ਵੈਸਟਰਨ ਸਟਾਰ ਨੇ ਆਪਣੇ ਨਵੇਂ 49ਐਕਸ ਵੋਕੇਸ਼ਨਲ ਟਰੱਕ ਦੀ ਕੀਤੀ ਘੁੰਡ ਚੁਕਾਈ

Avatar photo
ਨਵਾਂ ਵੈਸਟਰਨ ਸਟਾਰ 49ਐਕਸ।

ਵੈਸਟਰਨ ਸਟਾਰ ਪਰਿਵਾਰ ‘ਚ ਇੱਕ ਨਵਾਂ ਜੀਅ ਆ ਗਿਆ ਹੈ ਅਤੇ ਓ.ਈ.ਐਮ. ਦਾ ਦਾਅਵਾ ਹੈ ਕਿ ਇਹ ਟਰੱਕ ਸੰਗਠਨ ਦੀ ਸਭ ਤੋਂ ਵਿਆਪਕ ਪੱਧਰ ‘ਤੇ ਜਾਂਚ ਕੀਤੀ ਗਈ ਗੱਡੀ ਹੈ। ਇਸ ਨੂੰ ਬਣਾਉਣ ‘ਚ ਛੇ ਸਾਲਾਂ ਦਾ ਸਮਾਂ ਲੱਗਾ ਹੈ। ਨਵਾਂ ਵੈਸਟਰਨ ਸਟਾਰ 49ਐਕਸ ਭਾਰ ‘ਚ ਹਲਕਾ, ਜ਼ਿਆਦਾ ਟਿਕਾਊ ਅਤੇ ਮਸ਼ਹੂਰ 4900 ਮਾਡਲ  ਤੋਂ ਜ਼ਿਆਦਾ ਸੁਰੱਖਿਅਤ ਹੈ। 4900 ਮਾਡਲ ਵੀ 49ਐਕਸ ਦੇ ਨਾਲ ਬਾਜ਼ਾਰ ‘ਚ ਵਿਕਰੀ ਲਈ ਮੌਜੂਦ ਰਹੇਗਾ। ਨਵਾਂ ਟਰੱਕ ਡੀ.ਟੀ.12 ਆਟੋਮੈਟਿਕ ਮੈਨੂਅਲ ਟਰਾਂਸਮਿਸ਼ਨ ਦਾ ਵੋਕੇਸ਼ਨਲ ਸੰਸਕਰਣ ਹੈ ਅਤੇ ਇਹ ਪਹਿਲਾ ਵੈਸਟਰਨ ਸਟਾਰ ਹੈ ਜੋ ਕਿ ਐਕਟਿਵ ਸੁਰੱਖਿਆ ਸਿਸਟਮਸ ਦਾ ਡਿਟਰੋਇਟ ਅਸ਼ੋਅਰੈਂਸ 5.0 ਸ੍ਵੀਟ ਪੇਸ਼ ਕਰਦਾ ਹੈ।

ਹੈਵੀ-ਡਿਊਟੀ ਵੋਕੇਸ਼ਨਲ ਮੰਚ ਦੀ ਜਨਰਲ ਮੈਨੇਜਰ ਟਰੇਸੀ ਮੈਕ-ਐਸਕਿਊ ਨੇ ਕਿਹਾ ਕਿ ਨਵੀਂ ਪੇਸ਼ਕਸ਼ ਵੈਸਟਰਨ ਸਟਾਰ ਦੇ ਗ੍ਰਾਹਕਾਂ ਅਤੇ ਡੀਲਰਾਂ ਦੀਆਂ ਉਮੀਦਾਂ ‘ਤੇ ਖਰੀ ਉਤਰਦੀ ਹੈ ਅਤੇ ਨਾਲ ਹੀ ਭਾਰ ‘ਚ ਹਲਕੇ ਹੋਣ ਦੇ ਨਾਲ ਇਹ ਵੋਕੇਸ਼ਨਲ ਖੇਤਰ ‘ਚ ਜ਼ਿਆਦਾ ਟਿਕਾਊਪਨ ਅਤੇ ਨਵੀਨਤਮ ਸੁਰੱਖਿਆ ਤਕਨਾਲੋਜੀਆਂ ਵੀ ਪੇਸ਼ ਕਰ ਰਿਹਾ ਹੈ।

