ਵੈਸਟਰਨ ਸਟਾਰ ਨੇ ਲਿਆਂਦੇ ਹੈਵੀ-ਹੌਲ ਉਸਾਰੀ ਵਿਕਲਪ

ਵੈਸਟਰਨ ਸਟਾਰ ਨੇ 49X ’ਤੇ ਨਵੇਂ ਵਿਕਲਪ ਪੇਸ਼ ਕੀਤੇ ਹਨ ਜੋ ਕਿ ਹੈਵੀ-ਹੌਲ ਅਤੇ ਉਸਾਰੀ ਦੇ ਕੰਮਾਂ ਲਈ ਪ੍ਰਯੋਗ ਕੀਤੇ ਜਾ ਸਕਣਗੇ।

ਇੱਕ ਵਿਕਲਪ ਪਾਵਰ ਹੁੱਡ ਹੈ ਜਿਸ ਨੂੰ ਸੈੱਟ-ਫ਼ਾਰਵਰਡ ਫ਼ਰੰਟ ਐਕਸਲ ਸੰਰਚਨਾ ਨਾਲ ਜੋੜੇ ਜਾਣ ਤੋਂ ਬਾਅਦ ਉੱਚ ਹੋਰਸਪਾਵਰ ਅਤੇ ਜ਼ਿਆਦਾ ਠੰਢਕ ਲਈ ਤਿਆਰ ਕੀਤਾ ਗਿਆ ਹੈ। ਇਸ ਨੂੰ 49X ਦੀ ਵਿਸ਼ੇਸ਼ ਢਲਾਨ ਵਾਲੀ ਹੁੱਡ ਵਾਂਗ ਮੋਲਡ ਕੀਤੀ ਰੇਸਿਨ ਨਾਲ ਤਿਆਰ ਕੀਤਾ ਗਿਆ ਹੈ।

ਹਾਲਾਂਕਿ ਹੁੱਡ ਦੇ ਹੇਠਾਂ 600 ਹੋਰਸ ਪਾਵਰ ਅਤੇ 2,050 ਪਾਊਂਡ-ਫੁੱਟ ਟੌਰਕ ਤੱਕ ਦਾ ਡਿਟਰੋਇਟ ਡੀ.ਡੀ.16, ਜਾਂ 605 ਹੋਰਸ ਪਾਵਰ ਅਤੇ 2,050 ਪਾਊਂਡ-ਫ਼ੁੱਟ ਟੌਰਕ ਤੱਕ ਦਾ ਕਮਿੰਸ ਐਕਸ15 ਹੋਵੇਗਾ। ਕੂਲਿੰਗ 1,600 ਸੁਕੇਅਰ ਇੰਚ ਦੇ ਰੇਡੀਏਟਰ ਨਾਲ ਕੀਤੀ ਜਾਵੇਗੀ।

49X ’ਚ ਜੋੜਿਆ ਗਿਆ ਦੂਜਾ ਵਿਕਲਪ ਮੇਰੀਟੋਰ ਦਾ ਪੀ600 ਪਲੈਨੇਟਰੀ ਡਰਾਈਵ ਐਕਸਲ ਹੈ, ਜੋ ਕਿ ਨਿਊਵੇ 14260 ਜਾਂ 14390 ਟੈਂਡਮ ਜਾਂ ਟ੍ਰਾਈਡੈਮ ਰੀਅਰ ਐਕਸਲ ਸੰਚਰਨਾਵਾਂ ਨਾਲ ਮਿਲਦਾ ਹੈ – ਇਹ ਸਾਰੇ 200,000 ਪਾਊਂਡ ਫ਼ੁੱਟ ਤੋਂ ਵੱਧ ਦੇ ਗਰੋਸ ਕੰਬੀਨੇਸ਼ਨ ਭਾਰ ਵਾਲੇ ਹੈਵੀ-ਹੌਲ ਅਮਲਾਂ ਲਈ ਵਰਤੇ ਜਾ ਸਕਦੇ ਹਨ।

ਪਾਵਰ ਹੁੱਡ ਅਤੇ ਪੀ600 ਡਰਾਈਵ ਐਕਸਲ ਦਾ ਉਤਪਾਦਨ ਸਤੰਬਰ ’ਚ ਸ਼ੁਰੂ ਹੋਵੇਗਾ।

Western Star 49X
(ਤਸਵੀਰ: ਡਾਇਮਲਰ ਟਰੱਕਸ ਉੱਤਰੀ ਅਮਰੀਕਾ)

