ਵੱਧ ਤੋਂ ਵੱਧ ਪੇਲੋਡ ਦਾ ਵਚਨ ਦਿੰਦੇ ਹਨ ਅਲਟਰਾ ਵਾਈਡ-ਬੇਸ ਯੋਕੋਹਾਮਾ ਟਾਇਰ

ਯੋਕੋਹਾਮਾ ਟਾਇਰ ਦੇ 716ਯੂ ਅਲਟਰਾ ਵਾਇਡ-ਬੇਸ ਟਾਇਰ ਨੂੰ 455/55ਆਰ225 ਆਕਾਰ ’ਚ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਵੇਸਟ, ਰੀਸਾਈਕਲਿੰਗ ਅਤੇ ਆਨ/ਆਫ਼-ਰੋਡ ਸਵੇਅਰ ਸਰਵਿਸ ਕਾਰਵਾਈਆਂ ਦਾ ਸਮਰਥਨ ਕਰਦਾ ਹੈ ਜਿਨ੍ਹਾਂ ਲਈ ਪੇਲੋਡ ਵੱਧ ਤੋਂ ਵੱਧ ਕਰਨ ਦੀ ਜ਼ਰੂਰਤ ਹੁੰਦੀ ਹੈ।

Yokohama 716U ultra wide-base tire
(ਤਸਵੀਰ: ਯੋਕੋਹਾਮਾ)

ਯੋਕੋਹਾਮਾ ਨੇ ਕਿਹਾ ਕਿ ਟਾਇਰ ਦੀ ਲੋਡ ਰੇਂਜ ਐਮ (22 ਪੀ.ਆਰ.) ਹੁੰਦੀ ਹੈ। ਰਵਾਇਤੀ ਦੋ ਟਾਇਰਾਂ ਨੂੰ ਚਾਰ ਯੂ.ਡਬਲਿਊ.ਬੀ. ਟਾਇਰਾਂ ਨਾਲ ਬਦਲਣ ਕਰਕੇ ਅਸਾਵਾਂ ਭਾਰ ਘੱਟ ਹੋ ਜਾਂਦਾ ਹੈ, ਜਿਸ ਨਾਲ ਹਰ ਟਰਿੱਪ ’ਤੇ ਵੱਧ ਪੇਲੋਡ ਲੈ ਕੇ ਜਾਇਆ ਜਾ ਸਕਦਾ ਹੈ।

ਵਿੰਗੀਆਂ-ਟੇਢੀਆਂ ਗਰੂਵਸ ਟਰੈਕਸ਼ਨ ਅਤੇ ਮੀਂਹ ਵਾਲੇ ਮੌਸਮ ’ਚ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦੀਆਂ ਹਨ।

ਢਾਂਚੇ ਦੀ ਗੱਲ ਕਰੀਏ ਤਾਂ ਉੱਨਤ ਕੰਪਾਊਂਡ ਘਸਣ, ਕੱਟਣ ਅਤੇ ਫਟਣ ਨੂੰ ਘੱਟ ਕਰਦਾ ਹੈ ਅਤੇ ਸਿਫ਼ਰ-ਡਿਗਰੀ ਬੈਲਟ ਸਥਿਰ ਫ਼ੁੱਟਪਿ੍ਰੰਟ ਲਈ ਸਥਿਰਤਾ ਪ੍ਰਦਾਨ ਕਰਦੀ ਹੈ।