ਮੈਕ-ਐਸਕਿਊ ਨੇ ਕਿਹਾ, ”ਅਸੀਂ ਇਸ ਟਰੱਕ ‘ਚ ਹਰ ਪੱਖੋਂ ਬਿਹਤਰੀਨ ਬਣਾਉਣ ਲਈ ਕਈ ਸਾਲ ਲਾਏ ਹਨ ਅਤੇ ਇਹ ਯਕੀਨੀ ਕੀਤਾ ਹੈ ਕਿ ਇਹ ਸਭ ਤੋਂ ਵਧੀਆ ਵੋਕੇਸ਼ਨਲ ਟਰੱਕ ਹੈ। ਇਸ ਨੇ ਅਸਲ ‘ਚ ਵੈਸਟਰਨ ਸਟਾਰ ਕਹਾਉਣ ਦਾ ਰੁਤਬਾ ਹਾਸਲ ਕੀਤਾ ਹੈ। ਅਸੀਂ 49ਐਕਸ ਦੇ ਟਿਕਾਊਪਨ ਦੀ ਜਾਂਚ ਕਰਨ ਲਈ ਕੈਨੇਡਾ ਅਤੇ ਅਮਰੀਕਾ ‘ਚ ਆਪਣੇ ਗ੍ਰਾਹਕਾਂ ਦੀ ਗੱਲ ਸੁਣੀ ਅਤੇ ਸਭ ਤੋਂ ਖ਼ਰਾਬ ਸੜਕਾਂ ‘ਤੇ ਇਸ ਟਰੱਕ ਦੀ ਪਰਖ ਕੀਤੀ ਹੈ।”

ਇਹ 4900 ਮਾਡਲ ਤੋਂ 350 ਪਾਊਂਡ ਹਲਕਾ ਹੈ, ਜੋ ਕਿ ਨਵੇਂ ਐਲੂਮੀਨੀਅਮ ਐਕਸ-ਸੀਰੀਜ਼ ਕੈਬ ਕਰਕੇ ਸੰਭਵ ਹੋਇਆ ਹੈ। ਮਜ਼ਬੂਤੀ ਵਧਾਉਣ ਲਈ ਜਿੱਥੇ ਜ਼ਰੂਰਤ ਹੈ ਉਥੇ ਸਟੀਲ ਵੀ ਪ੍ਰਯੋਗ ਕੀਤਾ ਗਿਆ ਹੈ।

ਹੁੱਡ ‘ਤੇ ਦ੍ਰਿਸ਼ਟਤਾ ਬਿਹਤਰ ਕਰਕੇ ਸੁਰੱਖਿਆ ਨੂੰ ਵੀ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਤਿੰਨ ਟੁਕੜਿਆਂ ਵਾਲੀ ਪਿਛਲੀ ਖਿੜਕੀ 77% ਵੱਡੀ ਹੈ, ਜੋ ਕਿ ਦ੍ਰਿਸ਼ਟਤਾ ‘ਚ ਵਾਧਾ ਕਰਦੀ ਹੈ।

ਪਹਿਲੀ ਵਾਰੀ, ਵੈਸਟਰਨ ਸਟਾਰ ‘ਚ ਡੀਟਰੋਇਟ ਅਸ਼ੋਅਰੈਂਸ 5.0 ਐਕਟਿਵ ਸੁਰੱਖਿਆ ਸਿਸਟਮ ਮੌਜੂਦ ਹੋਵੇਗਾ।

ਦਰਵਾਜ਼ਾ 70 ਡਿਗਰੀ ਤਕ ਖੁੱਲ੍ਹ ਸਕਦਾ ਹੈ, ਜਿਸ ਨਾਲ ਕੈਬ ਅੰਦਰ ਆਉਣਾ ਅਤੇ ਬਾਹਰ ਨਿਕਲਣਾ ਆਸਾਨ ਹੋ ਜਾਂਦਾ ਹੈ। ਡੀ.ਟੀ.ਐਨ.ਏ. ਦੇ ਵੋਕੇਸ਼ਨਲ ਮਾਰਕੀਟ ਸੈਗਮੈਂਟ ਵਿਕਾਸ ਦੇ ਵਾਇਸ-ਪ੍ਰੈਜ਼ੀਡੈਂਟ ਸਮਾਂਥਾ ਪਾਰਲੀਅਰ ਨੇ ਕਿਹਾ ਕਿ ਇਸ ਨਾਲ ਫਿਸਲਣਾ ਅਤੇ ਡਿੱਗਣਾ ਘੱਟ ਹੋ ਜਾਵੇਗਾ ਜੋ ਕਿ ਕੰਮਕਾਜ ‘ਤੇ ਸੱਟਾਂ ਲੱਗਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਹੈ।

ਛੱਤ ਦਾ ਖਾਂਚਿਆਂ ਵਾਲਾ ਡਿਜ਼ਾਈਨ ਛੱਤ ‘ਤੇ ਏਅਰ ਹਾਰਨ, ਲਾਈਟਾਂ ਜਾਂ ਹੋਰ ਉਪਕਰਨਾਂ ਨੂੰ ਲਾਉਣ ਲਈ ਥਾਂ ਦਿੰਦਾ ਹੈ, ਜਦਕਿ ਬਾਡੀ-ਬਿਲਡਰ ਲਈ ਅਨੁਕੂਲ ਛੱਤ ਦੀ ਉਚਾਈ ਵੀ ਪੇਸ਼ ਕਰਦਾ ਹੈ ਜੋ ਕਿ 4900 ਮਾਡਲ ਮੁਕਾਬਲੇ ਕੇਂਦਰ ਤੋਂ ਅੱਧਾ ਇੰਚ ਘੱਟ ਹੈ।