ਇਸ ਦੌਰਾਨ ਵੈਸਟਰਨ ਸਟਾਰ 49X ਅਤੇ 47X ਨੂੰ ਫ਼ੈਕਟਰੀ ਇੰਸਟਾਲਡ ਟਵਿਨ-ਸਟੀਅਰ ਫ਼ਰੰਟ ਐਕਸਲ ਵਿਕਲਪਾਂ ਨਾਲ ਅੱਜ ਹੀ ਆਰਡਰ ਕੀਤਾ ਜਾ ਸਕਦਾ ਹੈ ਜੋ ਕਿ ਸੈੱਟ-ਬੈਕ ਐਕਸਲ ਸੰਰਚਨਾਵਾਂ ’ਚ ਮੁਹੱਈਆ ਹਨ। ਸੰਰਚਨਾਵਾਂ ਨੂੰ ਹੈਵੀ-ਕੰਸਟਰੱਕਸ਼ਨ ਅਮਲਾਂ ਲਈ ਤਿਆਰ ਕੀਤਾ ਗਿਆ ਹੈ, ਜਿਵੇਂ ਕਿ ਕੰਕਰੀਟ ਪੰਪਰ, ਆਇਲ ਫ਼ੀਲਡ ਸਰਵਿਸ ਟਰੱਕ, ਕ੍ਰੇਨਾਂ, ਅਤੇ ਮਿਕਸਰ।

49X ਡਿਟਰੋਇਟ ਟੈਂਡਮ ਫ਼ਰੰਟ ਐਕਸਲ ਪੇਸ਼ ਕਰਦਾ ਹੈ ਜਿਸ ਨੂੰ ਫ਼ਲੈਟ ਲੀਫ਼ ਫ਼ਰੰਟ ਸਲਿਪਰਡ ਸਸਪੈਂਸ਼ਨ ਨਾਲ ਜੋੜਨ ਮਗਰੋਂ ਰੇਟਿੰਗ 40,000 ਅਤੇ 36,000 ਪਾਊਂਡ-ਫ਼ੁੱਟ ਹੈ। 47X ’ਚ ਡਿਟਰੋਇਟ ਟੈਂਡਮ ਫ਼ਰੰਟ ਐਕਸਲ ਲੱਗਾ ਹੁੰਦਾ ਹੈ ਜਿਸ ਦੀ ਰੇਟਿੰਗ ਇਕੁਈਲਾਈਜ਼ਡ ਟੇਪਰ ਲੀਫ਼ ਫ਼ਰੰਟ ਸਸਪੈਂਸ਼ਨ ਨਾਲ ਜੋੜੇ ਜਾਣ ’ਤੇ 40,000 ਪਾਊਂਡ-ਫ਼ੁੱਟ ਹੈ। ਇਨ੍ਹਾਂ ਦੋਹਰੇ ਸਟੀਅਰ ਵਿਕਲਪਾਂ ਨਾਲ ਫ਼ਰੰਟ ਐਕਸਲਾਂ ’ਤੇ ਭਾਰ ਵਧਦਾ ਹੈ ਜਿਸ ਨਾਲ ਸਟੀਅਰਿੰਗ ਟਰੈਕਸ਼ਨ, ਭਾਰ ਦੀ ਵੰਡ, ਅਤੇ ਕੈਬ ਤੱਕ ਪਹੁੰਚ ਬਿਹਤਰ ਹੁੰਦੀ ਹੈ।

47X ਸੈੱਟ-ਫ਼ਾਰਵਰਡ ਸੰਰਚਨਾ ਨਾਲ ਦੋਹਰੇ ਸਟੀਅਰ ਪ੍ਰੇਪ ਕਿੱਟ ਨਾਲ ਵੀ ਮਿਲ ਸਕਦਾ ਹੈ।

49X ਲਈ ਦੋਹਰੀ ਸਟੀਅਰ ਦਾ ਉਤਪਦਾਨ 2022 ਦੇ ਅਖ਼ੀਰ ’ਚ ਸ਼ੁਰੂ ਹੋਵੇਗਾ ਅਤੇ 47X ਲਈ ਇਹ 2023 ਦੀ ਸ਼ੁਰੂਆਤ ’ਚ ਸ਼ੁਰੂ ਹੋਵੇਗਾ।