ਵੋਲਵੋ ਨੇ ਈ.ਵੀ. ਮਲਕੀਅਤ ਦੀ ਲਾਗਤ ਪਤਾ ਕਰਨ ਵਾਲਾ ਟੂਲ ਜਾਰੀ ਕੀਤਾ

ਇਲੈਕਟ੍ਰਿਕ-ਵਹੀਕਲ-ਸਰਟੀਫ਼ਾਈਡ ਵੋਲਵੋ ਟਰੱਕਸ ਡੀਲਰਾਂ ਨੂੰ ਇੱਕ ਨਵਾਂ ਟੂਲ ਮਿਲ ਗਿਆ ਹੈ ਜੋ ਕਿ ਗ੍ਰਾਹਕਾਂ ਨੂੰ ਵਿਸ਼ੇਸ਼ ਕਾਰਵਾਈਆਂ ’ਚ ਇਲੈਕਟਿ੍ਰਕ ਟਰੱਕ ’ਤੇ ਮਿਲਣ ਵਾਲੇ ਵਿੱਤੀ ਅਤੇ ਆਰਥਿਕ ਲਾਭਾਂ ਦਾ ਪਤਾ ਕਰਨ ’ਚ ਮੱਦਦ ਕਰੇਗਾ।

‘ਇਲੈਕਟ੍ਰੋਮੋਬਿਲਟੀ ਟੋਟਲ ਕੌਸਟ ਆਫ਼ ਓਨਰਸ਼ਿਪ ਕੈਲਕੂਲੇਟਰ’ ਵੋਲਵੋ ਦੀ ਸੰਪੂਰਨ ਇਲੈਕਟ੍ਰੋਮੋਬਿਲਟੀ ਪਹੁੰਚ ਦਾ ਹਿੱਸਾ ਹੈ, ਜਿਸ ਦਾ ਐਲਾਨ ਅਮਰੀਕਨ ਟਰੱਕਿੰਗ ਐਸੋਸੀਏਸ਼ਨਾਂ ਦੀ ਮੈਨੇਜਮੈਂਟ ਕਾਨਫ਼ਰੰਸ ਅਤੇ ਪ੍ਰਦਰਸ਼ਨੀ ’ਚ ਕੀਤਾ ਗਿਆ ਸੀ।

ਇਹ ਟੂਲ ਵੋਲਵੋ ਡੀਲਰਾਂ ਰਾਹੀਂ ਮੁਹੱਈਆ ਕਰਵਾਇਆ ਗਿਆ ਹੈ, ਜੋ ਕਿ ਲੰਮੇ ਸਮੇਂ ਤੱਕ ਇਲੈਕਟ੍ਰਿਕ ਟਰੱਕਾਂ ਨੂੰ ਖ਼ਰੀਦਣ ਦਾ ਫ਼ੈਸਲਾ ਕਰਨ ’ਚ ਮੱਦਦ ਕਰੇਗਾ। ਇਹ ਇਲੈਕਟ੍ਰਿਕ ਅਤੇ ਡੀਜ਼ਲ ਟਰੱਕਾਂ ਦੇ ਜੀਵਨਕਾਲ ਦੌਰਾਨ ਇਨ੍ਹਾਂ ਨੂੰ ਚਲਾਉਣ ’ਤੇ ਆਏ ਖ਼ਰਚ ਦਾ ਮੁਕਾਬਲਾ ਪੇਸ਼ ਕਰਦਾ ਹੈ।

ਟੂਲ ਇਹ ਵੀ ਵਿਖਾਉਂਦਾ ਹੈ ਕਿ ਕਿਸ ਤਰ੍ਹਾਂ ਸਰਕਾਰੀ ਮੱਦਦ ਨਵੇਂ ਇਲੈਕਟ੍ਰਿਕ ਟਰੱਕ ਦੀ ਲਾਗਤ ਘੱਟ ਕਰ ਸਕਦੀ ਹੈ। ਇਸ ਵੇਲੇ ਤਿੰਨ ਕੈਨੇਡੀਅਨ ਵੋਲਵੋ ਡੀਲਰ ਈ.ਵੀ.-ਪ੍ਰਮਾਣਿਤ ਹਨ, ਜਦਕਿ ਚਾਰ ਹੋਰ ਪ੍ਰਮਾਣਿਤ ਹੋਣ ਦੀ ਪ੍ਰਕਿਰਿਆ ’ਚ ਹਨ।