ਪਾਰਲੀਅਰ ਨੇ ਕਿਹਾ ਕਿ ਡਾਇਮਲਰ ਨੇ ਆਪਣੇ ਮਸ਼ਹੂਰ ਡੀ.ਟੀ.12 ਸਵੈਚਾਲਿਤ ਮੈਨੂਅਲ ਟਰਾਂਸਮਿਸ਼ਨ ਨੂੰ ਵੋਕੇਸ਼ਨਲ ਸੈਗਮੈਂਟ ਲਈ ਅਪਨਾਉਣ ‘ਚ ਕੌਮਾਂਤਰੀ ਪੱਧਰ ‘ਤੇ 100 ਮਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਦਾ ਖ਼ਰਚਾ ਕੀਤਾ ਹੈ।

ਇਸ ਦਾ ਮਤਲਬ ਹੈ ਕਿ ਟਰੱਕ ‘ਚ ਇਹ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ: ਸਾਈਡ ਪੀ.ਟੀ.ਓ. ਸਮਰਥਾਵਾਂ; ਰੌਕ-ਫ਼੍ਰੀ ਮੋਡ ਤਾਂ ਕਿ ਪਹੀਏ ਦੇ ਫੱਸ ਜਾਣ ਦੀ ਸਥਿਤੀ ਤੋਂ ਬਚਿਆ ਜਾ ਸਕੇ; ਉੱਚੀਆਂ-ਨੀਵੀਆਂ ਥਾਵਾਂ ‘ਤੇ ਝਟਕਾ ਰਹਿਤ ਡਰਾਈਵਿੰਗ ਲਈ ਆਫ਼-ਰੋਡ ਮੋਡ; ਜ਼ਿਆਦਾ ਤਾਕਤਵਰ ਟੇਕਆਫ਼ ਲਈ ਪਾਵਰ ਲਾਂਚ; ਹੌਲੀ ਚੱਲਣ ਵਾਲੀਆਂ ਪੇਵਿੰਗ ਕਾਰਵਾਈਆਂ ਲਈ ਪੇਵਰ ਮੋਡ ਜਿਸ ਨਾਲ ਬ੍ਰੇਕ ਪੈਡਲ ਨੂੰ ਦਬਾਏ ਬਗ਼ੈਰ ਨਿਊਟਰਲ ਤੋਂ ਡਰਾਈਵ ‘ਚ ਬਦਲਿਆ ਜਾ ਸਕਦਾ ਹੈ। ਖ਼ਰੀਦਣ ਲਈ ਦੋ ਮਾਡਲ ਮੌਜੂਦ ਹਨ, ਡੀ.ਟੀ.12-ਵੀ ਅਤੇ ਡੀ.ਟੀ.12-ਵੀ.ਐਕਸ., ਜੀ.ਸੀ.ਡਬਲਿਊ.ਆਰ. ਨਾਲ 330,000 ਪਾਊਂਡ ਤਕ। ਡੀ.ਟੀ.ਐਨ.ਏ. ਦਾ ਦਾਅਵਾ ਹੈ ਕਿ ਇਹ ਹੁਣ ਤਕ 35 ਮਿਲੀਅਨ ਮੀਲ ਤਕ ਦੀ ਜਾਂਚ ਹੇਠੋਂ ਲੰਘਿਆ ਹੈ।

ਇੰਜਣ ਦੇ ਬਦਲਾਂ ‘ਚ ਸ਼ਾਮਲ ਹਨ ਡਿਟਰੋਇਟ ਡੀ.ਡੀ.15 ਅਤੇ ਡੀ.ਡੀ.16, ਨਾਲ ਹੀ ਕਮਿੰਸ ਐਕਸ15 ਅਤੇ ਐਕਸ12। ਟਰੱਕ ਡੇਅ ਕੈਬ ਵਜੋਂ 36-, 48-, 60- ਜਾਂ 72-ਇੰਚ ਦੇ ਸਲੀਪਰ ਨਾਲ ਵੀ ਸੈੱਟ-ਫ਼ਾਰਵਾਰਡ ਜਾਂ ਸੈੱਟ-ਬੈਕ ਐਕਸਲ ਸੰਰਚਨਾਵਾਂ ‘ਚ ਮੌਜੂਦ ਹੈ।

ਵੈਸਟਰਨ ਸਟਾਰ 49ਐਕਸ ਲਈ ਇਸ ਸਰਦੀਆਂ ਦੇ ਮੌਸਮ ‘ਚ ਆਰਡਰ ਦਿੱਤੇ ਜਾ ਸਕਣਗੇ, ਜਦਕਿ ਡਿਲੀਵਰੀ 2021 ‘ਚ ਸ਼ੁਰੂ ਹੋ ਜਾਵੇਗੀ।