈ ਬਿਹਤਰੀਨ ਹੈ। ਇਸ ‘ਚ 14 ਦੀ ਬਜਾਏ 15 ਪੈਲੇਟ ਦੀਆਂ ਕਤਾਰਾਂ ਦੀ ਥਾਂ ਹੈ।

ਹੋਰਨਾਂ ਵੈਕਟਰ ਯੂਨਿਟਾਂ ਵਾਂਗ, ਐਚ.ਈ.19 ਕੰਪਨੀ ਦੇ ਈ-ਡਰਾਈਵ ਸਿਸਟਮ ਨਾਲ ਲੈਸ ਹੈ ਜਿਸ ਵਿਚ ਉੱਚ ਆਊਟਪੁੱਟ ਜੈਨਰੇਟਰ ਸ਼ਾਮਲ ਹੈ ਜੋ ਕਿ ਸਿੱਧਾ ਡੀਜ਼ਲ ਇੰਜਣ ਨਾਲ ਜੁੜਿਆ ਹੋਇਆ ਹੈ ਜਿਸ ਨਾਲ ਪੂਰੀ ਤਰ੍ਹਾਂ ਬਿਜਲੀ ‘ਤੇ ਚੱਲਣ ਵਾਲੇ ਰੈਫ਼ਰੀਜਿਰੇਸ਼ਨ ਸਿਸਟਮ ਨੂੰ ਬਿਜਲੀ ਮਿਲਦੀ ਹੈ। ਇੰਟੈਲੀਜੈਂਟ ਕੰਟਰੋਲਸ ਕੰਪੋਨੈਂਟ ਨੂੰ ਜ਼ਰੂਰਤ ਪੈਣ ‘ਤੇ ਚਾਲੂ ਕਰਦੇ ਹਨ, ਜਦਕਿ ਸਰਲ ਰੈਫ਼ਰੀਜਿਰੇਟਰ ਬਣਤਰ ਵਾਇਬਰਾ ਸੋਰਬਰ, ਕਲੱਚ, ਸ਼ਾਫ਼ਟ ਸੀਲ, ਆਲਟਰਨੇਟਰ, ਡਰਾਈਵ ਬੈਲਟ ਅਤੇ ਪੁਲੀ ਵਰਗੇ ਉਪਕਰਨਾਂ ਦੀ ਲੋੜ ਨੂੰ ਖ਼ਤਮ ਹੀ ਕਰ ਦਿੰਦਾ ਹੈ।