ਵੋਲਵੋ ਅਤੇ ਮੈਕ ਨੇ ਇਲੈਕਟ੍ਰਿਕ ਟਰੱਕ ਸਿਖਲਾਈ ਅਕਾਦਮੀ ਖੋਲ੍ਹੀ

Avatar photo

ਇਲੈਕਟ੍ਰਿਕ ਟਰੱਕਾਂ ਪ੍ਰਤੀ ਇੱਛੁਕ ਪੱਛਮੀ ਕੈਨੇਡਾ ਦੇ ਮੈਕ ਅਤੇ ਵੋਲਵੋ ਗ੍ਰਾਹਕਾਂ ਨੂੰ ਹੇਅਵਾਰਡ, ਕੈਲੇਫ਼ੋਰਨੀਆ ’ਚ ਨਵਾਂ ਸਿਖਲਾਈ ਕੇਂਦਰ ਮਿਲੇਗਾ।

ਮੈਕ ਟਰੱਕਸ ਦੇ ਉੱਤਰੀ ਅਮਰੀਕੀ ਸੇਲਜ਼ ਅਤੇ ਕਮਰਸ਼ੀਅਲ ਆਪਰੇਸ਼ਨਸ ਦੇ ਸੀਨੀਅਰ ਵਾਇਸ-ਪ੍ਰੈਜ਼ੀਡੈਂਟ ਜੋਨਾਥਨ ਰੈਂਡਲ ਨੇ ਕਿਹਾ, ‘‘ਸਾਡੇ ਐਲ.ਆਰ. ਇਲੈਕਟ੍ਰਿਕ ਸਿਖਲਾਈ ਲਈ ਮੈਕ ਦੀ ਨਵੀਂ ਹੇਅਵਾਰਡ ਇਲੈਕਟ੍ਰਿਕ ਫ਼ੈਸਿਲਿਟੀ ਝੰਡਾ-ਬਰਦਾਰ ਲੋਕੇਸ਼ਨ ਸਾਬਤ ਹੋਵੇਗੀ ਅਤੇ ਇਸ ਨਾਲ ਸਾਡੇ ਪੱਛਮੀ ਅਮਰੀਕੀ ਅਤੇ ਕੈਨੇਡੀਅਨ ਡੀਲਰਾਂ ਦੀ ਸਹੂਲਤ ’ਚ ਭਾਰੀ ਵਾਧਾ ਹੋਵੇਗਾ। ਅਸੀਂ ਐਲ.ਆਰ. ਇਲੈਕਟ੍ਰਿਕ ਬਾਰੇ ਡੂੰਘਾਈ ’ਚ ਸਿੱਖਿਆ ਦੇਣ ਅਤੇ ਨਾਲ ਹੀ ਆਪਣੇ ਡੀਜ਼ਲ ਅਤੇ ਹੋਰ ਸਿਖਲਾਈ ਕੋਰਸਾਂ ਨੂੰ ਜਾਰੀ ਰੱਖਣ ਲਈ ਉਤਸ਼ਾਹਿਤ ਹਾਂ।’’

(ਤਸਵੀਰ: ਵੋਲਵੋ ਟਰੱਕਸ ਉੱਤਰੀ ਅਮਰੀਕਾ)

ਵੋਲਵੋ ਟਰੱਕਸ ਉੱਤਰੀ ਅਮਰੀਕਾ ਦੇ ਪ੍ਰੈਜ਼ੀਡੈਂਟ ਪੀਟਰ ਵੂਰਹੋਵ ਨੇ ਕਿਹਾ, ‘‘ਕੈਲੇਫ਼ੋਰਨੀਆ ’ਚ ਨਵਾਂ ਸਿਖਲਾਈ ਕੇਂਦਰ ਪਹੁੰਚ ਅਤੇ ਸਹੂਲਤ ’ਚ ਵਾਧਾ ਕਰੇਗਾ, ਜਿਸ ਨਾਲ ਪੱਛਮੀ ਅਮਰੀਕਾ ਅਤੇ ਕੈਨੇਡਾ ਦੇ ਡੀਲਰਾਂ ਅਤੇ ਗ੍ਰਾਹਕਾਂ ਨੂੰ ਜ਼ਿਆਦਾ ਮੱਦਦ ਹੋਵੇਗੀ। ਨਵੇਂ ਵੋਲਵੋ ਵੀ.ਐਨ.ਆਰ. ਇਲੈਕਟ੍ਰਿਕ ਦੇ ਪਿੱਛੇ ਜਿਹੇ ਲਾਂਚ ਹੋਣ ਨਾਲ ਅਤੇ ਉਦਯੋਗ ਨੂੰ ਪੂਰੀ ਤਰ੍ਹਾਂ ਨਵੀਂ ਤਕਨਾਲੋਜੀ ਮਿਲਣ ਨਾਲ, ਸਾਡੇ ਮਾਨਕ ਪਾਠਕ੍ਰਮ ਤੋਂ ਇਲਾਵਾ ਇਸ ਫ਼ੈਸਿਲਿਟੀ ’ਚ ਡੂੰਘਾਈ ’ਚ ਸਿੱਖਿਆ ਮੁਹੱਈਆ ਕਰਵਾਉਣ ਨਾਲ, ਸਾਡੇ ਰੁਜ਼ਗਾਰਦਾਤਾਵਾਂ, ਡੀਲਰਾਂ ਅਤੇ ਤਕਨੀਸ਼ੀਅਨਾਂ ਦੇ ਗਿਆਨ ਅਤੇ ਸਮਰਥਾਵਾਂ ’ਚ ਇਜ਼ਾਫ਼ਾ ਹੋਵੇਗਾ, ਜਿਸ ਨਾਲ ਸਾਡੇ ਗ੍ਰਾਹਕਾਂ ਨੂੰ ਬਿਹਤਰ ਸੇਵਾ, ਸੁਪੋਰਟ ਅਤੇ ਅਪਟਾਈਮ ਮਿਲੇਗਾ।’’

ਨਵੀਂ ਫ਼ੈਸਿਲਿਟੀ ’ਚ ਸਿਖਲਾਈ 1 ਜੂਨ ਨੂੰ ਸ਼ੁਰੂ ਹੋਵੇਗੀ, ਜਿਸ ਦਾ ਸ਼ੁਰੂਆਤੀ ਧਿਆਨ ਕੇਂਦਰ ਬੈਟਰੀ ਇਲੈਕਟ੍ਰਿਕ ਵਹੀਕਲ ਸੁਰੱਖਿਆ ਸਿਖਲਾਈ ਹੋਵੇਗਾ।

ਇਸ ਨਵੀਂ ਸਹੂਲਤ ਦੇ ਜੁੜਨ ਨਾਲ, ਮੈਕ ਅਤੇ ਵੋਲਵੋ ਕੋਲ ਹੁਣ ਪੂਰੇ ਅਮਰੀਕਾ ਅਤੇ ਕੈਨੇਡਾ ’ਚ ਛੇ ਸਿਖਲਾਈ ਲੋਕੇਸ਼ਨਾਂ ਹੋਣਗੀਆਂ, ਬਾਕੀ ਲੋਕੇਸ਼ਨਾਂ : ਐਲਨਟਾਊਨ, ਅਟਲਾਂਟਾ, ਗਰਾਂਡ ਪਰੇਰੀ, ਜੂਲੀਅਨ ਅਤੇ ਟੋਰਾਂਟੋ ’ਚ ਹੋਣਗੀਆਂ।

x